ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਅੱਜ ਇੱਥੇ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਸਾਹਿਬ ਵਿਖੇ ਚੱਲ ਰਹੀਆਂ ਪੰਜਾਬ ਰਾਜ ਖੇਡਾਂ-ਲੜਕੀਆਂ (17 ਸਾਲ ਉਮਰ ਵਰਗ ਤੋਂ ਘੱਟ) ਦੇ ਆਖਰੀ ਦਿਨ ਮੇਜ਼ਬਾਨ ਅੰਮ੍ਰਿਤਸਰ ਨੇ 24 ਅੰਕ ਪ੍ਰਾਪਤ ਕਰਕੇ ਓਵਰਆਲ ਟਰਾਫੀ ਤੇ ਕਬਜ਼ਾ ਕਰ ਲਿਆ। ਤਰਨਤਾਰਨ ਦਾ 13 ਅੰਕਾਂ ਨਾਲ ਦੂਜਾ ਸਥਾਨ ਜਦੋਕਿ ਜਲੰਧਰ ਅਤੇ ਪਟਿਆਲਾ 10 ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ਤੇ ਰਹੇ। ਇਸ ਮੋਕੇ ਤੇ ਸ੍ਰੀ ਐਸ ਐਸ ਸ੍ਰੀਵਾਸਤਵਾ ਆਈ.ਪੀ.ਐਸ ਪੁਲਿਸ ਕਮਿਸਨਰ,ਅੰਮਿ੍ਰਤਸਰ ਮੁੱਖ ਮਹਿਮਾਨ ਸਨ ਅਤੇ ਉਨਾਂ ਨੇ ਜੇਤੂ ਖਿਡਾਰਨਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਖਿਡਾਰਨਾਂ ਨੂੰ ਚੰਗੀ ਸਿਹਤ ਲਈ ਪ੍ਰੇਰਣਾ ਦਿੱਤੀ। ਉਨਾਂ ਕਿਹਾ ਕਿ ਲੜਕੀਆਂ ਹਰ ਖੇਤਰ ਵਿਚ ਲੜਕਿਆਂ ਨਾਲੋਂ ਅੱਗੇ ਜਾ ਰਹੀਆਂ ਹਨ ਚਾਹੇ ਉਹ ਸਪੇਸ, ਸਪੋਰਟਸ ਜਾਂ ਕੋਈ ਹੋਰ ਖੇਤਰ ਹੋਵੇ। ਉਨਾਂ ਖਿਡਾਰੀਆਂ ਨੂੰ ਕਿਹਾ ਕਿ ਉਹ ਅੱਜ ਤੋਂ ਹੀ ਅਗਲੇ ਸਾਲ ਹੋਣ ਵਾਲੇ ਖੇਡ ਮੁਕਾਬਲਿਆਂ ਲਈ ਤਿਆਰੀ ਸ਼ੁਰੂ ਕਰ ਦੇਣ। ਸਮਾਪਨ ਸਮਾਰੋਹ ਮੌਕੇ ਗਿੱਧਾ ਅਤੇ ਭੰਗੜਾ ਵੀ ਕਰਵਾਇਆ ਗਿਆ ਅਤੇ ਖੇਡ ਵਿਭਾਗ ਦੇ ਅਧਿਕਾਰੀਆਂ ਵਲੋਂ ਸ੍ਰੀ ਐਸ ਐਸ ਸ੍ਰੀਵਾਸਤਵਾ ਆਈ.ਪੀ.ਐਸ ਪੁਲਿਸ ਕਮਿਸਨਰ,ਅੰਮਿ੍ਰਤਸਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਤੋਂ ਪਹਿਲਾਂ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰ: ਸੁਰਜੀਤ ਸਿੰਘ ਸੰਧੂ ਵੱਲੋਂ ਮੁੱਖ ਮਹਿਮਾਨ ਅਤੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੋਕੇ ਤੇ ਖੇਡ ਵਿਭਾਗ ਦੇ ਸਹਾਇਕ ਡਾਇਰੈਕਟਰ ਪੰਜਾਬ ਕਰਤਾਰ ਸਿੰਘ ਸੈਬੀ, ਪਵਨ ਕਪੂਰ ਡੀ.ਸੀ.ਐਫ.ਏ ਖੇਡ ਵਿਭਾਗ, ਹਾਕੀ ਦੇ ਓਲਪੀਅਨ ਬ੍ਰਿਗੇਡੀਅਰ ਹਰਚੰਦ ਸਿੰਘ, ਕਬੱਡੀ ਦੇ ਅਰਜੁਨ ਐਵਾਰਡੀ ਹਰਦੀਪ ਸਿੰਘ, ਹਾਕੀ ਦੇ ਓਲਪੀਅਨ ਬਲਵਿੰਦਰ ਸਿੰਘ ਸੰਮੀ, ਮਿਸ ਸੁਮਨ ਸਰਮਾ ਅਰਜੁਨ ਐਵਾਰਡੀ ਬਾਸਕਟਬਾਲ ਅਤੇ ਜਿਲਾ ਖੇਡ ਅਫਸਰ, ਗੁਰਲਾਲ ਸਿੰਘ ਰਿਆੜ ਮੋਜੂਦ ਸਨ। ਆਖਰੀ ਦਿਨ ਹੋਏ ਖੇਡਾਂ ਦੇ ਨਤੀਜਿਆਂ ਅਨੁਸਾਰ ਐਥਲੈਟਿਕਸ ਵਿੱਚ ਜਲੰਧਰ ਨੇ 15 ਅੰਕ ਪ੍ਰਾਪਤ ਕਰਕੇ ਓਵਰਆਲ ਟੀਮ ਚੈਪੀਅਨਸਿਪ ਜਿੱਤੀ, ਮੋਗਾ 10 ਅੰਕਾਂ ਨਾਲ ਦੂਜੇ ਅਤੇ ਮੋਹਾਲੀ 7 ਅੰਕਾਂ ਨਾਲ ਤੀਜੇ ਸਥਾਨ ਤੇ ਰਿਹਾ। 100 ਮੀਟਰ ਦੋੜ ਵਿੱਚ ਮੋਹਾਲੀ ਦੀ ਸਿਮਰਨ ਕੋਰ ਨੇ 13.15 ਸੈਕਿੰਡ ਵਿੱਚ ਸੋਨੇ ਦਾ ਤਮਗਾ ਜਿੱਤਿਆ, ਜਲੰਧਰ ਦੀ ਰਸਦੀਪ ਕੋਰ ਨੇ 13.17 ਸੈਕਿੰਡ ਵਿੱਚ ਚਾਂਦੀ ਦਾ ਅਤੇ ਬਠਿੰਡਾ ਦੀ ਰਿਤਿਸਾ ਨੇ 13.15 ਸੈਕਿੰਡ ਵਿੱਚ ਕਾਂਸੇ ਦਾ ਤਮਗਾ ਜਿੱਤਿਆ।
ਬਾਸਕਟਬਾਲ ਦੇ ਫਾਇਨਲ ਮੈਚ ਵਿੱਚ ਅੰਮਿ੍ਰਤਸਰ ਨੇ ਸੰਗਰੂਰ ਨੂੰ 52-21 ਅੰਕਾਂ ਨਾਲ ਮਾਤ ਦੇ ਕੇ ਸੋਨੇ ਦਾ ਤਮਗਾ ਜਿੱਤਿਆ ਜਦੋਕਿ ਲੁਧਿਆਣਾ ਨੇ ਕਪੂਰਥਲਾ ਨੂੰ 66-42 ਅੰਕਾਂ ਨਾਲ ਹਰਾ ਕੇ ਕਾਂਸੇ ਦਾ ਤਮਗਾ ਜਿੱਤਿਆ।
ਹਾਕੀ ਦੇ ਫਾਇਨਲ ਵਿੱਚ ਮੇਜਬਾਨ ਅੰਮ੍ਰਿਤਸਰ ਨੇ ਤਰਨਤਾਰਨ ਨੂੰ 7-3 ਅੰਕਾਂ ਨਾਲ ਹਰਾ ਕੇ ਸੋਨੇ ਦਾ ਜਦੋਕਿ ਮੁਕਤਸਰ ਸਾਹਿਬ ਨੇ ਜਲੰਧਰ ਨੂੰ 3-0 ਨਾਲ ਮਾਤ ਦੇ ਕੇ ਕਾਂਸੇ ਦਾ ਤਮਗਾ ਜਿੱਤਿਆ।
ਹੈਡਬਾਲ ਖੇਡ ਵਿੱਚ ਪਟਿਆਲਾ ਨੇ ਰੂਪਨਗਰ ਨੂੰ 19-18 ਨਾਲ ਹਰਾ ਕੇ ਸੋਨੇ ਦਾ ਜਦੋਕਿ ਫਰੀਦਕੋਟ ਨੇ ਫਿਰੋਜਪੁਰ ਨੂੰ 29-27 ਅੰਕਾਂ ਨਾਲ ਮਾਤ ਦੇ ਕੇ ਕਾਂਸੇ ਦਾ ਤਮਗਾ ਜਿੱਤਿਆ।
ਜੂਡੋ ਵਿੱਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਨੇ ਸਾਂਝੇ ਤੋਰ ਤੇ 11 ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਰਹੇ, ਤਰਨ ਤਾਰਨ 8 ਅੰਕਾਂ ਨਾਲ ਦੂਜੇ ਸਥਾਨ ਤੇ ਅਤੇ ਜਲੰਧਰ 6 ਅੰਕਾਂ ਨਾਲ ਤੀਜੇ ਸਥਾਨ ਤੇ ਰਿਹਾ।
ਕਬੱਡੀ ਦੇ ਫਾਇਨਲ ਦੋਰਾਨ ਮੇਜ਼ਬਾਨ ਅੰਮ੍ਰਿਤਸਰ ਨੇ ਪਟਿਆਲਾ ਨੂੰ 45-44 ਨਾਲ ਹਰਾ ਕੇ ਸੋਨੇ ਦਾ ਜਦੋਕਿ ਫਤਿਹਗੜ ਸਾਹਿਬ ਅਤੇ ਤਰਨਤਾਰਨ ਸਾਂਝੇ ਤੋਰ `ਤੇ ਤੀਜੇ ਸਥਾਨ `ਤੇ ਰਹੇ।
ਫੁਟਬਾਲ ਦੇ ਫਾਈਨਲ ਵਿੱਚ ਸੰਗਰੂਰ ਨੇ ਅੰਮਿ੍ਰਤਸਰ ਨੂੰ 2-0 ਨਾਲ ਹਰਾਕੇ ਸੋਨੇ ਦਾ ਜਦੋਕਿ ਬਰਨਾਲਾ ਨੇ ਐਸ ਏ ਐਸ ਨਗਰ ਨੂੰ 3-0 ਨਾਲ ਮਾਤ ਦੇਕੇ ਕਾਂਸੇ ਦਾ ਤਮਗਾ ਜਿੱਤਿਆ।
ਵਾਲੀਬਾਲ ਦੇ ਫਾਇਨਲ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਫਰੀਦਕੋਟ ਨੂੰ 25-19, 19-25,25-23,26-23 ਨਾਲ ਮਾਤ ਦੇਕੇ ਸੋਨੇ ਦਾ ਜਦੋਕਿ ਪਟਿਆਲਾ ਨੇ ਅੰਮਿ੍ਰਤਸਰ ਨੂੰ 25-21, 18-25, 25-23, 25-15 ਨਾਲ ਹਰਾ ਕੇ ਕਾਂਸੇ ਦਾ ਤਮਗਾ ਪ੍ਰਾਪਤ ਕੀਤਾ।
ਕੁਸਤੀ ਵਿੱਚ ਤਰਨਤਾਰਨ ਨੇ 16 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਮੋਗਾ ਨੇ 10 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਜਦੋਕਿ ਫਰੀਦਕੋਟ ਨੇ 8 ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ।
ਵੇਟਲਿਫਟਿੰਗ ਵਿੱਚ ਬਠਿੰਡਾ ਨੇ 20 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਗੁਰਦਾਸਪੁਰ ਨੇ 10 ਅੰਕ ਪ੍ਰਾਪਤ ਕਰੇ ਦੂਜਾ ਜਦੋਕਿ ਜਲੰਧਰ ਨੇ 6 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media