
ਜੰਡਿਆਲਾ ਗੁਰੂ, 25 ਨਵੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਥਾਨਕ ਗ੍ਰੇਸ ਪਬਲਿਕ ਸਕੂਲ ਵਿਖੇ ਪਹਿਲੀ ਪੰਜਾਬ ਸਟੇਟ ਰੂਰਲ ਗੇਮਜ਼ 2017, ਰੂਰਲ ਗੇਮਜ਼ਜ ਐਕਟੀਵਿਟੀ ਐਸੋਸੀਏਸ਼ਨ ਆਫ ਪੰਜਾਬ ਤੇ ਰੂਰਲ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ।ਜਿਸ ਵਿੱਚ ਵਾਲੀਬਾਲ, ਬਾਸਕਿਟ ਬਾਲ, ਕਬੱਡੀ (ਨੈਸ਼ਨਲ ਸਟਾਇਲ), ਐਥਲੈਟਿਕ, ਬੈਡਮਿੰਟਨ, ਫੁੱਟਬਾਲ ਆਦਿ ਖੇਡਾਂ ਵਿੱਚ ਲੜਕੇ ਤੇ ਲੜਕੀਆਂ ਦੀਆ ਟੀਮਾਂ ਨੇ ਭਾਗ ਲਿਆ।ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਡਾ. ਜੇ.ਐਸ ਰੰਧਾਵਾ ਨੇ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਨੂੰ ਮੈਡਲ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸਕੂਲ ਪ੍ਰਿਸੀਪਲ ਮੈਡਮ ਰਮਨਜੀਤ ਕੌਰ ਰੰਧਾਵਾ, ਪ੍ਰਿਸੀਪਲ ਯਾਦਵਿੰਦਰ ਸਿੰਘ, ਕੌਚ ਮਨਜੀਤ ਸਿੰਘ, ਸੁਖਵਿੰਦਰ ਸਿੰਘ, ਰਵੀ ਸਿੰਘ, ਪੰਜਾਬ ਸਿੰਘ, ਸੁੱਖਪੀ੍ਰਤ ਸਿੰਘ, ਗੁਰਭੇਜ ਸਿੰਘ ਪ੍ਰਬੰਧਕੀ ਸਕੱਤਰ, ਨਮਰਤਾ ਮੈਡਮ, ਪ੍ਰਦੀਪ ਕੁਮਾਰ, ਪਰਵਿੰਦਰ ਸਿੰਘ, ਮਨਜੂਰ ਅਹਿਮਦ ਤੇ ਸਾਹਿਲ ਆਦਿ ਮੌਜੂਦ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media