Friday, March 27, 2026

7 ਦਸੰਬਰ ਨੂੰ ਮਨਾਇਆ ਜਾਵੇਗਾ ਫਲੈਗ ਡੇਅ – ਕਰਨਲ ਚਾਹਲ

ਅੰਮ੍ਰਿਤਸਰ, 4 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਹਰ ਸਾਲ ਪੂਰੇ ਭਾਰਤ ਵਿਚ 7 ਦਸੰਬਰ ਨੂੰ ਫਲੈਗ ਡੇਅ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਪੂੂਰੇ ਦੇਸ਼ Army Col Amarbir S Chahalਵਾਸੀ ਸਰਵਿਸ ਕਰ ਰਹੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਪ੍ਰਤੀ ਆਪਣੀ ਇਕਜੁੱਟਤਾ ਜਾਹਿਰ ਕਰਦੇ ਹਨ।ਇਸ ਸਬੰਧੀ ਕਰਨਲ ਅਮਰਬੀਰ ਸਿੰਘ ਚਾਹਲ (ਰਿਟਾ:) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਝੰਡਾ ਦਿਵਸ ਦਾ ਮੁੱਖ ਮਕਸਦ ਸਾਬਕਾ ਸੈਨਿਕਾਂ ਅਤੇ ਨਕਾਰਾ ਸੈਨਿਕਾਂ ਦੀ ਫੰਡ ਇਕੱਠਾ ਕਰਕੇ ਮਦਦ ਕੀਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਇਹ ਫੰਡ ਉਨ੍ਹਾਂ ਸਾਬਕਾ ਸੈਨਿਕਾਂ ਲਈ ਹੈ ਜੋ ਲੋੜ ਪੈਣ `ਤੇ ਦੇਸ਼ ਲਈ ਕੁਰਬਾਨੀਆਂ ਕੀਤੀਆ, ਲੜਾਈਆਂ ਲੜੀਆਂ ਅਤੇ ਬਾਅਦ ਵਿਚ ਉਨ੍ਹਾਂ ਨੂੰ ਬਿਨਾਂ ਪੈਨਸ਼ਨ ਜਬਰੀ ਰਿਟਾਇਰ ਕਰ ਦਿੱਤਾ ਗਿਆ।ਚਾਹਲ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਚੰਗੇ ਕੰਮ ਵਾਸਤੇ ਅੱਗੇ ਆਉਣ ਅਤੇ ਆਪਣੀ ਸਮਰੱਥਾ ਅਨੁਸਾਰ ਫਲੈਗ ਡੇਅ ਫੰਡ ਲਈ ਦਾਨ ਕਰਨ।ਉਨ੍ਹਾਂ ਦੱਸਿਆ ਕਿ ਫਲੈਗ ਡੇਅ ਲਈ ਦਿੱਤਾ ਜਾਣ ਵਾਲਾ ਧਨ ਭਾਰਤ ਸਰਕਾਰ ਦੀਆ ਹਦਾਇਤਾਂ ਮੁਤਾਬਿਕ ਟੈਕਸ ਤੋਂ ਮੁਕਤ ਹੈ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply