ਜੰਡਿਆਲਾ ਗੁਰੂ, (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪੁਨਰਜੋਤ ਸੋਸਾਇਟੀ ਪੰਜਾਬੀ ਸੱਭਿਆਚਾਰ, ਵਿਰਸਾ ਤੇ ਸਹਿਤਕ ਸੰਭਾਲਕੇਂਦਰ ਵੱਲੋ ਪੰਜਾਬੀ ਸਹਿਤ ਕਲਾ ਦੀ ਅਹਿਮ ਸਖਸ਼ੀਅਤ ਨਾਨਕ ਸਿੰਘ ਨੂੰ ਸਮਰਪਿਤ 10ਵਾਂ ਪੰਜਾਬੀ ਮਾਂ ਬੋਲੀ ਮੇਲਾ ਨਾਨਕ ਸਿੰਘ ਫਾਊਂਡੇਸ਼ਨ ਪ੍ਰੀਤ ਨਗਰ ਵਿਖੇ ਸਪਰਿੰਗ ਡੇਲ ਸਕੂਲ ਅੰਮ੍ਰਿਤਸਰ ਦੀ ਅਗਵਾਈ ਵਿੱਚ ਕਰਵਾਇਆ ਗਿਆ।ਜਿਸ ਵਿੱਚ ਸਹੋਦਿਆ ਦੇ ਸੀ.ਬੀ.ਐਸ.ਸੀ ਦੇ ਲਗਭਗ 20 ਸਕੂਲਾਂ ਨੇ ਭਾਗ ਲਿਆ।ਇਸ ਮੇਲੇ ਵਿੱਚ ਬੱਚਿਆਂ ਦੇ ਸੂਫੀ ਗੀਤ, ਲੋਕ ਗੀਤ ਆਦਿ ਦੇ ਮੁਕਾਬਲੇ ਕਰਵਾਏ ਗਏ।ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਦੇ ਬੱਚਿਆਂ ਨੇ ਇਸ ਮੇਲੇ ਵਿੱਚ ਬਹੁਤ ਵਧੀਆ ਪੇਸ਼ਕਾਰੀ ਕੀਤੀ।ਜਿਸ ਵਿੱਚ ਸਕੂਲ ਦੇ ਬੱਚੇ ਅੰਕੁਸ਼ਦੀਪ ਸਿੰਘ ਨੇ ਸੂਫੀ ਗਾਇਕੀ ਵਿੱਚ ਬੁਲੇ ਸ਼ਾਹ ਦੀ ਕਾਫੀ ਗਾ ਕੇ ਸਭ ਦਾ ਮਨ ਮੋਹ ਲਿਆ ਅਤੇ ਸਾਰੇ ਸਕੂਲਾਂ ਨੂੰ ਪਛਾੜਦਿਆਂ ਹੋਇਆ ਪਹਿਲਾ ਸਥਾਨ ਹਾਸਿਲ ਕੀਤਾ।ਇਸੇ ਤਰ੍ਹਾਂ ਲੋਕ ਗਾਇਕੀ ਵਿੱਚ ਛੋਟੀ ਜਿਹੀ ਬੱਚੀ ਜੈਸਮੀਨ ਕੌਰ (ਕਲਾਸ ਤੀਸਰੀ) ਨੇ “ਘੋੜੀ ਗਾਈ ਅਤੇ ਦੂਸਰਾ ਸਥਾਨ ਹਾਸਿਲ ਕੀਤਾ।ਸਕੂਲ ਪਹੰੁਚਣ `ਤੇ ਸਕੂਲ ਦੇ ਮੈਨਜਿੰਗ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਮੈਡਮ ਅਮਰਪ੍ਰੀਤ ਕੌਰ, ਕੋਰਡੀਨੇਟਰ ਵਰਿਤੀ ਧੁੱਗਾ, ਕੋਰਡੀਨੇਟਰ ਸ਼ਿਲਪਾ ਸ਼ਰਮਾ, ਕੋਰਡੀਨੇਟਰ ਸਿਮਰਨ ਕੌਰ ਨੇ ਬੱਚਿਆਂ ਦਾ ਜੋਰਦਾਰ ਸਵਾਗਤ ਕੀਤਾ ਅਤੇ ਅਧਿਆਪਕਾ ਹਰਪ੍ਰਿਆ ਕੌਰ (ਮਿਉਜਿਕ ਟੀਚਰ), ਅਜੇ ਕੁਮਾਰ (ਰਿਧਮ ਪਲੇਅਰ) ਅਤੇ ਜਸਬੀਰ ਸਿੰਘ (ਐਕਟੀਵਿਟੀ ਕੋਅਰਡੀਨੇਟਰ) ਨੂੰ ਵਧਾਈ ਦਿੱਤੀ ਅਤੇ ਸ਼ਾਬਾਸ਼ੀ ਦੇ ਕੇ ਉਹਨਾਂ ਅਤੇ ਬੱਚਿਆਂ ਦਾ ਹੋਸਲਾ ਵਧਾਇਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media