Tuesday, March 10, 2026

ਲਾਵਾਰਿਸ ਗਊ ਧਨ ਦੀ ਸੰਭਾਲ ਕੀਤੇ ਜਾ ਰਹੇ ਹਨ ਕਈ ਉਪਰਾਲੇ- ਕੀਮਤੀ ਭਗਤ

ਬਠਿੰਡਾ, 14 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਕੀਮਤੀ ਭਗਤ ਨੇ ਅੱਜ PPN1411201740ਬੇਸਹਾਰਾ ਲਾਵਾਰਿਸ ਗਊਆਂ ਸਬੰਧੀ ਅਹਿਮ ਬੈਠਕ ਜ਼ਿਲਾ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀਆਂ ਨਾਲ ਕੀਤੀ।ਕੀਮਤੀ ਭਗਤ ਨੇ ਕਿਹਾ ਹਦਾਇਤ ਕੀਤੀ ਕਿ ਹਰ ਇੱਕ ਗਊਸ਼ਾਲਾ ਦਾ ਪੰਜਾਬ ਸਰਕਾਰ ਨਾਲ ਰਜਿਸਟਰ ਹੋਣਾ ਲਾਜ਼ਮੀ ਹੈ ਤਾਂ ਜੋ ਉਨਾਂ ਨੂੰ ਗਊਧਨ ਦੀ ਸਾਂਭ-ਸੰਭਾਲ ਲਈ ਪੰਜਾਬ ਸਰਕਾਰ ਵਲੋਂ ਫੰਡ ਮੁਹੱਈਆ ਕਰਵਾਏ ਜਾ ਸਕਣ।ਕੀਮਤੀ ਭਗਤ ਨੇ ਦੱਸਿਆ ਸੂਬੇ ਭਰ ’ਚ ਪੰਜਾਬ ਗਊ ਸੇਵਾ ਕਮਿਸ਼ਨ ਦੁਆਰਾ ਹਰ ਇੱਕ ਜ਼ਿਲੇ ’ਚ ਸਰਕਾਰੀ ਗਊਸ਼ਾਲਾ ਨੂੰ ਸ਼ੈਡਾਂ ਬਣਾਉਣ ਅਤੇ ਜਾਨਵਰਾਂ ਨੂੰ ਤੂੜੀ ਦੇਣ ਲਈ ਫੰਡ ਦਿੱਤੇ ਸਨ।ਮੀਟਿੰਗ ਦੌਰਾਨ ਉਨਾਂ ਜਿੱਥੇ ਨਵੀਂਆਂ ਸਕੀਮਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਫ਼ਸਰ ਅਤੇ ਗੈਰ ਸਰਕਾਰੀ ਗਊਸ਼ਾਲਾਵਾਂ ਦੇ ਨੁਮਾਇੰਦਿਆਂ ਨੂੰ ਨਵੀਆਂ ਸਕੀਮਾਂ ਸਬੰਧੀ ਜਾਣੂ ਕਰਵਾਇਆ ਉਥੇ ਹੀ ਗਊਸ਼ਾਲਾਵਾਂ ਸਬੰਧੀ ਸਮੱਸਿਆਵਾਂ ਵੀ ਸੁਣ ਕੇ ਮੌਕੇ ’ਤੇ ਹੱਲ ਕੀਤੀਆਂ। ਉਨਾਂ ਨਗਰ ਨਿਗਮ ਬਠਿੰਡਾ ਨੂੰ ਹਦਾਇਤ ਕਰਦਿਆਂ ਕਿਹਾ ਕਿ ਗਊ ਸੈਸ ਤੋਂ ਇਕੱਠੀ ਹੋਈ ਰਾਸ਼ੀ ਨੂੰ ਗਊਸ਼ਾਲਾਵਾਂ ਨੂੰ ਜਲਦ ਰੀਲੀਜ਼ ਕੀਤੀ ਜਾਵੇ ਤਾਂ ਜੋ ਗਊਸ਼ਾਲਾਵਾਂ ਦਾ ਬਹੁ ਪੱਖੀ ਵਿਕਾਸ ਕੀਤਾ ਜਾ ਸਕੇ।  ਉਨਾਂ ਦੱਸਿਆ ਕਿ ਸੂਬੇ ਭਰ ਦੀਆਂ 10 ਨਗਰ ਨਿਗਮਾਂ ਅਤੇ 156 ਨਗਰ ਕੌਸਲਾਂ ’ਚ ਬੇਸਹਾਰਾ ਪਸ਼ੂਧਨ ਨੂੰ ਸਾਂਭਣ ਦਾ ਕੰਮ ਕੀਤਾ ਜਾ ਰਿਹਾ ਹੈ ਪ੍ਰੰਤੂ ਇਸ ਵਿਸ਼ੇ ’ਤੇ ਤਨਦੇਹੀ ਨਾਲ ਕੰਮ ਕਰਨ ਦੀ ਲੋੜ ਹੈ।
ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਬਠਿੰਡਾ ਵਿਖੇ ਪਿੰਡ ਹਰਰਾਏਪੁਰ ਵਿਖੇ ਸਰਕਾਰੀ ਗਊਸ਼ਾਲਾ ਚਲਾਈ ਜਾ ਰਹੀ ਹੈ ਜਿਥੇ ਇਸ ਵੇਲੇ 500 ਤੋਂ ਵੱਧ ਪਸ਼ੂ ਹਨ।ਉਨਾਂ ਕਿਹਾ ਕਿ ਇਸ ਗਊਸ਼ਾਲਾ ਲਈ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ।ਇਸ ਮੌਕੇ ਕਮਿਸ਼ਨ ਦੇ ਵਾਇਸ ਚੇਅਰਮੈਨ ਦੁਰਗੇਸ਼ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ, ਸੀਨੀਅਰ ਡਿਪਟੀ ਮੇਅਰ ਬਠਿੰਡਾ ਤਰਸੇਮ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਸ਼ੀਤਲ ਦੇਵ ਜਿੰਦਲ, ਮੈਂਬਰ ਪੰਜਾਬ ਗਊ ਸੇਵਾ ਕਮਿਸ਼ਨ ਜਗਤਾਰ ਸਿੰਘ ਜੋਗਾ, ਦਿਆਲ ਸੋਢੀ, ਵੱਖ-ਵੱਖ ਸਮਾਜ ਸੇਵੀ ਆਦਿ ਵੀ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply