Sunday, August 16, 2026

ਐਚ.ਪੀ.ਵੀ ਪ੍ਰੋਗਰਾਮ ਦੇ ਪਹਿਲੇ ਦਿਨ 319 ਲੜਕੀਆਂ ਦਾ ਟੀਕਾਕਰਣ

ਬਠਿੰਡਾ, 8 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵੱਲੋਂ ਬਚੇਦਾਨੀ ਦੇ ਮੂੰਹ ਦੇ ਕੈਂਸਰ ਐਚ.ਪੀ.ਵੀ (ਹਿਊਮਨ ਪੈਪੀਲੋਮਾ ਵਾਇਰਸ ਵੈਕਸੀਨ) ਸਬੰਧੀ ਮੁਫ਼ਤ ਟੀਕਾਕਰਣ ਪ੍ਰੋਗਰਾਮ ਦੀ ਸ਼ਾਨਦਾਰ ਸ਼ੁਰੂਆਤ ਦੇ ਪਹਿਲੇ ਦਿਨ ਹੀ ਸਰਕਾਰੀ ਸਕੂਲਾਂ ਦੀਆਂ ਸਤਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਟੀਕਾਕਰਣ ਲਈ ਬੁਲਾਇਆ ਗਿਆ ਸੀ।ਠੰਡ ਦੇ ਬਾਵਜੂਦ ਬਚਿਆਂ ਵਿਚ ਟੀਕਾਕਰਣ ਨੂੰ ਲੈ ਕੇ ਉਤਸ਼ਾਹ ਵੇਖਣ ਨੂੰ ਮਿਲਿਆ ਸੀ।ਸੰਗਤ ਵਿਖੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਮੂਹ ਸਟਾਫ ਵਲੋ ਵੱਧ ਚੜ ਕੇ ਯੋਗਦਾਨ ਪਾਇਆ।ਗਿਆ।ਇਸ ਪ੍ਰੋਗਰਾਮ ਦੇ ਪਹਿਲੇ ਦਿਨ ਸਰਕਾਰੀ ਸਕੂਲਾਂ ਦੀਆਂ 319 ਵਿਦਿਆਰਥਣਾਂ ਦਾ ਸਫ਼ਲ ਟੀਕਾਕਰਣ ਕੀਤਾ ਗਿਆ।ਇਸ ਮੌਕੇ ਲੜਕੀਆਂ ਨੂੰ ਐਚ.ਪੀ.ਵੀ ਵੈਕਸੀਨ ਪ੍ਰੋਗਰਾਮ ਅਤੇ ਸਰਵਿਕਸ ਕੈਂਸਰ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਬੱਚੀਆਂ ਵੱਲੋ ਐਚ.ਪੀ.ਵੀ ਵੈਕਸੀਨ ਦਾ ਪ੍ਰਚਾਰ ਕਰਨ ਅਤੇ ਸਰਵਿਕਸ ਕੈਂਸਰ ਬਾਰੇ ਲੜਕੀਆਂ ਨੂੰ ਜਾਗਰੂਕ ਕਰਨ ਦਾ ਪ੍ਰਣ ਲਿਆ ਗਿਆ।ਐਸ.ਐਮ.ਓ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਸੀ.ਐਚ.ਸੀ ਸੰਗਤ ਵਿਖੇ ਕੁੱਲ 824 ਲੜਕੀਆਂ ਦੇ ਵੈਕਸੀਨ ਲਗਾਈ ਜਾਵੇਗੀ।ਜਿਸ ਵਿਚ ਅੱਜ 8 ਉਹਨਾਂ ਸਤਵੀਂ ਕਲਾਸ ਦੀਆਂ 334 ਲੜਕੀਆਂ ਨੂੰ ਦੂਸਰੀ ਡੋਜ਼ ਲਈ ਬੁਲਾਇਆ ਗਿਆ ਸੀ, ਜਿਹਨਾਂ ਵਿਚੋਂ 319 ਲੜਕੀਆਂ ਦੇ ਵੈਕਸੀਨ ਲੱਗ ਚੁੱਕੀ ਹੈ।ਅੱਜ ਦੇ ਦਿਨ 9 ਨਵੰਬਰ ਨੂੰ ਸਰਕਾਰੀ ਸਕੂਲ ਦੀਆਂ ਛੇਵੀਂ ਕਲਾਸ ਦੀਆਂ 339 ਲੜਕੀਆਂ ਨੂੰ ਪਹਿਲੀ ਡੋਜ਼ ਦਿਤੀ ਜਾਵੇਗੀ ਅਤੇ 10 ਨਵੰਬਰ ਨੂੰ ਪ੍ਰਾਈਵੇਟ ਸਕੂਲਾਂ ਦੀਆਂ ਛੇਵੀਂ ਕਲਾਸ ਦੀਆ 151 ਲੜਕੀਆਂ ਨੂੰ ਪਹਿਲੀ ਡੋਜ਼ ਦਿੱਤੀ ਜਾਵੇਗੀ।ਉਹਨਾਂ ਦੱਸਿਆ ਕਿ ਜੋ ਲੜਕੀਆਂ ਕਿਸੇ ਕਾਰਣ ਤੋਂ ਟੀਕਾਕਰਣ ਤੋਂ ਰਹਿ ਜਾਣਗੇ।ਉਹਨਾਂ ਲਈ ਵਿਸ਼ੇਸ਼ ਤੌਰ ‘ਤੇ 17 ਅਤੇ 18 ਨਵੰਬਰ ਨੂੰ ਵਕਸੀਨੇਸ਼ਨ ਦਾ ਪ੍ਰਬੰਧ ਹੋਵੇਗਾ।ਉਹਨਾਂ ਦੱਸਿਆ ਕਿ ਇਹ ਪ੍ਰੋਗਰਾਮ ਦੇਸ਼ ਭਰ ਵਿੱਚ ਸਿਰਫ ਬਠਿੰਡਾ ਅਤੇ ਮਾਨਸਾ ਜ਼ਿਲਾ ਵਿਚ ਚੱਲ ਰਿਹਾ ਹੈ, ਜਿਸ ਨੂੰ ਸਫ਼ਲ ਬਣਾਉਣ ਲਈ ਹਰ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ।ਬਲਾਕ ਹੈਲਥ ਐਜੂਕੇਟਰ ਸਾਹਿਲ ਪੁਰੀ ਨੇ ਦਸਿਆ ਕਿ ਇਸ ਸਾਲ ਇਸ ਟੀਕਾਕਰਨ ਲਈ ਸਰਕਾਰੀ, ਸਰਕਾਰੀ ਏਡਿਡ ਅਤੇ ਗੈਰ ਸਰਕਾਰੀ ਸਕੂਲਾਂ ਨੂੰ ਸ਼ਾਮਲ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਇਹ ਵੈਕਸੀਨ ਬਜ਼ਾਰ ਵਿੱਚ ਕੀਮਤ 2000 ਤੋਂ 2500 ਦੇ ਲੱਗਭੱਗ ਹੈ।ਪ੍ਰੰਤੂ ਸਿਹਤ ਵਿਭਾਗ ਵੱਲੋਂ ਇਹ ਟੀਕਾਕਰਣ ਬਿਲਕੁੱਲ ਮੁਫ਼ਤ ਕੀਤਾ ਗਿਆ ਜਾਵੇਗਾ।ਇਸ ਲਈ ਯੋਜਨਾ ਦਾ ਲਾਭ ਹਰ ਰਜਿਸਟਰਡ ਵਿਦਿਆਰਥਣ ਵੱਲੋ ਲਿਆ ਜਾਵੇ।ਇਸ ਪ੍ਰੋਗਰਾਮ ਦੇ ਪਹਿਲੇ ਦਿਨ ਦੀ ਸਮਾਪਤੀ ਤੇ ਐਸ.ਐਮ.ਓ ਡਾ. ਸਰਬਜੀਤ ਸਿੰਘ ਵੱਲੋਂ ਸਮੂਹ ਪੈਰਾ ਮੈਡੀਕਲ ਸਟਾਫ ਨੂੰ ਪ੍ਰੋਗਰਾਮ ਦੀ ਸਫ਼ਲਤਾ ਵਧਾਈ ਦਿੱਤੀ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply