ਮਲੇਰਕੋਟਲਾ (ਸੰਦੌੜ), 21 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – 27 ਨਵੰਬਰ ਨੂੰ ਲੁਧਿਆਣਾ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਕੀਤੀ ਜਾ ਰਹੀ ਮਹਾਂ ਰੈਲੀ ਦੀਆਂ ਤਿਆਰੀਆਂ ਸਬੰਧੀ ਤਹਿਸੀਲ ਮਾਲੇਰਕੋਟਲਾ ਦੇ ਵੱਖ-ਵੱਖ ਪਿੰਡਾਂ ਧਨੋ, ਬੀੜ ਇਮਾਮਗੜ੍ਹ, ਮਾਣਕਵਾਲ, ਮਾਨਾ ਮੋਮਨਾਬਾਦ ਅਤੇ ਅਕਬਰਪੁਰ ਛੰਨਾ ਆਦਿ ‘ਚ ਗੁਰਮੀਤ ਸਿੰਘ ਧਨੋ, ਹਮੀਰ ਸਿੰਘ, ਬਲਦੇਵ ਸਿੰਘ, ਦਰਸ਼ਨ ਸਿੰਘ ਅਤੇ ਅਵਤਾਰ ਸਿੰਘ ਅਕਬਰਪੁਰ ਛੰਨਾ ਆਦਿ ਆਗੂਆਂ ਦੀ ਪ੍ਰਧਾਨਗੀ ਹੇਠ ਰੈਲੀ ਸਬੰਧੀ ਵਿਚਾਰ ਵਟਾਦਰਾਂ ਕੀਤਾ ਗਿਆ।
ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਭਰਪੂਰ ਸਿੰਘ ਬੁੱਲਾਪੁਰ ਮੈਂਬਰ ਸੀ.ਪੀ.ਆਈ ਕੰਟਰੋਲ ਕਮਿਸ਼ਨ ਪੰਜਾਬ, ਤਹਿਸੀਲ ਸਕੱਤਰ ਜ਼ਿਲ੍ਹਾ ਕਾਰਜਕਾਰਣੀ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਭੈਣੀ ਕਲਾਂ, ਰਣਜੀਤ ਸਿੰਘ ਕਲਿਆਣ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਮਹਾਂ ਰੈਲੀ ਆਮ ਲੋਕਾਂ ਦੀਆਂ ਭੱਖਦੀਆਂ ਮੰਗਾਂ ਨੂੰ ਹੱਲ ਕਰਾਉਣ ਲਈ ਕੀਤੀ ਜਾ ਰਹੀ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਮਹਿੰਗਾਈ ਵਿੱਚ ਬੇਅੰਤ ਵਾਧਾ ਕਰ ਦਿੱਤਾ ਹੈ। ਜਖੀਰੇਬਾਜਾਂ ਨੂੰ ਖੁੱਲੀਆਂ ਛੋਟਾਂ ਦੇ ਦਿੱਤੀਆਂ ਹਨ ਜੋ ਲੋਕਾਂ ਦੀ ਲੁੱਟ ਕਰਦੇ ਹਨ, ਪਿਆਜ, ਸਬਜ਼ੀਆਂ, ਫਲ ਆਦਿ ਦੇ ਭਾਅ ਅਸਮਾਨੀ ਚੜ੍ਹਾ ਦਿੱਤੇ ਹਨ। ਖਾਣ ਪੀਣ ਦੀਆਂ ਵਸਤੂਆਂ ਦਾਲਾਂ, ਚਾਵਲ, ਚੀਨੀ, ਮਸਾਲੇ ਤੋਂ ਇਲਾਵਾ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਮਹਿੰਗੀਆਂ ਕਰ ਦਿੱਤੀਆਂ ਹਨ। ਮੋਦੀ ਦੇ ਕਹੇ ਹੋਏ ‘ਅੱਛੇ ਦਿਨ’ ਬੁਰੇ ਦਿਨਾਂ ਵਿੱਚ ਬਦਲ ਦਿੱਤੇ ਹਨ ਨੋਟਬੰਦੀ ਅਤੇ ਜੀ.ਐਸ.ਟੀ ਨੇ ਆਮ ਲੋਕਾਂ ਦਾ ਕਚੂੰਮਰ ਕੱਢ ਦਿੱਤਾ ਹੈ। ਨੋਟਬੰਦੀ ਨੇ ਜਨਤਾ ਦਾ ਬੁਰਾ ਹਾਲ ਕਰ ਦਿੱਤਾ ਹੈ। ਰਹਿੰਦੀ ਕਸਰ ਜੀ.ਐਸ.ਟੀ ਨੇ ਕੱਢ ਕੇ ਰੱਖ ਦਿੱਤੀ।
ਉਨਾਂ ਕਿਹਾ ਕਿ ਹੁਣ ਜਦੋਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿੱਚ ਚੋਣਾਂ ਹੋਰ ਹੀਆਂ ਹਨ ਤਾਂ ਜੀ.ਐਸ.ਟੀ ਨੂੰ 28 ਪ੍ਰਤੀਸਤ ਤੋਂ 18 ਪ੍ਰਤੀਸ਼ਤ ਕਰ ਦਿੱਤਾ ਹੈ। ਘੱਟ ਗਿਣਤੀਆਂ, ਦਲਿੱਤਾਂ ਤੇ ਅੱਤਿਆਚਾਰ ਕੀਤੇ ਜਾ ਰਹੇ ਹਨ। ਲੋਕਾਂ ਨੇ ਕੀ ਖਾਣਾ ਹੈ, ਕਿਵੇਂ ਪਹਿਨਣਾ ਹੈ, ਕਿਵੇਂ ਬੋਲਣਾ ਹੈ ਉਸ ਦੀਆਂ ਨਸੀਹਤਾਂ ਦਿੱਤੀਆਂ ਜਾ ਰਹੀਆਂ ਹਨ। ਗਊ ਰੱਖਿਆ ਦੇ ਨਾਂ ਤੇ ਕਤਲੇਆਮ ਹੋ ਰਿਹਾ ਹੈ।ਬੋਲਣ ਦੀ ਅਜਾਦੀ ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ।ਜੇਕਰ ਕੋਈ ਆਪਣੀ ਗੱਲ ਲਿਖਣ ਬੋਲਣ ਦੀ ਅਜ਼ਾਦੀ ਦੀ ਗੱਲ ਕਰਦਾ ਹੈ ਤਾਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ।ਜਿਵੇਂ ਡਾਕਟਰ ਦਬੋਲਕਰ, ਕਲਬਰਗੀ, ਗੋਬਿੰਦ ਪਸਾਰੇ ਆਦਿ ਆਗੂਆਂ ਨੂੰ ਕਤਲ ਕਰ ਦਿੱਤਾ ਗਿਆ ਹੈ। ਦੇਸ਼ ਦੇ ਧਰਮ ਨਿਰਪੱਖ ਢਾਂਚੇ ਨੂੰ ਤੋੜਿਆ ਜਾ ਰਿਹਾ ਹੈ। ਇਸ ਤਰ੍ਹਾਂ ਦੇਸ਼ ਨੂੰ ਦਰਪੇਸ਼ ਮੁਸ਼ਕਿਲਾਂ ਵਿੱਚ ਘੇਰਿਆ ਜਾ ਰਿਹਾ ਹੈ। ਪੰਜਾਬ ਦੀ ਕਾਂਗਰਸ ਸਰਕਾਰ ਦੇ ਵੀ ਸੱਤ ਮਹੀਨੇ ਪੂਰੇ ਹੋ ਗਏ ਹਨ ਲੋਕਾਂ ਨਾਲ ਕੀਤੇ ਵਾਅਦਿਆਂ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਹਨਾ ਮੰਗ ਕੀਤੀ ਕਿ ਮਜ਼ਦੂਰਾਂ, ਕਿਸਾਨਾਂ ਦਾ ਸਾਰਾ ਕਰਜਾ ਮੁਆਫ ਕੀਤਾ ਜਾਵੇ, ਘੱਟੋ-ਘੱਟ ਤਨਖਾਹ 18 ਹਜ਼ਾਰ ਮਹੀਨਾ ਕੀਤੀ ਜਾਵੇ, ਠੇਕੇਦਾਰੀ ਪ੍ਰਥਾ ਖਤਮ ਕੀਤੀ ਜਾਵੇ, ਵਿਭਾਗਾਂ ਵਿੱਚ ਪੱਕੇ ਤੋਰ `ਤੇ ਭਰਤੀ ਕੀਤੀ ਜਾਵੇ, ਸਰਕਾਰੀ, ਅਰਧ ਸਰਕਾਰੀ ਬੋਰਡਾਂ, ਕਾਰਪੋਰੇਸ਼ਨਾਂ ਦਾ ਨਿੱਜੀਕਰਨ, ਨਿਗਮੀਕਰਨ ਬੰਦ ਕੀਤਾ ਜਾਵੇ, ਹਰ ਇੱਕ ਲਈ ਪੈਨਸ਼ਨ 10 ਹਜ਼ਾਰ ਕੀਤੀ ਜਾਵੇ, ਪੰਜਾਬ ਨੂੰ ਸੰਕਟ ਵਿਚੋਂ ਕੱਢਣ ਲਈ ਇੱਕ ਲੱਖ ਕਰੋੜ ਦਾ ਪੈਕਜ ਦਿੱਤਾ ਜਾਵੇ, ਕਾਲਾ ਧਨ ਰੱਖਣ ਵਾਲਿਆਂ ਦੇ ਨਾਮ ਜਨਤਕ ਕੀਤੇ ਜਾਣ, ਬੈਕਾਂ ਦੇ ਕਈ ਲੱਖ ਕਰੌੜ ਰੁਪਏ ਦੱਬਣ ਵਾਲੇ ਘਰਾਣਿਆਂ ਦੀਆਂ ਜਾਇਦਾਦਾਂ ਜਬਤ ਕੀਤੀਆਂ ਜਾਣ, ਗਰੀਬ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media