ਬਠਿੰਡਾ, 28 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – 63ਵੀਆਂ ਪੰਜਾਬ ਰਾਜ ਅੰਤਰ ਜਿਲਾ ਸਕੂ ਲ ਖੇਡਾਂ ਕ੍ਰਿਕਟ 2017-18 ਡਿਪਟੀ ਡਾਇਰੈਕਟਰ ਧਰਮ ਸਿੰਘ, ਸਟੇਟ ਔਰਗੇਨਾਇਜ਼ਰ ਰੁਪਿੰਦਰ ਸਿੰਘ ਰਵੀ, ਜਿਲਾ ਸਿੱਖ਼ਿਆ ਅਫ਼ਸਰ (ਸੈਕੰਡਰੀ ਸਿੱਖਿਆ) ਬਠਿੰਡਾ ਸ਼੍ਰੀਮਤੀ ਮਨਿੰਦਰ ਕੌਰ ਦੀ ਅਗਵਾਈ ਹੇਠ ਅਤੇ ਸਹਾਇਕ ਸਿੱਖਿਆ ਅਫ਼ਸਰ ਖੇਡਾਂ ਗੁਰਪ੍ਰੀਤ ਸਿੰਘ ਏ.ਈ.ਓ ਬਠਿੰਡਾ ਦੀ ਦੇਖ-ਰੇਖ ਵਿੱਚ ਅੰਡਰ-19 ਲੜਕੇ ਕ੍ਰਿਕਟ ਮੁਕਾਬਲੇ ਬਠਿੰਡਾ ਦੇ ਵੱਖ-ਵੱਖ ਮੈਦਾਨਾਂ ਵਿੱਚ ਚੌਥੇ ਦਿਨ ਜਾਰੀ ਰਹੇ ਅੱਜ ਦੇ ਮੁੱਖ ਮਹਿਮਾਨ ਵਜੋਂ ਪੁੱਜੇ ਸੁਨੀਲ ਅਰੋੜਾ ਜਨਰਲ ਮੈਨੇਜਰ ਐਨ.ਐਫ਼.ਐਲ, ਐਚ.ਕੇ ਵਾਰਸਨੀ ਡਿਪਟੀ ਜਨਰਲ ਮੈਨੇਜਰ ਵਿਨੋਦ ਕੁਮਾਰ ਮਿੱਤਲ ਡਿਪਟੀ ਜਨਰਲ ਮੈਨੇਜਰ ਨੇ ਦੂਸਰੇ ਸੈੇਮੀਫਾਈਨਲ ਮੁਕਾਬਲੇ ਵਿੱਚ ਐਨ.ਐਫ਼.ਐਲ ਦੇ ਮੈਦਾਨ ਵਿੱਚ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਆਸ਼ੀਰਵਾਦ ਦਿੱਤਾ।ਪਹਿਲਾ ਸੈਮੀਫਾਇਨਲ ਆਦੇਸ਼ ਮੈਡੀਕਲ ਯੂਨੀਵਰਸਿਟੀ ਦੇ ਮੈਦਾਨ ਵਿੱਚ ਬਠਿੰਡਾ ਅਤੇ ਮਾਨਸਾ ਵਿਚਕਾਰ ਖੇਡਿਆ ਗਿਆ।20 ਓਵਰਾਂ ਦੇ ਇਸ ਮੈਚ ਵਿੱਚ ਮਾਨਸਾ ਨੇ ਪਹਿਲਾ ਬੈਟਿੰਗ ਕਰਦੇ ਹੋਏ 10 ਵਿਕਟਾਂ ਗਵਾ ਕੇ 16-4 ਓਵਰਾਂ ਵਿੱਚ 89 ਸਕੋਰ ਬਣਾਇਆ ਜਿਸ ਦੇ ਜਵਾਬ ਵਿੱਚ ਬਠਿੰਡਾ ਟੀਮ ਨੇ 11-4 ਓਵਰਾਂ ਵਿੱਚ 3 ਵਿਕਟਾਂ ਗਵਾ ਕੇ ਟੀਚਾ (90 ਸਕੋਰ) ਹਾਸਿਲ ਕੀਤਾ।ਮਾਨਸਾ ਨੂੰ ਹਰਾ ਕੇ ਬਠਿੰਡਾ ਨੇ ਫ਼ਾਈਨਲ ਵਿੱਚ ਅਪਣਾ ਸਥਾਨ ਪੱਕਾ ਕੀਤਾ। ਦੂਸਰੇ ਸੈਮੀਫਾਇਨਲ ਮੁਕਾਬਲਾ ਲੁਧਿਆਣਾ ਅਤੇ ਗੁਰਦਾਸਪੁਰ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਗੁਰਦਾਸਪੁਰ ਨੇ ਪਹਿਲਾਂ ਬੈਟਿੰਗ ਕਰਦੇ ਹੋਏ 19.5 ਓਵਰਾਂ ਵਿੱਚ ਸਾਰੇ ਵਿਕਟ ਗਵਾ ਕੇ 95 ਸਕੋਰ ਬਣਾਇਆ।ਜਿਸ ਦਾ ਪਿੱਛਾ ਕਰਦੇ ਹੋਏ ਲੁਧਿਆਣਾ ਟੀਮ ਨੇ ਰੌਚਕ ਜਿੱਤ ਪ੍ਰਾਪਤ ਕੀਤੀ 13 ਓਵਰਾਂ ਵਿੱਚ ਬਿਨਾਂ ਵਿਕਟ ਗਵਾਏ ਅਪਣਾ ਟੀਚਾ (96 ਸਕੋਰ) ਪ੍ਰਾਪਤ ਕੀਤਾ ਅਤੇ ਆਪਣਾ ਫ਼ਾਈਨਲ ਸਥਾਨ ਬਣਾਇਆ।
ਇਸ ਮੌਕੇ ਡਾ: ਸਰਬਜੀਤ ਸਿੰਘ ਬਰਾੜ, ਪਿ੍ਰੰ: ਫਾਰਮੇਸੀ ਕਾਲਜ ਆਦੇਸ਼ ਮੈਡੀਕਲ ਯੂਨੀਵਰਸਿਟੀ, ਬਲਵਿੰਦਰ ਸਿੰਘ ਆਦੇਸ਼ ਯੂਨੀਵਰਸਿਟੀ, ਲੈਕ. ਜਗਦੀਸ਼ ਕੁਮਾਰ ਤੁੰਗਵਾਲੀ, ਇੰਚਾਰਜ਼ ਰਾਧੇ ਸ਼ਾਮ ਚਨਾਰਥਲ, ਸਲੈਕਟਰ ਯੋਗੇਸ਼ ਸ਼ਰਮਾ, ਸਲੈਕਟਰ ਹਰਭਜਨ ਸਿੰਘ ਮਾਨਸਾ, ਸਲੈਕਟਰ ਹਰਭਜਨ ਸਿੰਘ ਲੁਧਿਆਣਾ, ਹਰਭਜਨ ਦਾਸ ਪੀ.ਟੀ.ਆਈ, ਲੈਕ. ਸੰਦੀਪ ਸਿੰਘ, ਗੁਰਇੰਦਰ ਸਿੰਘ ਬਠਿੰਡਾ, ਕੁਲਵੀਰ ਸਿੰਘ, ਸ਼ਿੰਗਾਰਾ ਸਿੰਘ ਪੀ.ਟੀ.ਆਈ, ਮਨਦੀਪ ਸਿੰਘ ਭੁੱਚੋਕਲਾਂ ਦਾ ਵਿਸ਼ੇਸ ਯੋਗਦਾਨ ਰਿਹਾ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media