ਬਠਿੰਡਾ, 28 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – 7 ਦਸੰਬਰ 2017 ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਦੇ ਮੌਕੇ ਬਹਾਦਰ ਸੈਨਿਕਾਂ ਵਲੋਂ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਸਰਧਾਂਜ਼ਲੀ ਦਿੱਤੀ ਜਾਵੇਗੀ।ਇਸ ਦਿਨ ਮਹੱਤਵਪੂਰਨ ਵਿਅਕਤੀਆਂ ਅਤੇ ਸਮੂਹ ਭਾਰਤੀ ਨਾਗਰਿਕ ਝੰਡਾਂ ਲਗਾਉਣ ਦੀ ਰਸਮ ਅਦਾ ਕਰਨਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਦੱਸਿਆ ਕਿ ਵਿਭਾਗਾਂ ਅਤੇ ਜ਼ਿਲਾ ਪ੍ਰਸ਼ਾਸਨ ਵਲੋਂ ਝੰਡੇ ਦੇ ਸਨਮਾਨ ਵਿਚ ਵਿੱਤੀ ਅੰਸ਼ਦਾਨ ਇਕੱਠਾ ਕੀਤਾ ਜਾਣਾ ਹੈ।ਦਾਨ ਰਾਸ਼ੀ ਤੋਂ ਵਿਧਵਾਵਾਂ, ਅਪੰਗ ਸੈਨਿਕਾਂ, ਸਾਬਕਾ ਸੈਨਿਕਾਂ, ਉਨਾਂ ਦੇ ਆਸ਼ਰਿਤਾਂ ਅਤੇ ਸੇਵਾ ਕਰ ਰਹੇ ਸੈਨਿਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।ਤਕਰੀਬਨ 1 ਕਰੋੜ ਤੋਂ ਜਿਆਦਾ ਵਿਅਕਤੀ ਇਸ ਰਾਸ਼ੀ ਦੇ ਲਾਭਪਾਤਰ ਹੋਣਗੇ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ’ਚ ਵੱਧ ਚੜ ਕੇ ਹਿੱਸਾ ਲੈਣ ਅਤੇ ਵਿੱਤੀ ਯੋਗਦਾਨ ਪਾਉਣ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media