Tuesday, July 7, 2026

ਐਮ.ਆਰ.ਐਸ ਪੀ.ਟੀ.ਯੂ ਦੇ ਯੁਵਕ ਮੇਲੇ `ਚ ਬਾਬਾ ਫ਼ਰੀਦ ਕਾਲਜ ਓਵਰਆਲ ਚੈਂਪੀਅਨ

PPN17111201704ਬਠਿੰਡਾ, 17 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ 2 ਦਿਨਾਂ ਯੂਥ ਫੈਸਟੀਵਲ ‘ਮਹਿਕ ਮਿੱਟੀ ਦੀ’ ਦਾ ਆਯੋਜਿਨ ਮਿਮਿਟ ਮਲੋਟ ਵਿਖੇ ਕੀਤਾ ਗਿਆ।ਇਸ ਯੂਥ ਫੈਸਟੀਵਲ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ।ਇਹਨਾਂ ਮੁਕਾਬਲਿਆਂ ਵਿੱਚ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਕੇ 11 ਗੋਲਡ ਮੈਡਲ ਅਤੇ 6 ਸਿਲਵਰ ਮੈਡਲ ਜਿੱਤੇ ਹਨ।ਇਹਨਾਂ ਪ੍ਰਾਪਤੀਆਂ ਸਦਕਾ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਓਵਰਆਲ ਚੈਂਪੀਅਨ ਟਰਾਫ਼ੀ ਹਾਸਲ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ।ਇਹਨਾਂ ਵਿਦਿਆਰਥੀਆਂ ਦੀ ਪ੍ਰਤਿੱਭਾ ਦੀ ਸਭਨਾਂ ਨੇ ਭਰਪੂਰ ਸ਼ਲਾਘਾ ਕੀਤੀ।ਵਿਦਿਆਰਥੀਆਂ ਨੇ ਪੰਜਾਬੀ ਲੋਕ ਨਾਚ (ਭੰਗੜਾ), ਪੰਜਾਬੀ ਲੋਕ ਨਾਚ (ਗਿੱਧਾ), ਗਰੁੱਪ ਸ਼ਬਦ, ਇੰਡੀਅਨ ਗਰੱਪ ਸਾਂਗ, ਵੈਸਟਰਨ ਗਰੁੱਪ ਸਾਂਗ, ਵਾਰ ਗਾਇਨ, ਲੇਖ ਲਿਖਣ, ਏਲੋਕੇਸ਼ਨ, ਕਵਿਤਾ ਲਿਖਣ, ਕਵਿਤਾ ਉਚਾਰਣ ਅਤੇ ਮਹਿੰਦੀ ਮੁਕਾਬਲੇ ਵਿੱਚ ਸ਼ਾਨਦਾਰ ਪੇਸ਼ਕਾਰੀ ਕਰਕੇ ਗੋਲਡ ਮੈਡਲ ਹਾਸਲ ਕੀਤੇ।ਇਸ ਤੋਂ ਇਲਾਵਾ ਕਲਾਸੀਕਲ ਡਾਂਸ, ਵਨ ਐਕਟ ਪਲੇਅ, ਮੌਕੇ ਤੇ ਫੋਟੋਗ੍ਰਾਫੀ, ਕਲੇਅ ਮਾਡਲਿੰਗ, ਕਲਾਸੀਕਲ ਵੋਕਲ ਸੋਲੋ ਅਤੇ ਲੋਕ ਗੀਤ  ਆਦਿ ਦੇ ਮੁਕਾਬਲਿਆਂ ਵਿੱਚ ਵੀ ਇਸ ਕਾਲਜ ਦੇ ਵਿਦਿਆਰਥੀਆਂ ਨੇ ਦੂਜੀ ਪੁਜੀਸ਼ਨ ਹਾਸਲ ਕਰਕੇ ਸਿਲਵਰ ਮੈਡਲ ਜਿੱਤੇ ਹਨ। ਇਸ ਦੇ ਨਾਲ ਹੀ ਇਸ ਕਾਲਜ ਦੇ ਨਵੀਸ਼ ਸਰਮਾ ਨੂੰ ਪੰਜਾਬੀ ਲੋਕ ਨਾਚ ‘ਭੰਗੜਾ ਦੇ ਮੁਕਾਬਲੇ ਵਿੱਚ ਬੈਸਟ ਡਾਂਸਰ ਦਾ ਖਿਤਾਬ ਦੇ ਕੇ ਸਨਮਾਨਿਆ ਗਿਆ। ਇਸ ਤੋਂ ਇਲਾਵਾ ਕਾਲਜ ਦੇ ਕਲਚਰਲ ਕੋਆਰਡੀਨੇਟਰ ਨੂੰ ਵੀ ਇਸ ਸ਼ਾਨਦਾਰ ਜਿੱਤ ਲਈ ਯੂਨੀਵਰਸਿਟੀ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਯੂਥ ਫੈਸਟੀਵਲ ਵਿੱਚ ਸੰਸਥਾ ਦਾ ਨਾਂ ਰੋਸ਼ਨ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ।ਸੰਸਥਾ ਦੇ ਅਸਿਸਟੈਂਟ ਡਾਇਰੈਕਟਰ (ਅਕਾਦਮਿਕ) ਇੰਜ. ਮਨੀਸ਼ ਗੋਇਲ ਨੇ ਵੀ ਇਸ ਯੂਥ ਫੈਸਟੀਵਲ ਵਿੱਚ ਜਿਤਾਂ ਦਰਜ਼ ਕਰਨ ਵਾਲੇ ਸਾਰੇ ਵਿਦਿਆਰਥੀਆਂ ਦੀ ਭਰਪੂਰ ਪ੍ਰਸੰਸਾ ਕੀਤੀ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply