Saturday, March 28, 2026

ਟਰੱਕ ਯੂਨੀਅਨ ਪੱਟੀ ਨੇ ਬਕਾਇਆ ਰਾਸ਼ੀ ਨਾ ਮਿਲਣ `ਤੇ ਕੁੱਲਾ ਚੌਕ `ਚ ਲਾਇਆ ਜਾਮ

ਮਾਮਲਾ 2016-17 ਦੇ ਸਰਕਾਰ ਤੇ ਐਫ.ਸੀ.ਆਈ ਵਲੋਂ 1 ਕਰੋੜ 50 ਲੱਖ ਜਾਰੀ ਨਾ ਕਰਨ ਦਾ

PPN2211201717ਪੱਟੀ, 22 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਪੰਜਾਬ ਸਰਕਾਰ ਤੇ ਐਫ.ਸੀ.ਆਈ ਦਾ ਸੰਨ 2016-17 ਦਾ ਬਕਾਇਆ ਰਾਸ਼ੀ ਨਾ ਮਿਲਣ ਕਰਕੇ ਟਰੱਕ ਯੂਨੀਅਨ ਪੱਟੀ ਵਲੋ ਅੱਜ ਸਥਾਨਕ ਕੁੱਲਾ ਚੌਂਕ ਵਿਖੇ ਜਾਮ ਲਗਾ ਦਿੱਤਾ ਅਤੇ ਐਫ.ਸੀ.ਆਈ ਵਲੋਂ ਸੋਮਾ ਕੰਪਨੀ ਦੇ ਸਹਿਯੋਗ ਨਾਲ ਬਾਹਰਲੀ ਯੂਨੀਅਨਾਂ ਨੂੰ ਬੁਲਾ ਕੇ ਮਾਲ ਚੁੱਕਣ ਆਈ ਸ਼ਪੈਸ਼ਲ ਗੱਡੀ ਵਿਚ ਮਾਲ ਲੱਦਣ ਦੀ ਕੋਸ਼ਿਸ਼ ਕੀਤੀ ਗਈ।
ਇਸ ਸਬੰਧੀ ਟਰੱਕ ਯੂਨੀਅਨ ਪੱਟੀ ਦੇ ਪ੍ਰਧਾਨ ਬਲਦੇਵ ਸਿੰਘ ਅਤੇ ਮੁਨਸ਼ੀ ਕਸ਼ਮੀਰ ਸਿੰਘ ਨੇ ਕਿਹਾ ਕਿ ਸਾਲ 2016-17 ਦੇ ਟੈਂਡਰ ਹੋਏ ਸਨ ਅਤੇ ਕਰੀਬ 1 ਕਰੋੜ 50 ਲੱਖ ਰੁਪਏ ਬਕਾਇਆ ਰਾਸ਼ੀ ਜੋ ਕਿ ਟਰੱਕਾਂ ਦੀ ਢੋਆ ਢੁਆਈ ਦਾ ਭਾੜਾ ਬਣਦਾ ਹੈ, ਉਸ ਨੂੰ ਅੱਜ ਤੱਕ ਜਾਰੀ ਨਹੀ ਕੀਤਾ ਗਿਆ ਤੇ ਹੁਣ ਬਾਹਰਲੀ ਯੂਨੀਅਨਾਂ ਨੂੰ ਬੁਲਾ ਕੇ ਦੂਜ਼ੀ ਧਿਰ ਵਲੋ ਮਾਲ ਚੁੱਕਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।ਜਿਸ ਕਰਕੇ ਅੱਜ ਟਰੱਕ ਯੂਨੀਅਨ ਪੱਟੀ ਵਲੋ ਬਾਹਰਲੀ ਯੂਨੀਅਨਾਂ ਵਲੋ ਮਾਲ ਚੁੱਕਣ ਦਾ ਵਿਰੋਧ ਕੀਤਾ ਗਿਆ ਅਤੇ ਕੁੱਲਾ ਚੌਂਕ ਵਿਖੇ ਸੜਕ ਜਾਮ ਕਰ ਦਿੱਤੀ ਗਈ।ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ 2016-17 ਦਾ ਹਰੇਕ ਗੱਡੀ ਦਾ 10 ਹਜ਼ਾਰ ਰੁਪਏ, 50 ਹਜ਼ਾਰ ਰੁਪਏ ਤੇ 1 ਲੱਖ ਰੁਪਏ ਦੇ ਕਰੀਬ ਪੇਮੈਂਟ ਬਕਾਇਆ ਪਈ ਹੈ।ਜਦੋ ਉਕਤ ਪੇਮੈਂਟ ਜਾਰੀ ਨਹੀ ਕੀਤੀ ਜਾ ਜਾਂਦੀ, ਉਨੀ ਦੇਰ ਸਾਡਾ ਸੰਘਰਸ ਜਾਰੀ ਰਹੇਗਾ।ਸੜਕ ਜਾਮ ਹੋਣ ਤੇ ਮੌਕੇ `ਤੇ ਪਹੁੰਚੇ ਤਹਿਸੀਲਦਾਰ ਸਰਬਜੀਤ ਸਿੰਘ, ਡੀ.ਐਸ.ਪੀ ਸੋਹਣ ਸਿੰਘ ਤੇ ਪੁਲਿਸ ਪਾਰਟੀ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ, ਪਰ ਮਾਮਲਾ ਹੱਲ ਨਾ ਹੁੰਦਾ ਵੇਖ ਕੇ ਐਫ.ਸੀ.ਆਈ ਅਫਸਰ ਰਾਜੀਵ ਕੁਮਾਰ ਮੌਕੇ `ਤੇ ਪਹੁੰਚੇ।ਉਨਾਂ ਨੇ ਟਰੱਕ ਯੂਨੀਅਨ ਪੱਟੀ ਦੇ ਪ੍ਰਧਾਨ ਬਲਦੇਵ ਸਿੰਘ ਤੇ ਮੈਂਬਰਾਂ ਨਾਲ ਗੱਲਬਾਤ ਕੀਤੀ।ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।ਇਸ ਮੌਕੇ ਰਾਜ ਕੁਮਾਰ ਰਾਜੂ, ਕੰਵਲਜੀਤ ਸਿੰਘ ਬੁਰਜ਼, ਬਿੱਲਾ ਭਲਵਾਨ, ਬਲਜਿੰਦਰ ਸਿੰਘ, ਗੁਰਮੀਤ ਸਿੰਘ, ਗੁਰਬਚਨ ਸਿੰਘ ਪਨੇਸਰ, ਰਾਜ ਕੁਮਾਰ ਰਾਜੂ ਪ੍ਰਧਾਨ ਸੰਗਠਨ, ਰੋਹਿਤ ਕੁਮਾਰ ਲੱਕੀ, ਪ੍ਰਗਟ ਸਿੰਘ, ਸੰਜੀਵ ਕੁਮਾਰ ਬਾਂਬਾ, ਜੱਗਾ ਸਿੰਘ ਆਦਿ ਹੋਰ ਮੈਂਬਰ ਹਾਜ਼ਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply