Saturday, March 14, 2026

ਅਦਲੱਖਾ ਹਸਪਤਾਲ `ਚ ਨਵੀਂ ਜਨਮੀ ਬੱਚੀ ਦੇ ਨਾਮ `ਤੇ ਜਮਾਂ ਹੋਣਗੇ 11000/- ਰੁਪਏ – ਡਾ. ਅਦਲੱਖਾ

ਵਿਧਾਇਕ ਸੋਨੀ ਨੇ ਤਿੰਨ ਬੱਚੀਆਂ ਦੇ ਮਾਪਿਆਂ ਨੂੰ ਸੌਂਪੀਆਂ ਪਹਿਲੀਆਂ ਤਿੰਨ ਕਾਪੀਆਂ

PPN1012201705ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਡਾ. ਸ਼ਾਰਦਾ ਅਦਲੱਖਾ ਅਤੇ ਡਾ. ਅੰਮ੍ਰਿਤ ਅਦਲੱਖਾ ਨੇ ਸਥਾਨਕ ਅਦਲੱਖਾ ਹਸਪਤਾਲ ਵਿੱਚ ਨਵੀਂ ਜਨਮੀ ਹਰੇਕ ਲੜਕੀ ਦੇ ਨਾਮ `ਤੇ  11000/- ਰੁਪਏ ਜਮਾਂ ਕਰਵਾਉਣ ਦੀ ਅਰੰਭੀ ਗਈ ਸਕੀਮ ਤਹਿਤ ਅੱਜ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੁੱਝ ਦਿਨ ਪਹਿਲਾਂ ਜਨਮੀਆਂ ਤਿੰਨ ਲੜਕੀਆਂ ਦੇ ਮਾਤਾ ਪਿਤਾ ਨੂੰ ਬੈਂਕ ਵਿੱਚ ਸੁਕੰਨਿਆਂ ਸਕੀਮ ਤਹਿਤ ਜਮਾਂ ਕਰਵਾਏ ਗਏ 33000/- ਦੀਆਂ ਕਾਪੀਆਂ ਤਿੰਨ ਬੱਚੀਆਂ ਦੇ ਮਾਪਿਆਂ ਨੂੰ ਸੌਂਪੀਆਂ ਗਈਆਂ।ਇਹ ਕਾਪੀਆਂ ਭੇਟ ਕਰਨ ਦੀ ਰਸਮ ਵਿਧਾਇਕ ਓਮ ਪ੍ਰਕਾਸ਼ ਸੋਨੀ ਵਲੋਂ ਨਿਭਾਈ ਗਈ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਸੋਨੀ ਨੇ ਅਦਲੱਖਾ ਹਸਪਤਾਲ ਵਲੋਂ ਬੱਚੀਆਂ ਦਾ ਖਾਤਾ ਖੋਲਣ ਲਈ ਕੀਤੀ ਗਈ ਪਹਿਲ ਦੀ ਸ਼ਲ਼ਾਘਾ ਕਰਦਿਆਂ ਕਿਹਾ ਕਿ ਬੇਸ਼ੱਕ ਅੱਜਕਲ ਲੜਕੀਆਂ ਤੇ ਲੜਕਿਆਂ ਵਿੱਚ ਕੋਈ ਫਰਕ ਨਹੀਂ ਹੈ ਅਤੇ ਲੜਕੀਆਂ ਪ੍ਰਤੀ ਲੋਕਾਂ ਦੀ ਸੋਚ ਬਦਲ ਰਹੀ ਹੈ।ਲੜਕੀਆਂ ਇਸ ਸਮੇਂ ਹਰੇਕ ਖੇਤਰ ਵਿੱਚ ਲੜਕਿਆਂ ਦੀ ਬਰਾਬਰੀ ਕਰ ਰਹੀਆਂ ਹਨ ਅਤੇ ਉਹ ਦੇਸ਼ ਦੇ ਉਚ ਅਹੁੱਦਿਆਂ `ਤੇ ਬਿਰਾਜਮਾਨ ਹੋ ਕੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾ ਰਹੀਆਂ ਹਨ।ਪਰ ਪ੍ਰਾਈਵੇਟ ਖੇਤਰ ਦੇ ਹਸਪਤਾਲ ਵਲੋਂ ਅਰੰਭਿਆ ਗਿਆ ਇਹ ਉਪਰਾਲਾ ਇੱਕ ਮਿਸਾਲ ਹੈ, ਜੋ ਬੱਚੀਆਂ ਲਈ ਇੱਕ ਵਰਦਾਨ ਸਾਬਤ ਹੋਵੇਗਾ ਅਤੇ ਆਸ ਹੈ ਕਿ ਇਸ ਤੋਂ ਹੋਰ ਅਦਾਰੇ ਵੀ ਸੇਧ ਲੈਣਗੇ।
ਨਵ ਜਨਮੀਆਂ ਬੱਚੀਆਂ ਲਈ ਅਰੰਭੀ ਗਈ ਸਕੀਮ ਦੀ ਜਾਣਕਾਰੀ ਦਿੰਦਿਆਂ ਡਾ. ਸ਼ਾਰਦਾ ਅਦਲੱਖਾ ਅਤੇ ਡਾ. ਅੰਮ੍ਰਿਤ ਅਦਲੱਖਾ ਨੇ ਦੱਸਿਆ ਕਿ ਉਨਾਂ ਦੇ ਹਸਤਪਾਲ ਵਿੱਚ ਜੋ ਵੀ ਲੜਕੀ ਜਨਮ ਲਵੇਗੀ ਉਸ ਦੇ ਨਾਮ `ਤੇ ਕੇਦਰ ਸਰਕਾਰ ਵਲੋਂ ਚਲਾਈ ਜਾ ਰਹੀ ਸੁਕੰਨਿਆ ਸਕੀਮ ਤਹਿਤ ਅਕਾਊਂਟ ਖੋਲ ਕੇ ਉਸ ਵਿੱਚ 11000/- ਰੁਪਏ ਹਸਪਤਾਲ ਵਲੋਂ ਬੱਚੀ ਦੇ ਨਾਮ `ਤੇ ਜਮਾਂ ਕਰਵਾ ਦਿਤੇ ਜਾਣਗੇ।ਉਨਾਂ ਦੱਸਿਆ ਕਿ ਹੁਣ ਤੱਕ ਹਸਪਤਾਲ ਵਿੱਚ ਜਨਮੀਆਂ ਤਿੰਨ ਬੱਚੀਆਂ ਦੇ ਨਾਮ `ਤੇ ਖਾਤੇ ਖੋਹਲ ਕੇ ਕਾਪੀਆਂ ਉਨਾਂ ਦੇ ਮਾਤਾ ਪਿਤਾ ਨੂੰ ਸੌਂਪੀਆਂ ਗਈਆਂ ਹਨ।ਇਸ ਮੌਕੇ ਹਸਪਤਾਲ ਵਿੱਚ ਨਵ ਜਨਮੀ ਬੱਚੀ ਦੀ ਮਾਤਾ ਕਿਰਨਦੀਪ ਕੌਰ ਅਤੇ ਪਿਤਾ ਰਛਪਾਲ ਸਿੰਘ ਵਾਸੀ ਗੋਇੰਦਵਾਲ ਤੋਂ ਇਲਾਵਾ ਦਾਦੀ ਸਤਿੰਦਰ ਕੌਰ ਨੂੰ ਪੱਤਰਕਾਰਾਂ ਦੇ ਰੂਬਰੂ ਕੀਤਾ ਗਿਆ, ਜਿੰਨਾਂ ਨੇ ਕਿਹਾ ਕਿ ਹਸਪਤਾਲ ਵਲੋਂ ਜੋ ਸਕੀਮ ਸ਼ੁਰੂ ਕੀਤੀ ਗਈ ਹੈ ਉਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ।ਇਸ ਸਮੇਂ ਗਾਇਕਾ ਸ਼ਰੇਆ ਖੰਨਾ ਨੇ ਗੀਤ ਗਾ ਕੇ ਹਾਜ਼ਰੀਨ ਦਾ ਮਨੋਰੰਜਨ ਕੀਤਾ।ਸਮਾਗਮ ਵਿੱਚ ਉਘੀ ਲੋਕ ਗਾਇਕਾ ਗੁਰਮੀਤ ਬਾਵਾ, ਡਾ. ਜਗਦੀਪਕ ਸਿੰਘ, ਪੋ੍ਰ. ਡਾ. ਪਰਮਜੀਤ ਸਿੰਘ, ਸਤੀਸ਼ ਭੱਲਾ, ਇੰਦਰਜੀਤ ਸਿੰਘ ਮੱਕੜ ਅਤੇ ਸ਼ੈਲੀ ਮੱਕੜ ਆਦਿ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply