ਬਠਿੰਡਾ, 17 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਦੀ ਏਡਜ਼ ਜਾਗਰੂਕਤਾ ਵੈਨ ਦੀ ਬਲਾਕ ਸੰਗਤ ਤੋਂ ਸ਼ਾਨਦਾਰ ਸ਼ੁਰੂਆਤ ਕਰਦਿਆਂ ਸਵੇਰੇ ਪਿੰਡ ਬਾਘਾ ਤੋਂ ਜਾਗਰੂਕਤਾ ਵੈਨ ਨੂੰ ਐਸ.ਐਮ.ਓ ਡਾ. ਸਰਬਜੀਤ ਸਿੰਘ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।ਉਹਨਾਂ ਕਿਹਾ ਕਿ ਤਿੰਨ ਦਿਨ ਵਿੱਚ ਵੈਨ ਵੱਲੋ 15 ਪਿੰਡਾਂ ਵਿੱਚ ਜਾਗਰੂਕਤਾ ਪ੍ਰਚਾਰ ਦੇ ਨਾਲ ਮੁਫ਼ਤ ਐਚ.ਆਈ.ਵੀ ਟੈਸਟ ਕੀਤੇ ਜਾਣੇ ਹਨ।ਲੋਕਾਂ ਨੂੰ ਅਪੀਲ ਹੈ ਕਿ ਜਾਗਰੂਕਤਾ ਪ੍ਰਚਾਰ ਦਾ ਹਿੱਸਾ ਬਣ ਕੇ ਸਮਾਜ ਨੂੰ ਏਡਜ਼ ਮੁਕਤ ਬਨਾਉਣ ਵਿਚ ਯੋਗਦਾਨ ਦੇਣ।ਪਹਿਲੇ ਦਿਨ ਪਿੰਡ ਬਾਘਾ, ਬੰਗੀ ਨਿਹਾਲ ਸਿੰਘ, ਬੰਗੀ ਰੂਘੁ, ਕੋਟ ਬਖਤੂ ਅਤੇ ਨਸੀਬਪੁਰਾ ਵਿਖੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।ਜਿਸ ਵਿਚ ਪਿੰਡਾਂ ਦੇ ਸਰਪੰਚ, ਸਮਾਜਸੇਵੀ, ਮਹਿਲਾਵਾਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ।ਬਲਾਕ ਹੈਲਥ ਐਜੂਕੇਟਰ ਸਾਹਿਲ ਪੁਰੀ ਨੇ ਦਸਿਆ ਕਿ ਸਿਹਤ ਵਿਭਾਗ ਪੰਜਾਬ ਵਲੋਂ ਲੋਕਾਂ ਤੱਕ ਏਡਜ਼ ਪ੍ਰਤੀ ਜਾਗਰੂਕ ਕਰਨ ਲਈ ਪੰਜਾਬ ਭਰ ਵਿਚ ਵੈਨ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਹੈ।ਇਸ ਪ੍ਰੋਗਰਾਮ ਦੇ ਤਹਿਤ ਬਲਾਕ ਸੰਗਤ ਵਿਚ ਵੈਨ ਪਹੁੰਚ ਚੁੱਕੀ ਹੈ।ਇਹ ਵੈਨ ਸਿਹਤ ਵਰਕਰਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਏਡਜ਼ ਹੋਣ ਦੇ ਕਾਰਨ, ਲੱਛਣ ਅਤੇ ਰੋਕਥਾਮ ਬਾਰੇ ਜਾਣਕਾਰੀ ਦੇ ਰਹੇ ਹਨ।ਉਹਨਾਂ ਦਸਿਆ ਕਿ ਪੰਜਾਬ ਵਿੱਚ ਏਡਜ਼ ਦਾ ਮੁੱਖ ਕਾਰਣ ਨਸ਼ੇੜੀਆ ਵਲੋ ਨਸ਼ੇ ਲਈ ਇੰਫੈਕਟਡ ਸਰਿੰਜ ਦੀ ਵਰਤੋਂ ਕੀਤੀ ਜਾ ਰਹੀ ਹੈ।ਇਸ ਦੇ ਨਾਲ ਹੀ ਇੰਫੈਕਟੇਡ ਬਲੱਡ ਅਤੇ ਅਸੁਰਖਿਅਤ ਯੋਨ ਸੰਬੰਧ ਦੇ ਕਾਰਨ ਏਡਜ਼ ਰੋਗੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।ਕਿਸੇ ਵੀ ਵਿਅਕਤੀ ਨੂੰ ਲੱਛਣ ਪਤਾ ਲੱਗਣ `ਤੇ ਆਈ.ਸੀ.ਟੀ.ਸੀ ਸੈਂਟਰ ਜਾ ਕੇ ਸਲਾਹਕਾਰੀ ਲੈਣੀ ਚਾਹੀਦੀ ਹੈ, ਤਾਂ ਜੋ ਸਮੇਂ ਤੇ ਇਲਾਜ਼ ਸ਼ੂਰੁ ਕੀਤਾ ਜਾ ਸਕੇ।ਇਸ ਮੌਕੇ ਕਾਉਂਸਲਰ ਕਮਲ ਕੌਰ, ਐਸ ਆਈ ਜਸਵਿੰਦਰ ਸ਼ਰਮਾ, ਐਲ.ਟੀ ਬਲਜੀਤ ਸਿੰਘ, ਰਾਜਿੰਦਰ ਸਿੰਘ, ਪਰਮਿੰਦਰ ਸਿੰਘ, ਐਲ.ਐਚ.ਵੀ ਕੁਸਮ ਲਤਾ ਸਮੂਹ ਸਟਾਫ ਹਾਜ਼ਿਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media