Saturday, March 28, 2026

ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਅੰਤਰ ਸਕੂਲ ਭਾਸ਼ਨ ਮੁਕਾਬਲਾ

PPN0512201701ਅੰਮ੍ਰਿਤਸਰ, 5 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਹੌਲੀ ਹਾਰਟ ਸਕੂਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਦਿਵਸ ਨੰੂ ਸਮਰਪਿਤ ਅੰਤਰ ਸਕੂਲ ਭਾਸ਼ਨ ਮੁਕਾਬਲਾ ਕਰਵਾਇਆ ਗਿਆ।ਭਾਰਤ ਵਿਕਾਸ ਪ੍ਰੀਸ਼ਦ ਅੰਮ੍ਰਿਤਸਰ ਸੈਂਟਰਲ ਵਲੋਂ ਪ੍ਰੋ: ਐਚ.ਐਸ ਵਾਲੀਆ ਤੇ ਪ੍ਰੋਜੈਕਟ ਇੰਚਾਰਜ ਆਰ.ਐਲ ਸ਼ਰਮਾ ਦੀ ਅਗਵਾਈ `ਚ ਕਰਵਾਏ ਗਏ ਇਸ ਮੁਕਾਬਲੇ ਵਿੱਚ ਸ਼ਹਿਰ ਦੇ 12 ਸਕੂਲਾਂ ਦੇ ਵਿਦਿਆਰਥੀਆਂ ਨੇ ਪੰਜਾਬੀ ਅਤੇ ਹਿੰਦੀ ਂਚ ਭਾਸ਼ਨ ਦੇ ਕੇ ਆਪੋ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।ਪੰਜਾਬੀ ਭਾਸ਼ਨ ਮੁਕਾਬਲਿਆਂ ਵਿੱਚ ਜਗਤ ਜੋਤੀ ਸਕੂਲ ਦੀ ਰਵਨੀਤ ਨੇ ਪਹਿਲਾ, ਮਾਡਰਨ ਜਗਤ ਜੋਤੀ ਸਕੂਲ ਦੀ ਹਰਸੀਰਤ ਨੇ ਦੂਜਾ ਅਤੇ ਅੰਮ੍ਰਿਤਸਰ ਪਬਲਿਕ ਸਕੂਲ ਦੇ ਆਲਮਬੀਰ ਸਿੰਘ ਨੇ ਤੀਜਾ ਸਥਾਨ ਅਤੇ ਹਿੰਦੀ ਭਾਸ਼ਾ ਂਚ ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਦੀ ਕਿੱਟੀ ਬਜੋਰੀਆ ਨੇ ਪਹਿਲਾ, ਡੀ.ਏ.ਵੀ ਸਕੂਲ ਦੀ ਨੰਦਨੀ ਨੇ ਦੂਜਾ ਅਤੇ ਪੁਲਿਸ ਡੀ.ਏ.ਵੀ ਸਕੂਲ ਦੀ ਨੰਦਨੀ ਨੇ ਤੀਜਾ ਸਥਾਨ ਹਾਸਲ ਕੀਤਾ।ਹਿੰਦੂ ਸਭਾ ਕਾਲਜ ਦੇ ਪ੍ਰਿੰਸੀਪਲ ਡਾ. ਪੀ.ਕੇ ਸ਼ਰਮਾ ਅਤੇ ਅਟਾਰੀ ਤੋਂ ਵਿਧਾਇਕ ਤੇ ਕਾਂਗਰਸੀ ਆਗੂ ਤਰਸੇਮ ਸਿੰਘ ਡੀ.ਸੀ ਨੇ ਮਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ।ਪ੍ਰਧਾਨ ਐਚ.ਐਸ ਵਾਲੀਆ, ਸਕੱਤਰ ਕ੍ਰਿਸ਼ਨ ਕੁਮਾਰ, ਉਪ ਪ੍ਰਧਾਨ ਕਿਰਨ ਕੁਮਾਰ, ਸਰਪ੍ਰਸਤ ਆਰ.ਡੀ ਸ਼ਰਮਾ ਅਤੇ ਪ੍ਰੋਜੈਕਟ ਮੈਨੇਜਰ ਆਰ.ਐਲ ਸ਼ਰਮਾ ਨੇ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਆਰ.ਪੀ ਜਨੇਜਾ, ਰਾਜਵਿੰਦਰ ਕੌਰ, ਪ੍ਰੋ: (ਸ੍ਰੀਮਤੀ) ਕਿਰਨ ਖੰਨਾ, ਪ੍ਰੋ: ਨਵਦੀਪ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ।
ਪ੍ਰੋ: ਵਾਲੀਆ ਨੇ ਆਪਣੇ ਸੰਬੋਧਨ ਂਚ ਕਿਹਾ ਕਿ ਅਜੋਕੇ ਸਮੇਂਂ ਵਿੱਚ ਜਿੱਥੇ ਧਾਰਮਿਕ ਕੱਟੜਵਾਦ ਆਪਣਾ ਸਿਰ ਚੁੱਕ ਰਿਹਾ ਹੈ, ਉਥੇ ਗੁਰੂ ਜੀ ਦੇ ਬਲਿਦਾਨ ਦਾ ਵਿਸ਼ੇਸ਼ ਮਹੱਤਵ ਹੈ, ਜਿੰਨ੍ਹਾਂ ਨੇ ਧਰਮ ਤੋਂ ਉੱਪਰ ਉਠ ਕੇ ਦੂਜੇ ਧਰਮ ਦੀ ਰੱਖਿਆ ਲਈ ਆਪਣੀ ਕੁਰਬਾਨੀ ਦਿੱਤੀ।ਉਨ੍ਹਾਂ ਕਿਹਾ ਕਿ ਪ੍ਰੀਸ਼ਦ ਆਪਣੇ ਪ੍ਰੋਗਰਾਮਾਂ ਰਾਹੀਂ ਭਾਰਤ ਦੀ ਮਹਾਨ ਵਿਰਾਸਤ ਅਤੇ ਕੀਮਤੀ ਵਿਰਾਸਤ ਨੂੰ ਵਿਦਿਆਰਥੀਆਂ ਅਤੇ ਨੌਜਵਾਨਾਂ ਤੱਕ ਪਹੁੰਚਾਉਣ ਲਈ ਉਪਰਾਲੇ ਕਰ ਰਹੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀ.ਐਮ ਸ਼ਰਮਾ, ਭਗਵਤੀ ਪ੍ਰਸ਼ਾਦ, ਬ੍ਰਿਜ ਭੂਸ਼ਨ ਅਗਰਵਾਲ, ਚਮਨ ਲਾਲ, ਸੁਨੀਤਾ ਸ਼ਰਮਾ, ਡਾ. ਨਰਿੰਦਰ ਚਾਵਲਾ, ਸ਼ੁਸ਼ਮਾ ਚਾਵਲਾ, ਵਿਨੋਦ ਸੇਠ ਆਦਿ ਵੀ ਹਾਜ਼ਰ ਸਨਹੌਲੀ ਹਾਰਟ ਸਕੂਲ ਪ੍ਰਿੰਸੀਪਲ ਵਿਕਰਮ ਸੇਠ ਨੇ ਸਾਰਿਆਂ ਦਾ ਧੰਨਵਾਦ ਕੀਤਾ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply