Saturday, May 30, 2026

ਕਵੀਸ਼ਰ ਜੋਗਾ ਸਿੰਘ ਜੋਗੀ ਦੇ ਦਿਹਾਂਤ `ਤੇ ਸਾਹਿਤ ਸਭਾਵਾਂ ਵਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ)  ਕਵੀਸ਼ਰੀ ਦੇ ਇਤਿਹਾਸ ਵਿੱਚ ਨਵੀਆਂ ਪੈੜਾਂ ਪਾਉਣ ਵਾਲੇ ਕਵੀਸ਼ਰੀ ਦੇ ਬਾਬਾ ਬੋਹੜ ਗਿਆਨੀ ਜੋਗਾ ਸਿੰਘ ਜੋਗੀ, ਹਰਭਜਨ ਸਿੰਘ ਵਕਤਾ ਦੇ ਪਿਤਾ ਸੰਤੋਖ ਸਿੰਘ, ਪ੍ਰਸਿੱਧ ਕਹਾਣੀਕਾਰ ਦੀਪਦੇਵਿੰਦਰ ਸਿੰਘ ਦੇ ਮਾਤਾ ਬੀਬੀ ਜਸਵੰਤ ਕੌਰ, ਡਾ. ਊਧਮ ਸਿੰਘ ਸ਼ਾਹੀ ਦੇ ਪੁੱਤਰ ਮਨਸਿਮਰਨ ਸਿੰਘ ਸ਼ਾਹੀ ਅਤੇ ਪੱਤਰਕਾਰ ਜਗਤਾਰ ਸਿੰਘ ਲਾਂਬਾ ਦੇ ਤਾਇਆ ਪਿਸ਼ੌਰਾ ਸਿੰਘ ਲਾਂਬਾ ਦੇ ਅਕਾਲ ਚਲਾਣਾ ਕਰ ਜਾਣ ’ਤੇ ਬੇਦੀ ਲਾਲ ਸਿੰਘ ਸਾਹਿਤਕਾਰ ਯਾਦਗਾਰ ਕਮੇਟੀ, ਜਨਵਾਦੀ ਲੇਖਕ ਸੰਘ ਅੰਮ੍ਰਿਤਸਰ, ਲੇਖਕ ਪਾਠਕ ਮੰਚ ਛੇਹਰਟਾ, ਪੰਜਾਬੀ ਸਾਹਿਤ ਸਭਾ ਚੋਗਾਵਾਂ, ਪੰਜਾਬੀ ਸਾਹਿਤ ਸਭਾ ਤਰਸਿੱਕਾ, ਪੰਜਾਬੀ ਮਾਂ ਬੋਲੀ ਸੰਗਰਸ਼ ਮੰਚ ਅੰਮ੍ਰਿਤਸਰ, ਸਰਹੱਦੀ ਸਾਹਿਤ ਸਭਾ ਅੰਮ੍ਰਿਤਸਰ ਅਤੇ ਮਿੰਨੀ ਕਹਾਣੀ ਮੰਚ ਅੰਮ੍ਰਿਤਸਰ ਵੱਲੋਂ ਇਕ ਸਾਂਝੀ ਇਕੱਰਤਾ ਕਰਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਬੇਦੀ ਲਾਲ ਸਿੰਘ ਸਾਹਿਤਕਾਰ ਯਾਦਗਾਰ ਕਮੇਟੀ ਦੇ ਪ੍ਰਧਾਨ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਜੋਗਾ ਸਿੰਘ ਜੋਗੀ ਦਾ ਸਿੱਖ ਪੰਥ ਅੰਦਰ ਆਪਣਾ ਮੁਕਾਮ ਸੀ।ਉਨ੍ਹਾਂ ਨੇ ਸਿੱਖ ਇਤਿਹਾਸ ਦੇ ਪ੍ਰਚਾਰ-ਪ੍ਰਸਾਰ ਲਈ ਅਨੇਕਾਂ ਪੁਸਤਕਾਂ ਸਮਾਜ ਦੀ ਝੋਲੀ ਪਾਈਆਂ ਹਨ।ਉਨ੍ਹਾਂ ਕਿਹਾ ਕਿ ਜੋਗਾ ਸਿੰਘ ਜੋਗੀ ਕਵੀਸ਼ਰੀ ਦੇ ਬਾਬਾ ਬੋਹੜ ਸਨ ਜਿਨ੍ਹਾਂ ਨੇ ਅਨੇਕਾਂ ਨਾਮਵਰ ਕਵੀਸ਼ਰ ਪੈਦਾ ਕੀਤੇ ਹਨ।ਉਨ੍ਹਾਂ ਦੇ ਚਲਾਣੇ ਨਾਲ ਸਿੱਖ ਸਾਹਿਤ ਤੇ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਇਸੇ ਤਰ੍ਹਾਂ ਹਰਭਜਨ ਸਿੰਘ ਵਕਤਾ ਦੇ ਪਿਤਾ ਸੰਤੋਖ ਸਿੰਘ, ਪ੍ਰਸਿੱਧ ਕਹਾਣੀਕਾਰ ਦੀਪਦਵਿੰਦਰ ਸਿੰਘ ਦੇ ਮਾਤਾ ਬੀਬੀ ਜਸਵੰਤ ਕੌਰ, ਡਾ. ਊਧਮ ਸਿੰਘ ਸ਼ਾਹੀ ਦੇ ਪੁੱਤਰ ਸ. ਮਨਸਿਮਰਨ ਸਿੰਘ ਸ਼ਾਹੀ ਅਤੇ ਪੱਤਰਕਾਰ ਜਗਤਾਰ ਸਿੰਘ ਲਾਂਬਾ ਦੇ ਤਾਇਆ ਪਿਸ਼ੌਰਾ ਸਿੰਘ ਲਾਂਬਾ ਦੇ ਅਕਾਲ ਚਲਾਣਾ ਕਰ ਜਾਣ ਤੇ ਪਰਿਵਾਰ ਅਤੇ ਸਮਾਜ ਨੂੰ ਨਾ ਪੂਰਿਆ ਜਾਣ ਵਾਲਾ ਵੱਡਾ ਘਾਟਾ ਪਿਆ ਹੈ।ਉਨ੍ਹਾਂ ਕਿਹਾ ਕਿ ਸਮੂਹ ਸਾਹਿਤ ਸਭਾਵਾਂ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹੁੰਦੀਆਂ ਹੋਈਆਂ ਪਰਮਾਤਮਾਂ ਅੱਗੇ ਅਰਦਾਸ ਕਰਦੀਆਂ ਹਨ ਕਿ ਉਹ ਵਿਛੜੀਆਂ ਆਤਮਾਵਾਂ ਨੂੰ ਆਪਣੇ ਚਰਨਾ ਵਿਚ ਨਿਵਾਸ ਬਖ਼ਸਣ।
ਇਸ ਸਮੇਂ ਦੁਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਜਨਵਾਦੀ ਲੇਖਕ ਸੰਘ ਅੰਮ੍ਰਿਤਸਰ ਦੇ ਪ੍ਰਧਾਨ ਦੇਵ ਦਰਦ, ਲੇਖਕ ਪਾਠਕ ਮੰਚ ਛੇਹਰਟਾ ਦੇ ਪ੍ਰਧਾਨ ਹਰਜੀਤ ਸਿੰਘ ਸੰਧੂ, ਪੰਜਾਬੀ ਸਾਹਿਤ ਸਭਾ ਚੁਗਾਵਾਂ ਦੇ ਪ੍ਰਧਾਨ ਧਰਮਿੰਦਰ ਸਿੰਘ ਔਲਖ, ਪੰਜਾਬੀ ਸਾਹਿਤ ਸਭਾ ਤਰਸਿੱਕਾ ਦੇ ਪ੍ਰਧਾਨ ਗੁਰਮੀਤ ਸਿੰਘ ਡੇਹਰੀਵਾਲ ਤੇ ਅਤਰ ਸਿੰਘ ਤਰਸਿੱਕਾ, ਪੰਜਾਬੀ ਮਾਂ ਬੋਲੀ ਸੰਘਰਸ਼ ਮੰਚ ਅੰਮ੍ਰਿਤਸਰ, ਸਰਹੱਦੀ ਸਾਹਿਤ ਸਭਾ ਅੰਮ੍ਰਿਤਸਰ ਦੇ ਪ੍ਰਧਾਨ ਮਨਮੋਹਨ ਸਿੰਘ ਬਾਸਰਕੇ ਅਤੇ ਮਿੰਨੀ ਕਹਾਣੀ ਮੰਚ ਅੰਮ੍ਰਿਤਸਰ ਦੇ ਹਰਭਜਨ ਸਿੰਘ ਖੇਮਕਰਨੀ, ਮੁਖਤਾਰ ਗਿੱਲ ਪ੍ਰੀਤ ਨਗਰ, ਡਾ. ਨਵਤੇਜ ਸਿੰਘ ਬੇਦੀ, ਪ੍ਰਸਿੱਧ ਕਲਾਕਾਰ ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਸ਼ਰਨ ਸਿੰਘ ਬੱਬਰ, ਹਰਮੀਤ ਆਰਟਿਸਟ, ਗੁਰਬਾਜ ਸਿੰਘ ਛੀਨਾ, ਗੁਰਦੀਪ ਸਿੰਘ ਪ੍ਰਵਾਨਾ, ਜਸਵੰਤ ਸਿੰਘ ਜੇਥਰ, ਕੰਵਲਜੀਤ ਸਿੱਧੂ, ਵਿਸ਼ਾਲ, ਹਰੀ ਸਿੰਘ ਗਰੀਬ, ਅਜੀਤ ਸਿੰਘ ਨਬੀਪੁਰੀ, ਜਗਤਾਰ ਸਿੰਘ ਗਿੱਲ, ਸੁਖਰਾਜ ਚਾਹਲ, ਸਰਬਜੀਤ ਸਿੰਘ ਸੰਧੂ, ਡਾ, ਦਰਿਆ, ਪੱਤਰਕਾਰ ਜਸਵੰਤ ਸਿੰਘ ਜੱਸ, ਜਸਬੀਰ ਸਿੰਘ ਸੱਗੂ, ਡਾ. ਅਮਰਜੀਤ ਕੌਰ ਇੱਬਣ, ਮਨਮੋਹਨ ਸਿੰਘ, ਜਗਤਾਰ ਸਿੰਘ, ਜਗਦੀਸ਼ ਸਿੰਘ ਸਚਦੇਵਾ ਸ਼ਾਮਲ ਹਨ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply