Friday, June 26, 2026

ਕੈਂਪ ਦੌਰਾਨ 14 ਖੂਨਦਾਨੀਆਂ ਨੇ ਕੀਤਾ ਖੂਨਦਾਨ

ਬਠਿੰਡਾ, 19 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕਮਿਊਨਿਟੀ ਹੈਲਥ ਸੈਂਟਰ ਸੰਗਤ ਵਿਖੇ ਯੂਨਾਇਟਡ ਵੈਲਫ਼ੇਅਰ PPN1911201702ਸੋਸਾਇਟੀ ਦੇ ਸਹਿਯੋਗ ਨਾਲ ਖੂਨਦਾਨ ਕੈੰਪ ਲਗਾਇਆ ਗਿਆ।ਇਹ ਖੂਨਦਾਨ ਕੈੰਪ ਬਲਾਕ ਸੰਗਤ ਵਿੱਚ ਸਿਹਤ ਵਿਭਾਗ ਵਲੋ ਚੱਲ ਰਹੀ ਏਡਜ਼ ਜਾਗਰੂਕਤਾ ਵੈਨ ਦੇ ਸੰਬੰਧ ਵਿੱਚ ਲਗਾਇਆ ਗਿਆ।ਇਸ ਕੈੰਪ ਦੀ ਸ਼ੁਰੂਆਤ ਸੀਨੀਅਰ ਮੈਡੀਕਲ ਅਫ਼ਸਰ ਡਾ: ਸਰਬਜੀਤ ਸਿੰਘ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਨਾਲ ਕੀਤੀ।ਉਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੂਨਾਇਟਡ ਵੈਲਫ਼ੇਅਰ ਸੋਸਾਇਟੀ ਦੇ ਸਾਰੇ ਹੀ ਅਹੁਦੇਦਾਰ ਵਧਾਈ ਦੇ ਪਾਤਰ ਹਨ। ਜੋ ਨੌਜਵਾਨਾਂ ਨੂੰ ਖੂਨਦਾਨ ਕਰਨ ਅਤੇ ਹੋਰ ਸਮਾਜਸੇਵੀ ਗਤੀਵਿਧੀਆਂ ਨਾਲ ਜੋੜ ਕੇ ਸਮਾਜ ਸੇਵਾ ਦੀ ਲਹਿਰ ਪੈਦਾ ਕਰ ਰਹੇ ਹਨ।।ਉਹਨਾਂ ਕਿਹਾ ਕਿ ਖੂਨਦਾਨ ਮਹਾ ਦਾਨ ਹੈ, ਜਿਸ ਨਾਲ ਕਿਸੇ ਜ਼ਰੂਰਤਮੰਦ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ।ਖੂਨਦਾਨ ਕੈੰਪ ਵਿਚ ਸਰਕਾਰੀ ਹਸਪਤਾਲ ਬਠਿੰਡਾ ਬਲੱਡ ਬੈਂਕ ਦੀ ਟੀਮ ਡਾ: ਮਯੰਕ ਜੋਤ ਦੀ ਅਗਵਾਈ ਵਿੱਚ ਪਹੁੰਚੀ ਅਤੇ ਇਸ ਕੈੰਪ ਵਿੱਚ 14 ਖੂਨਦਾਨੀਆਂ ਨੇ ਖੂਨਦਾਨ ਕੀਤਾ।ਇਸ ਮੌਕੇ ਸਮਾਜ ਸੇਵੀ ਬਲਬੀਰ ਮਾਸਟਰ, ਵੀਰਦਵਿੰਦਰ ਸਿੰਘ ਸ਼ਰਮਾ, ਰਾਮਪਾਲ ਆਦਿ ਸਮਾਜਸੇਵੀਆਂ ਵੱਲੋ ਵੱਧ ਚੜ ਕੇ ਸਹਿਯੋਗ ਕੀਤਾ ਗਿਆ।ਇਸ ਕੈੰਪ ਮੌਕੇ ਡਾ ਇਵਾ ਗਰਗ,ਡਾ ਰਮਨਪ੍ਰੀਤ ਕੌਰ, ਬਲਾਕ ਹੈਲਥ ਐਜੂਕੇਟਰ ਸਾਹਿਲ ਪੁਰੀ,ਫਾਰਮਾਸਿਸਟ ਰਾਜਿੰਦਰ ਸਿੰਘ ਮਿੱਤਲ,ਕਿ੍ਰਸ਼ਨ ਲਾਲ,ਨਵਜੋਤ ਸਿੰਘ, ਐਸ.ਆਈ ਓਮ ਪ੍ਰਕਾਸ਼, ਰੇਡੀਓਗ੍ਰਾਫ਼ਰ ਜਗਰੂਪ ਸਿੰਘ, ਏ.ਐਨ.ਐਮ ਗਗਨ ਸਮੂਹ ਸਟਾਫ ਨੇ ਵਿਸ਼ੇਸ਼ ਸਹਿਯੋਗ ਦਿੱਤਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply