ਬਟਾਲਾ, 27 ਨਵੰਬਰ (ਪੰਜਾਬ ਪੋਸਟ- ਨਰਿੰਦਰ ਸਿੰਘ ਬਰਨਾਲ) – ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਨੂੰ ਆਮ ਜਨਤਾ ਤੱਕ
ਪਹੁੰਚਾਉਣ ਲਈ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਲਾਗੂ ਕੀਤੀ ਗਈ ਹੈ ਜੋ ਮੀਲ ਪੱਥਰ ਸਾਬਤ ਹੋਵੇਗੀ।ਇਸ ਯੋਜਨਾ ਤਹਿਤ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਹਰ ਪਿੰਡ ਦੇ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਦਾ ਨਾਮ, ਪਤਾ, ਉਮਰ ਸਮੇਤ ਪੂਰਾ ਡਾਟਾ ਇਕੱਠਾ ਕੀਤਾ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਕਾਦੀਆਂ ਦੇ ਵਿਧਾਨਕਾਰ ਫਤਹਿਜੰਗ ਸਿੰਘ ਬਾਜਵਾ ਨੇ ਦੱਸਿਆ ਕਿ ਪਿੰਡਾਂ ਵਿੱਚ ਲਗਾਏ ਜਾਣ ਵਾਲੇ ਇਨਾਂ ਕੈਂਪਾਂ ਵਿੱਚ ਸਾਰੇ ਪਿੰਡ ਵਾਸੀ ਆਪਣੀ ਪੂਰੀ ਮੁੱਢਲੀ ਜਾਣਕਾਰੀ ਫਾਰਮ ਵਿੱਚ ਬਣਾਏ ਗਏ ਕਾਲਮ ਅਨੁਸਾਰ ਦਰਜ ਕਰਾਉਣਗੇ।ਉਨਾਂ ਕਿਹਾ ਕਿ ਭਾਵੇਂ ਕੋਈ ਪਿੰਡ ਵਾਸੀ ਸਰਕਾਰੀ ਸਕੀਮਾਂ ਦਾ ਲਾਭ ਲੈ ਰਿਹਾ ਹੈ ਜਾਂ ਨਹੀਂ ਲੈ ਰਿਹਾ ਹੈ, ਤਾਂ ਵੀ ਉਹ ਸਹੀ ਵੇਰਵਿਆਂ ਸਮੇਤ ਆਪਣੀ ਮੁਢਲੀ ਜਾਣਕਾਰੀ ਇਕੱਤਰ ਕੀਤੀ ਜਾਵੇਗੀ।ਪੂਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਇਹ ਦੇਖਿਆ ਜਾਵੇਗਾ ਕਿ ਜਿਹੜੀਆਂ ਸਕੀਮਾਂ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਹਨ, ਉਨਾਂ ਵਿੱਚ ਕਿਹੜੀਆਂ ਸਕੀਮਾਂ ਕਿਹੜੇ ਪਰਿਵਾਰ ਲਈ ਢੁੱਕਵੀਆਂ ਹਨ ਅਤੇ ਕਿਹੜੀਆਂ ਸਕੀਮਾਂ ਦਾ ਲਾਭ ਲਿਆ ਜਾ ਸਕਦਾ ਹੈ।
ਬਾਜਵਾ ਨੇ ਕਿਹਾ ਕਿ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਰਾਹੀਂ ਸਰਕਾਰ ਦਾ ਇਹ ਪੂਰਾ ਯਤਨ ਹੈ ਕਿ ਸਾਰੀਆਂ ਭਲਾਈ ਸਕੀਮਾਂ ਦਾ ਲਾਹਾ ਰਾਜ ਦਾ ਹਰ ਇਕ ਜ਼ਰੂਰਤਮੰਦ ਵਿਅਕਤੀ ਲੈ ਸਕੇ।ਇਸ ਉਦੇਸ਼ ਨੂੰ ਸਫ਼ਲ ਬਣਾਉਣ ਲਈ ਪਿੰਡ ਵਾਸੀਆਂ ਦੇ ਸਹਿਯੋਗ ਦੀ ਬੇਹੱਦ ਲੋੜ ਹੈ।
ਐਮ.ਐਲ.ਏ ਫਤਿਹਜੰਗ ਸਿੰਘ ਬਾਜਵਾ ਨੇ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਦੀਆਂ ਕੁੱਲ 1290 ਪੰਚਾਇਤਾਂ ਦੇ 129 ਕਲੱਸਟਰ ਬਣਾ ਕੇ ਇੰਚਾਰਜ਼ ਨਿਯੁੱਕਤ ਕਰ ਦਿੱਤੇ ਗਏ ਹਨ।ਉਨਾਂ ਦੱਸਿਆ ਕਿ ਪਿੰਡ ਪੱਧਰ` ਤੇ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਾ ਹੈ, ਜਿਸ ਵਿਚ ਪੰਚਾਇਤ ਸੈਕਟਰੀ, ਪਟਵਾਰੀ, ਆਸ਼ਾ ਵਰਕਰ, ਆਂਗਣਵਾੜੀ ਵਰਕਰ, ਸਾਬਕਾ ਫੌਜੀ ਤੇ ਸਮੂਹ ਗ੍ਰਾਮ ਪੰਚਾਇਤ ਮੈਂਬਰ ਸ਼ਾਮਿਲ ਹਨ। ਉਨਾਂ ਦੱਸਿਆ ਕਿ ਇਸ ਯੋਜਨਾ ਵਿਚ 13 ਵਿਭਾਗਾਂ ਦੀਆਂ 45 ਸਕੀਮਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media