ਬਟਾਲਾ, 25 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – `ਪੜੋ ਪੰਜਾਬ, ਪੜਾਓ ਪੰਜਾਬ` ਪੋ੍ਜੈਕਟ ਤਹਿਤ ਸਿਖਿਆ ਵਿਭਾਗ ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਗੜ ਨੰਗਲ ਵਿਖੇ ਸ੍ਰੀਮਤੀ ਕਮਲਦੀਪ ਕੌਰ ਲੈਕਚਰਾਰ ਬਾਇੳ ਰਮਾ ਬਾਲਾ, ਗੁਰਦਿਆਲ ਸਿੰਘ ਅਤੇ ਵਰਿੰਦਰ ਸਿੰਘ ਸਾਇੰਸ ਮਾਸਟਰ ਦੇ ਯਤਨਾਂ ਸਦਕਾ ਸਕੂਚ `ਚ ਇਕ ਬਹੁਤ ਹੀ ਪ੍ਰਭਾਵਸ਼ਾਲੀ ਮੇਲਾ ਕਰਵਾਇਆ ਗਿਆ।ਸਕੂਲ ਦੇ ਵਿਦਿਆਰਥੀਆਂ ਨੇ ਸਾਇੰਸ ਨਾਲ ਸਬੰਧਿਤ ਪ੍ਰਯੋਗਾਂ ਵਿਚ ਪੂਰੀ ਦਿਲਚਸਪੀ ਵਿਖਾਈ।ਮੇਲੇ ਦੀ ਅਗਵਾਈ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਗੁਰਮੀਤ ਸਿੰਘ ਭੋਮਾ (ਐਜੂਸੈਟ ਤੇ ਲਾਈਵ ਰਾਜਨੀਤੀ ਸ਼ਾਸਤਰ ਵਿਸ਼ੇ ਦੇ ਮਾਹਿਰ) ਲੈਕਚਰਾਰ ਪੁਸ਼ਪਿੰਦਰ ਕੌਰ ਅਤੇ ਸਕੂਲ ਪ੍ਰਬੰਧਕ ਕਮੇਟੀ ਮੈਬਰਾਂ ਨੇ ਸ਼ੁਰੂਆਤ ਰਿਬਨ ਕੱਟ ਕੇ ਕੀਤੀ।ਮੇਲੇ ਦੌਰਾਨ ਵਿਦਿਆਰਥੀਆਂ ਨੇ ਸਾਇੰਸ ਵਿਸ਼ੇ ਨਾਲ ਸਬੰਧਤ ਮਨੁੱਖੀ ਸਰੀਰ ਦੀ ਬਣਤਰ, ਸਾਹ ਪ੍ਰਨਾਲੀ, ਦਿਲ ਦੀਆਂ ਗਤੀਵਿਧੀਆਂ, ਗੋਡਿਆਂ ਦੇ ਜੌੜਾਂ ਦਾ ਮਾਸ ਪੇਸ਼ੀਆਂ ਨਾਲ ਆਪਸੀ ਮੇਲ ਜੋਲ, ਮਨੁੱਖ ਦਾ ਖਾਣ ਪਾਣ ਦਾ ਤਰੀਕਾ ਪ੍ਰਕਾਸ਼ ਸੰਸਲੇਸਨ ਕ੍ਰਿਰਿਆ, ਗੈਸਾਂ ਦੇ ਬ੍ਰਹਿਮੰਡ `ਤੇ ਪੈਂਦੇ ਪ੍ਰਭਾਵ, ਗੁਬਾਰੇ ਦਾ ਉਡਣਾਂ ਤੇ ਫਿਰ ਸੂਈ ਮਾਰ ਕੇ ਦੱਸਣਾ ਕਿ ਗੁਬਾਰੇ ਵਿਚੋ ਕਿਹੜੀ ਗੈਸ ਨਿਕਲੀ ਗਈ ਤੇ ਗੁਬਾਰਾ ਕਿਸ ਗੈਸ ਨਾਲ ਉਡ ਰਿਹਾ ਸੀ।ਪਾਣੀ ਦੇ ਬੈਕਟੀਰੀਆਂ ਬਾਰੇ ਵਿਸਥਾਰ ਵਿੱਚ ਅਧਿਆਪਕਾਂ ਤੇ ਬਲਾਕ ਮੈਟਰ ਲੀਡਰਾਂ ਦੇ ਪ੍ਰਸਨਾਂ ਦਾ ਜਵਾਬ ਦਿਤਾ ਗਿਆ।
ਇਸ ਮੌਕੇ ਸਕੂਲ ਦੇ ਸਮੁੱਚੇ ਸਟਾਫ ਮੈਬਰਾਂ ਅਰਵਿੰਦਰ ਕੌਰ, ਸਰਨਜੀਤ ਕੌਰ, ਪੁਸਪਿੰਦਰ ਕੌਰ, ਸਰਬਜੀਤ ਕੌਰ, ਸੋਨਮਦੀਪ ਕੌਰ, ਦਰਸਨ ਕੌਰ, ਮੁਕਤਾ ਸਰਮਾ, ਸਰਬਜੀਤ ਸਿੰਘ ਚੱਠਾ, ਬਲਜੀਤ ਕੋਰ, ਜ਼ਗਦੀਪ ਕੁਮਾਰੀ , ਗੌਰਵ ਸਰਮਾ, ਸਵਿੰਦਰ ਸਿੰਘ, ਅਵਿਨਾਸ ਰਾਮਬੀਰ ਸਿੰਘ, ਬਲਜਿੰਦਰ ਸਿੰਘ, ਕੁਲਤਾਰ ਸਿੰਘ, ਤੇਜਿੰਦਰ ਕੌਰ ਅਤੇ ਚੈਂਚਲ ਸਿੰਘ ਵੱਲ ਪੂਰਾ ਸਹਿਯੋਗ ਦਿਤਾ ਗਿਆ।ਸਕੂਲ ਮੈਨੇਜਮੈਟ ਕਮੇਟੀ ਮੈਬਰਾਂ ਨੇ ਸਾਂਇੰਸ ਮੇਲੇ ਦੀ ਭਰਪੂਰ ਪ੍ਰਸੰਸਾ ਕੀਤੀ ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media