Friday, March 27, 2026

ਹਾਲ ਚਾਲ ਪੁੱਛਣ ਮਲਹੋਤਰਾ ਦੇ ਘਰ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਬੰਡਾਲਾ ਤੇ ਵਿਧਾਇਕ ਡੈਨੀ

PPN0412201719ਜੰਡਿਆਲਾ ਗੁਰੂ, 4 ਦਸੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਾਬਕਾ ਕੈਬਨਿਟ ਮੰਤਰੀ ਅਤੇ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਰਦੂਲ ਸਿੰਘ ਬੰਡਾਲਾ ਅਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਦੇ ਘਰ ਉਹਨਾਂ ਦਾ ਹਾਲ ਚਾਲ ਪੁੱਛਣ ਲਈ ਪਹੁੰਚੇ।ਅਜੀਤ ਸਿੰਘ ਮਲਹੋਤਰਾ ਕੁੱਝ ਦਿਨ ਪਹਿਲਾਂ ਘਰ ਵਿਚ ਡਿੱਗ ਗਏ ਸਨ।ਜਿਸ ਕਰਕੇ ਉਹਨਾਂ ਦਾ ਅੰਮ੍ਰਿਤਸਰ ਪ੍ਰਾਈਵੇਟ ਹਸਪਤਾਲ ਅਪਰੇਸ਼ਨ ਦੌਰਾਨ ਨਵਾ ਚੂਲਾ ਪਾਇਆ ਗਿਆ ਸੀ ਅਤੇ ਡਾਕਟਰਾਂ ਵਲੋਂ ਉਹਨਾਂ ਨੂੰ ਮੁਕੰਮਲ ਆਰਾਮ ਕਰਨ ਦੀ ਸਲਾਹ ਦਿਤੀ ਹੈ।ਸਰਦੂਲ ਸਿੰਘ ਬੰਡਾਲਾ ਅਤੇ ਵਿਧਾੲਕਿ ਸੁਖਵਿੰਦਰ ਸਿੰਘ ਡੈਨੀ ਨੇ ਉਹਨਾਂ ਦੀ ਚੜ੍ਹਦੀ ਕਲਾ ਲਈ ਕਾਮਨਾ ਕੀਤੀ।ਇਸ ਮੌਕੇ ਉਹਨਾਂ ਦੇ ਨਾਲ ਆਏ ਸੀਨੀਅਰ ਕਾਂਗਰਸੀ ਆਗੂ ਰਾਣਾ ਜੰਡ, ਯੂਥ ਆਗੂ ਸੰਜੀਵ ਕੁਮਾਰ ਚੋਪੜਾ, ਸੁਰਿੰਦਰ ਸੇਠ ਆਦਿ ਨੇ ਵੀ ਮਲਹੋਤਰਾ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਜਲਦ ਠੀਕ ਹੋਣ ਦੀ ਕਾਮਨਾ ਕੀਤੀ।ਪੱਤਰਕਾਰਾਂ ਨਾਲ ਵੱਖਰੇ ਤੋਰ `ਤੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਨੇ ਕਿਹਾ ਨੌਜਵਾਨਾਂ ਦੀ ਮੱਖ ਮੰਗ ਗਰਾਊਂਡ ਦੀ ਮੁਰੰਮਤ ਲਈ ਸਰਕਾਰ ਵਲੋਂ 30 ਲੱਖ ਦੀ ਗ੍ਰਾਂਟ ਜਲਦੀ ਹੀ ਭੇਜੀ ਜਾ ਰਹੀ ਹੈ ਜੋ ਕਿ ਨੌਜਵਾਨ ਖਿਡਾਰੀਆਂ ਦੀ ਮਰਜ਼ੀ ਅਨੁਸਾਰ ਹੀ ਲਗਾਈ ਜਾਵੇਗੀ ਤਾਂ ਜੋ ਉਹ ਠੀਕ ਤਰੀਕੇ ਨਾਲ ਅਪਨੀ ਅਪਨੀ ਖੇਡ ਦਾ ਆਨੰਦ ਲੈ ਸਕਣ।ਸਵੇਰੇ ਸ਼ਾਮ ਸੈਰ ਕਰਨ ਵਾਲੇ ਨਾਗਰਿਕ ਲਈ ਵੱਖਰਾ ਸੁੰਦਰ ਰਸਤਾ ਵੀ ਬਣਾਇਆ ਜਾਵੇਗਾ ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply