ਬਠਿੰਡਾ, 29 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮਾਲਵੇ ਦੀ ਉੱਘੀ ਸੰਸਥਾ ਮਾਲਵਾ ਹੈਰੀਟੇਜ਼ ਅਤੇ ਸਭਿਆਚਕ ਫਾਊਂਡੇਸ਼ਨ ਵੱਲੋਂ 14ਵਾਂ ਵਿਰਾਸਤ ਮੇਲਾ 15, 16 ਅਤੇ 17 ਦਸੰਬਰ ਨੂੰ ਵਿਰਾਸਤੀ ਪਿੰਡ ਜੈਪਾਲਗੜ ਪਿੱਛੇ ਖੇਡ ਸਟੇਡੀਅਮ ਬਠਿੰਡਾ ਵਿਖੇ ਲਗਾਇਆ ਜਾ ਰਿਹਾ ਹੈ।ਇਸ ਸਬੰਧੀ ਸਮੂਹ ਮੈਂਬਰਾਂ ਦੀ ਮੀਟਿੰਗ ਆਯੋਜਿਤ ਕੀਤੀ ਗਈ।ਇਸ ਮੀਟਿੰਗ ਵਿੱਚ ਫਾਉਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਵੱਲੋਂ ਮੈਂਬਰਾਂ ਦੀਆਂ ਡਿੳੂਟੀਆਂ ਲਗਾਈਆਂ ਗਈਆ ਅਤੇ ਪੰਜਾਬ ਦੇ ਉੱਘੇ ਕਲਾਕਾਰਾਂ ਨਾਲ ਵਿਚਾਰ ਵਟਾਂਦਰਾਂ ਕੀਤਾ ਗਿਆ। ਚੇਅਰਮੈਨ ਚਮਕੌਰ ਮਾਨ ਅਤੇ ਪ੍ਰੈਸ ਸਕੱਤਰ ਗੁਰਅਵਤਾਰ ਸਿੰਘ ਗੋਗੀ ਵੱਲੋਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਇਸ ਵਾਰ ਮੇਲੇ ਵਿੱਚ ਸ਼ਹਿਰ ਵਾਸੀਆਂ ਲਈ ਕਲਾਕਾਰਾਂ ਵੱਲੋਂ ਕਲਾ ਪ੍ਰੇਮੀਆਂ ਲਈ ਨਵੀਆਂ ਕਿਸਮਾਂ ਵੇਖਣ ਨੂੰ ਮਿਲਣਗੀਆ ਜੋ ਕਿ ਸਾਡੇ ਵਿਰਸੇ ਨੂੰ ਸਮਰਪਿਤ ਹੋਣਗੀਆ। ਕਲਾਕਾਰਾਂ ਵਿੱਚ ਜਸ਼ਨਪੀ੍ਰਤ ਬੱਬੀ, ਲਾਭ ਸਿੰਘ ਰਾਜਸਥਾਨੀ, ਜਸਵੰਤ ਪੁੱਪੂ, ਹਰਸ਼ਦੀਪ ਸਿੰਘ, ਲਾਭਜੀਤ ਸਿੰਘ, ਡੀ.ਐਸ ਭੱਟੀ, ਜਸ਼ਨਪ੍ਰੀਤ, ਹਰਪ੍ਰੀਤ ਕੌਰ ਹਾਜ਼ਰ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਨਵੀਨਰ ਇੰਦਰਜੀਤ ਸਿੰਘ, ਕੋ-ਕਨਵੀਨਰ ਬਲਜੀਤ ਸਿੰਘ ਸੰਦੋਹਾ, ਮੁੱਖ ਸਕੱਤਰ ਪਰਮਦੀਪ ਸਿੰਘ ਢਿਲੋਂ, ਸਕੱਤਰ ਸੁਖਦੇਵ ਸਿੰਘ ਗਰੇਵਾਲ, ਖਜਾਂਨਚੀ ਗੁਰਤੇਜ ਸਿੰਘ ਸਿੱਧੂ, ਐਗਜੈਕਟਿਵ ਮੈਂਬਰ ਡੀ.ਸੀ ਸ਼ਰਮਾ, ਬਲਦੇਵ ਸਿੰਘ ਚਹਿਲ, ਨਰਿੰਦਰਪਾਲ ਸਿੰਘ ਐਡਵੋਕੇਟ, ਰੁਪਿੰਦਰ ਸਿੰਘ ਗਦਾਰਾ, ਜੇ.ਐਸ ਭੰਗੂ, ਇਸ਼ਟਪਾਲ ਸਿੰਘ ਖਿਆਲੀਵਾਲਾ, ਮੇਜਰ ਬਾਵਰਾ, ਸੁਖਦਰਸ਼ਨ ਸਰਮਾ, ਭਗਤ ਰਾਮ, ਪਰਮਿੰਦਰ ਕੌਰ, ਹਰਪ੍ਰੀਤ ਕੌਰ, ਜਸਪਾਲ ਕੌਰ, ਰੁਪਿੰਦਰ ਕੌਰ, ਤੇਜਾ ਕੌਰ ਚਹਿਲ, ਗੁਰਪ੍ਰੀਤ ਕੌਰ, ਮਲਕੀਤ ਕੌਰ, ਹਰਗੋਬਿੰਦ ਸਿੰਘ, ਸੇਖ਼ਪੁਰੀਆਂ, ਹਰਗੁਰਜੀਤ ਸਿੰਘ, ਬਲਵਿੰਦਰ ਮਿਰਜਾ, ਜਸਵਿੰਦਰ ਸਿੰਘ ਗੋਨਿਆਣਾ, ਅਮਰਜੀਤ ਕੌਰ ਆਦਿ ਸਾਮਲ ਸਨ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media