Tuesday, March 24, 2026

ਪੰਛੀਆਂ ਦਾ ਦਰਦ

              ਖੁੱਲੇ-ਡੁੱਲੇ ਖੇਤਾਂ ਵਿੱਚ ਬਣਾਈ ਬਖ਼ਤੌਰ ਸਿੰਘ ਦੀ ਹਵੇਲੀ ਚਾਰੇ ਪਾਸੇ ਫਸਲਾਂ ਦੀ ਹਰਿਆਲੀ ਤੇ ਦਰੱਖਤਾਂ ਦੀ ਭਰਮਾਰ ਅਤੇ ਦਰੱਖਤਾਂ ਵਿੱਚ ਭਾਂਤ-ਭਾਂਤ ਦੇ ਪੰਛੀਆਂ ਦੇ ਆਲਣੇ।ਸੁਭਾ-ਸੁਭਾ ਪੰਛੀਆਂ ਨੂੰ ਦਾਣੇ ਪਾ ਰਹੇ ਬਖ਼ਤੌਰ ਸਿੰਘ ਕੋਲ ਪੋਤਰਾ ਹੈਰੀ ਦੌੜਿਆ-ਦੌੜਿਆ ਆਇਆ ਤੇ ਕਹਿਣ ਲੱਗਾ ਦਾਦਾ ਜੀ ਆਪਣੇ ਪਿੰਡ ਵਿੱਚ ਮੇਰੇ ਫ਼ੋਨ ਦੀ ਰੇਂਜ ਨਹੀਂ ਆਉਂਦੀ।ਆਪਾਂ ਵੀ ਆਪਣੇ ਖੇਤ ਵਿੱਚ ਟਾਵਰ ਲਵਾ ਲਈਏ, ਲੋਕਾਂ ਨੇ ਥਾਂ-ਥਾਂ ਆਪਣੀਆਂ ਜ਼ਮੀਨਾਂ ਵਿੱਚ ਟਾਵਰ ਲਗਵਾਏ ਹੋਏ ਹਨ।ਬਸ ਇਹ ਸ਼ਬਦ ਸੁਣਦੇ ਸਾਰ ਹੀ ਇਕ ਛੋਟੀ ਜਿਹੀ ਚਿੜੀ ਹੈਰੀ ਵੱਲ ਬੜੀ ਨੀਝ ਨਾਲ ਤੱਕਣ ਲੱਗੀ ‘ਤੇ ਇਸ ਤਰਾਂ ਪ੍ਰਤੀਤ ਹੋਇਆ ਜਿਵੇਂ ਕਹਿ ਰਹੀ ਹੋਵੇ ‘ਕਿਉਂ ਤੁਸੀ ਇਹਨਾਂ ਟਾਵਰਾਂ ਦੀਆਂ ਖ਼ਤਰਨਾਕ ਤਰੰਗਾਂ ਰਾਹੀਂ ਸਾਡੀਆਂ ਪ੍ਰਜਾਤੀਆਂ ਨੂੰ ਖ਼ਤਮ ਕਰਨ `ਤੇ ਤੁਲੇ ਹੋਏ ਹੋ ਇਨਸਾਨੋਂ! ਖੁੱਝ ਤਾਂ ਸਮਝੋ ਪੰਛੀਆਂ ਦੇ ਦਰਦ ਨੂੰ।

Raminder Faridkoti

ਰਮਿੰਦਰ ਫਰੀਦਕੋਟੀ
3, ਫਰੈਂਡਜ਼ ਐਵੀਨਿਊ,
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋਬਾ : 98159-53929

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply