Wednesday, August 12, 2026

ਨਗਰ ਨਿਗਮ ਦੇ ਐਮ.ਟੀ.ਪੀ ਵਿਭਾਗ ਦੇ ਦੋਸ਼ੀ ਅਧਿਕਾਰੀਆਂ ਖਿਲਾਫ ਫੌਜਦਾਰੀ ਪਰਚਾ ਦਰਜ ਹੋਵੇ- ਕਾਮਰੇਡ ਭੋਲਾ

PPN2411201709
ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਬਹੁਜਨ ਸਮਾਜ ਪਾਰਟੀ ਅੰਮ੍ਰਿਤਸਰ ਦੀ ਮੀਟਿੰਗ ਕਾਰਮੇਡ ਤਰਸੇਮ ਸਿੰਘ ਭੋਲਾ, ਸਾਬਕਾ ਕੋਂਸਲਰ ਅਤੇ ਇੰਚਾਰਜ ਚੋਣ ਕਮੇਟੀ ਨਗਰ ਨਿਗਮ ਬੀ.ਐਸ.ਪੀ ਅੰਮ੍ਰਿਤਸਰ ਨੇ ਮੀਟਿੰਗ ਵਿੱਚ ਬੋਲਦਿਆਂ ਕਿਹਾ ਕਿ ਅੰਮ੍ਰਿਤਸਰ ਗਲਿਆਰਾ ਪ੍ਰੋਜੈਕਟ ਅਧੀਨ ਐਮ.ਟੀ.ਪੀ ਵਿਭਾਗ ਦੇ ਉੱਚ-ਅਧਿਕਾਰੀਆਂ ਅਤੇ ਇੰਸਪੈਕਟਰਾਂ ਵਿਰੁੱਧ ਸਥਾਨਕ ਸਰਕਾਰਾਂ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਅਧਿਕਾਰੀ ਨੂੰ ਡਿਸਮਿਸ ਕਰਕੇ ਬਾਕੀ ਅਧਿਕਾਰੀਆਂ ਨੂੰ ਜਿਹੜੀਆਂ ਸਜਾਵਾਂ ਦਿੱਤੀਆਂ ਹਨ, ਉਹ ਕੇਵਲ ਖਾਨਾਪੂਰਤੀ ਕੀਤੀ ਗਈ ਹੈ।ਉਨਾਂ ਕਿਹਾ ਕਿ ਇਹ ਮਾਮੂਲੀ ਮਾਮਲਾ ਨਹੀਂ ਹੈ ਅਤੇ ਇੰਨੀ ਘੱਟ ਸਜਾ ਦਾ ਇਹਨਾਂ ਲੋਕਾਂ ਨੂੰ ਕੋਈ ਅਸਰ ਨਹੀਂ ਹੋਣਾ ਕਿਉਂਕਿ ਇਹਨਾਂ ਨੇ ਬੇਅੰਤ ਪ੍ਰਾਪਰਟੀ, ਬੇਨਾਮੀ ਬਣਾਈ ਹੋਈ ਹੈ ਅਤੇ ਇੰਨੇ ਨਜਾਇਜ ਸਾਧਨਾਂ ਰਾਹੀਂ ਭ੍ਰਿਸਟਾਚਾਰ ਕੀਤਾ ਹੈ, ਇਸ ਵਿੱਚ ਇਹ ਇੱਕਲੇ ਨਹੀਂ ਸਾਮਿਲ ਸਗੋਂ ਉਸ ਸਮੇਂ-ਸਮੇਂ ਦੇ ਮਹਿਕਮੇ ਦੇ ਮੰਤਰੀ ਅਤੇ ਮੇਅਰ ਬਰਾਬਰ ਦੇ ਜਿੰਮੇਵਾਰ ਹਨ।
ਕਾਮਰੇਡ ਭੋਲਾ ਵੱਲੋਂ ਸਥਾਨਕ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਮੰਗ ਕੀਤੀ ਹੈ ਕਿ ਇਹਨਾਂ ਅਧਿਕਾਰੀਆਂ ਦੇ ਵਿਰੁੱਧ ਨਜਾਇਜ ਢੰਗ ਨਾਲ ਮਹਿਕਮੇ ਵਿੱਚ ਆਪਣੀਆਂ ਡਿਊਟੀਆਂ ਤੋਂ ਕੋਤਾਹੀ ਵਰਤੀ ਹੈ ਅਤੇ ਭ੍ਰਿਸ਼ਟਾਚਾਰ ਰਾਹੀਂ ਬੇਨਾਮੀ ਜਾਇਦਾਦਾਂ ਬਣਾਈਆਂ ਹਨ, ਉਸ ਦੇ ਖਿਲਾਫ ਵੀ ਉੱਚ ਪੱਧਰੀ ਜਾਂਚ ਕਰਕੇ ਇਹਨਾਂ ਅਧਿਕਾਰੀਆਂ ਵਿਰੁੱਧ ਫੌਜਦਾਰੀ ਪਰਚਾ ਦਰਜ ਕੀਤਾ ਜਾਵੇ।
ਇਸ ਮੋਕੇ ਤੇ ਜੁਗਲ ਮਹਾਜਨ, ਤਾਰਾ ਚੰਦ ਭਗਤ, ਇੰਜੀ: ਅਮਰੀਕ ਸਿੰਘ, ਸੁਰਜੀਤ ਸਿੰਘ ਭੈਲ, ਦਵਿੰਦਰ ਕੁਮਾਰ, ਜਗਦੀਸ਼ ਦੁੱਗਲ, ਰੇਸ਼ਮ ਸਿੰਘ ਕਾਕਾ, ਮਾਸਟਰ ਨਾਜਰ ਮਸੀਹ, ਕਸ਼ਮੀਰ ਸਿੰਘ ਸ਼ਾਹ, ਅਮਰੀਕ ਸਿੰਘ ਮੋਰ,  ਸੁਰਿੰਦਰ ਸਿੰਘ ਬੱਲ, ਸੁਖਦੇਵ ਸਿੰਘ ਸਾਬੀ ਪ੍ਰਧਾਨ ਕੁਲਦੀਪ ਸਿੰਘ ਭਪਿੰਦਰ ਸਿੰਘ, ਬਲਵਿੰਦਰ ਸਿੰਘ, ਕਮਲ ਸੂਰੀ ਅਜੀਤ ਸਿੰਘ, ਰਵਿੰਦਰ ਸਿੰਘ, ਸੁਭਾਸ਼ ਚੰਦਰ, ਬੂਟਾ ਸਿੰਘ, ਵਿਜੈ ਤੇ ਰਾਜ, ਅਵਤਾਰ ਸਿੰਘ, ਹਰਦੇਵ ਸਿੰਘ ਆਦਿ ਸ਼ਾਮਿਲ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply