ਬਟਾਲਾ
, 20 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਦੇ ਸਕੂਲਾਂ ਵਿਚ ਸੇਵਾ ਨਿਭਾਅ ਰਹੇ ਲੈਕਚਰਾਰਾਂ, ਮਾਸਟਰਾਂ ਨੇ ਨਵ-ਨਿਯੁਕਤ ਗੌਰਮਿੰਟ ਲੈਕਚਰਾਰ ਯੂਨੀਅਨ ਗੁਰਦਾਸਪੁਰ ਦੇ ਅਹੁੱਦੇਦਾਰਾਂ ਪ੍ਰਧਾਨ ਬਲਰਾਜ ਸਿੰਘ ਬਾਜਵਾ, ਜਿਲਾ ਪ੍ਰੈਸ ਸਕੱਤਰ ਨਰਿੰਦਰ ਸਿੰਘ ਬਰਨਾਲ, ਬਲਜਿੰਦਰ ਸਿੰਘ ਸੇਖਵਾਂ, ਰਾਜਵਿੰਦਰ ਸਿੰਘ, ਰਵਿੰਦਰਜੀਤ ਸਿੰਘ ਪੰਨੂ ਸ਼ੰਕਰਪੁਰਾ, ਗੁਰਮੀਤ ਸਿੰਘ ਖਹਿਰਾ ਨੂੰ ਜਿਲੇ ਭਰ ਵਿਚੋ ਸੁਨੇਹੇ ਮਿਲੇ ਹਨ, ਕਿ ਸਿਖਿਆ ਵਿਭਾਗ ਵਲੋ ਮਾਸਟਰਾਂ, ਲੈਕਚਰਾਰਾਂ ਨੂੰ ਘੱਟ ਨਤੀਜੇ ਦੇ ਨੋਟਿਸ ਭੇਜੇ ਜਾ ਰਹੇ ਹਨ ।ਜਿਸ ਕਾਰਨ ਵੱਖ ਵੱਖ ਵਰਗਾਂ ਦੇ ਅਧਿਆਪਕਾਂ ਵਿਚ ਬੇਚੈਨੀ ਤੇ ਤਨਾਅ ਦਾ ਮਹੌਲ ਬਣਿਆ ਹੋਇਆ ਹੈ।ਜਿਆਦਾਤਰ ਲੈਕਚਰਾਰ ਬਾਰਡਰ ਏਰੀਏ ਜਾਂ ਉਹਨਾਂ ਸਕੂਲਾਂ ਦੇ ਹਨ, ਜਿਥੇ ਲੰਬੇ ਸਮੇ ਤੋਂ ਅਧਿਆਪਕਾਂ, ਕਲੱਰਕਾਂ ਤੇ ਲੈਕਚਰਾਰਾਂ ਦੀਆਂ ਅਸਾਮੀਆਂ ਖਾਲੀ ਹਨ ਤੇ ਅੱਜ ਤੱਕ ਵੀ ਅਸਾਮੀਆਂ ਨਹੀ ਭਰੀਆਂ ਗਈਆਂ।ਇਹਨਾਂ ਅਸਾਮੀਆਂ ਦੇ ਖਾਲੀ ਹੋਣ ਤੋ ਸਪੱਸ਼ਟ ਹੋ ਜਾਂਦਾ ਹੈ ਕਿ ਸਕੂਲਾਂ ਵਿੱਚ ਸੇਵਾ ਨਿਭਾਅ ਰਹੇ ਵੱਖ-ਵੱਖ ਵਿਸ਼ਿਆਂ ਦੇ ਮਾਸਟਰ ਕੇਡਰ ਤੇ ਲੈਕਚਰਾਰ ਵਰਗ ਨੇ ਆਪਣੇ ਵਿਸ਼ੇ ਤੋਂ ਹਟ ਕੇ ਖਾਲੀ ਪਈਆਂ ਅਸਾਮੀਆਂ ਦਾ ਗਿਆਨ ਵੀ ਵਿਦਿਆਰਥੀਆਂ ਨੂੰ ਦਿੱਤਾ ਤੇ ਖਾਲੀ ਅਸਾਮੀਆਂ ਦੀਆਂ ਐਡਜੈਸਟਮੈਟਾਂ ਲਗਾਉਣ ਦਾ ਖਮਿਆਜਾਂ ਇਹ ਮਿਲ ਰਿਹਾ ਹੈ।ਆਪਣੇ ਵਿਸ਼ੇ ਨਤੀਜਾ ਤਾਂ ੯੦ ਪ੍ਰਤੀਸ਼ਤ ਤੇ ਹੋਰ ਵਿਸ਼ਿਆਂ ਨਤੀਜਾ ਵੀਹ ਪ੍ਰਤੀਸ਼ਤ ਤੋ ਘੱਟ ਹੈ ਤੇ ਘੱਟ ਨਤੀਜੇ ਦਾ ਜਿਕਰ ਵੀ ਸਲਾਨਾ ਗੁਪਤ ਰਿਪੋਰਟ ਜ਼ਾਂ ਸਮੇਂ ਸਮੇਂ `ਤੇ ਸਿਖਿਆ ਵਿਭਾਗ ਵਲੋ ਮੰਗੇ ਗਏ ਚਿੱਠੀ ਪੱਤਰਾਂ ਵਿੱਚ ਕਰ ਦਿੱਤਾ ਹੈ।ਪਰ ਜਿਕਰ ਕਰਨ ਲਗਿਆਂ ਹੇਠਾਂ ਨੋਟ ਨਹੀ ਦਿੱਤਾ ਕਿ ਕਿਹੜੀਆਂ ਅਸਾਮੀਆਂ ਕਿੰਨੇ ਸਮੇ ਤੋ ਖਾਲੀ ਹਨ ਤੇ ਮਾਰਚ ਮਹੀਨੇ ਏ.ਸੀ.ਆਰ ਭਰਨ ਮੌਕੇ ਖਾਲੀ ਅਸਾਮੀਆਂ ਸਟੇਟਸ ਕੀ ਸੀ।
ਪਰ ਸਕੁਲ ਮੁਖੀਆਂ ਵਲੋਂ ਸਾਬਾਸ਼ ਦੇਣ ਦੀ ਜਗਾ ਘੱਟ ਨਤੀਜਾ ਪਾ ਦੇਣ ਕਾਰਨ ਲੈਕਚਰਾਰ ਤੇ ਮਾਸਟਰ ਕਾਡਰ ਮਾਨਸਿਕ ਤਨਾਅ ਵਿਚ ਹਨ,ਜਿਸ ਕਾਰਨ ਸਕੂਲ ਤੇ ਘਰ ਵਿਚ ਘਬਰਾਹਟ ਵਿਚ ਹਨ।ਖਾਲੀ ਪੋਸਟਾਂ ਦੇ ਲੈਕਚਰਾਰਾਂ ਨੂੰ ਜਾਰੀ ਕਾਰਨ ਦਸੋ ਨੋਟਿਸਾਂ ਸਬੰਧੀ ਜਿਲਾ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਤੇ ਇਹੀ ਮੰਗ ਪੱਤਰ ਸਟੇਟ ਪੱਧਰ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ ਤੇ ਜਾਰੀ ਨੋਟਿਸਾਂ ਨੂੰ ਦੁਬਾਰਾ ਖਾਲੀ ਪੋਸਟਾਂ ਦੇ ਵੇਰਵੇ ਨਾਲ ਮਿਲਾਣ ਕਰਨ ਸਬੰਧੀ ਸਿੱਖਿਆ ਸਕੱਤਰ ਨੂੰ ਬੇਨਤੀ ਪੱਤਰ ਦਿਤਾਾ ਜਾਵੇਗਾ, ਗੌਰਮਿੰਟ ਲੈਕਚਰਾਰ ਯੂਨੀਅਨ ਆਗੂਆਂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦਸਿਆ ਕਿ ਸਿਖਿਆ ਸਕੱਤਰ ਤੇ ਪੱਤਰ ਜਾਰੀ ਕਰਵਾਉਣ ਦੀ ਮੰਗ ਕੀਤੀ ਜਾਵੇਗੀ, ਆਪਣੇ ਵਿਸ਼ੇ ਦਾ ਨਤੀਜਾ ਹੀ ਵਿਚਾਰਿਆ ਜਾਵੇ, ਜੇਕਰ ਆਪਣੇ ਵਿਸ਼ੇ ਦਾ ਨਤੀਜਾ ਵੀ ਵੀਹ ਫੀ ਸਦੀ ਤੋ ਘੱਟ ਹੈ ਤਾ ਸਾਰਾ ਸਾਲ ਖਾਲੀ ਪਈਆਂ ਅਸਾਮੀਆਂ ਦੀਆਂ ਸਕੂਲ ਐਡਜੈਸਟ ਮੈੱਟ ਰਜਿਸਟਰ ਦੀ ਫੋਟੋ ਕਾਪੀਆਂ ਤੇ ਅਧਿਆਪਕਾਂ ਦੀ ਡਾਇਰੀਆਂ ਵਿਚ ਲਗਾਈਆਂ ਐਡਜੈਸਟਮੈਟਾਂ ਦੇ ਵੇਰਵੇ ਵੀ ਸਿਖਿਆ ਸਕੱਤਰ ਭੇਜੇ ਜਾਣਗੇ।ਸੋ ਸਕੂਲ ਮੁਖੀਆਂ ਦਾ ਵੀ ਫਰਜ਼ ਬਣਦਾ ਹੈ ਕਿ ਮਾਸਟਰ ਜਾਂ ਲੈਕਚਰਾਰ ਵਰਗ ਨੂੰ ਤਨਾਅ ਵਿੱਚ ਪਾਉਣ ਦੀ ਬਜਾਏ ਸਮੁੱਚੇ ਸਕੂਲ ਸਟਾਫ ਨਾਲ ਹਮਦਰਦੀ ਭਰਿਆ ਵਤੀਰਾ ਵਰਤਿਆ ਜਾਵੇ।ਸਕੂਲ ਖਾਲੀ ਪੋਸਟਾਂ ਹੋਣ ਤੇ ਵੀ ਜੇਕਰ ਕੋਈ ਮੁੱਖੀ ਆਪਣੇ ਵਿਸ਼ੇ ਤੋ ਹਟ ਕੇ ਕਿਸ਼ੇ ਨੂੰ ਘਟ ਨਤੀਜੇ ਵਾਲਾ ਪੱਤਰ ਜਾਰੀ ਕਰੇਗਾ ਜਾਂ ਆਪਣੇ ਵਿਸ਼ੇ ਤੋ ਹਟ ਕੇ ਜੇਕਰ ਕਿਸੇ ਅਧਿਆਪਕ ਜ਼ਾਂ ਲੈਕਚਰਾਰ ਨੂੰ ਕਾਰਨ ਦੱਸੋ ਪੱਤਰ ਜਾਰੀ ਹੁੰਦਾ ਹੈ ਤਾਂ ਸਬੰਧਿਤ ਕਰਮਚਾਰੀ ਯੂਨੀਅਨ ਦੇ ਮੈਬਰਾਂ ਦੇ ਨੋਟਿਸ ਵਿੱਚ ਮਸਲਾ ਲਿਆਵੇ।ਇਸ ਨੂੰ ਮਸਲੇ ਨੂੰ ਪੂਰੀ ਗੰਭੀਰਤਾ ਨਾਲ ਸਟੇਟ ਪੱਧਰ ਦੀ ਮੀਟਿੰਗ ਵਿਚਾਰਿਆ ਜਾਵੇਗਾ।ਗੌਰਮਿੰਟ ਲੈਕਚਰਾਰ ਯੂਨੀਅਨ ਗੁਰਦਾਸਪੁਰ ਦੀ ਸਮੁੱਚੀ ਟੀਮ ਅਧਿਆਪਕ ਵਰਗ ਦੋੇ ਹਿੱਤਾਂ ਵਾਸਤੇ ਦਿਨ ਰਾਤ ਲੜਾਈ ਲੜੇਗੀ।ਸਾਂਝੀ ਲੜਾਈ ਵਿੱਚ ਸਾਰੇ ਅਧਿਆਪਕਾਂ ਦੇ ਸਹਿਯੋਗ ਦੀ ਭਰਭੂਰ ਲੋੜ ਹੈ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media