Tuesday, November 24, 2026

ਜਗਮੋਹਨ ਸਿੰਘ ਦੂਆ ਨੇ ਨਗਰ ਨਿਗਮ ਵਾਰਡ ਨੰਬਰ 46 ਤੋਂ ਦਾਅਵੇਦਾਰੀ ਜਤਾਈ

ਚੰਡੀਗੜ੍ਹ, 28 ਨਵੰਬਰ (ਪੰਜਾਬ ਪੋਸਟ ਬਿਊਰੋ) –  ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਉਘੇ ਕਾਂਗਰਸੀ ਆਗੂ ਤੇ ਲਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ PPN2811201710ਟੈਂਪਲ ਦੇ ਫਾਈਨੈਂਸ਼ੀਅਲ ਸਕੱਤਰ ਲਾਇਨ ਜਗਮੋਹਨ ਸਿੰਘ ਨੇ ਨਗਰ ਨਿਗਮ ਚੋਣਾਂ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ।ਲਾਇਨ ਦੂਆ ਨੇ ਵਾਰਡ ਨੰਬਰ 46 ਤੋਂ ਆਪਣੀ ਦਾਅਵੇਦਾਰੀ ਦੇ ਕਾਗਜ਼ਾਤ ਚੰਡੀਗੜ ਵਿਖੇ ਹਲਕਾ ਪੂਰਬੀ ਤੋਂ ਸਾਬਕਾ ਵਿਧਾਇਕਾ ਤੇ ਮੌਜੂਦਾ ਸਥਾਨਕ ਸਰਕਾਰਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਸੌਂਪੇ।ਇਸ ਮੌਕੇ ਡਾ. ਨਵਜੋਤ ਕੌਰ ਸਿੱਧੂ ਨੇ ਦੂਆ ਨੂੰ ਟਿਕਟ ਦੇਣ ਦਾ ਯਕੀਨ ਦਿਵਾਇਆ। ਇਸ ਮੌਕੇ ਤਰੁਨਦੀਪ ਸਿੰਘ ਦੂਆ, ਅਚਿੰਤ ਚਾਵਲਾ, ਇੰਦਰਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply