ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਉਤਰ ਭਾਰਤ ‘ਚ ਸਰਵੋਤਮ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਅਮਨਦੀਪ ਹਸਪਤਾਲ ਨੇ ਹੁਣ ਤੱਕ ਕਈ ਮਾਅਰਕੇ ਮਾਰੇ ਹਨ।ਵਿਸ਼ਵ ਪੱਧਰ `ਤੇ ਮੈਡੀਕਲ ਜਗਤ ‘ਚ ਹੋਣ ਵਾਲੀਆਂ ਨਵੀਆਂ ਖੋਜਾਂ ਨੂੰ ਭਾਰਤੀ ਮਰੀਜ਼ਾਂ ਤੱਕ ਪਹੁੰਚਾਉਣ ‘ਚ ਅਮਨਦੀਪ ਹਸਪਤਾਲ ਹਮੇਸ਼ਾ ਮੋਹਰੀ ਰਿਹਾ ਹੈ ਇਸੇ ਲੜੀ ਦੇ ਅਧੀਨ, ਹੁਣ ਅੰਮ੍ਰਿਤਸਰ ‘ਚ ਮਾਲ ਰੋਡ ‘ਤੇ ਅਮਨਦੀਪ ਮੈਡੀਸਿਟੀ ਹਸਪਤਾਲ ਦੀ ਸ਼ੁਰੁਆਤ ਸੋਮਵਾਰ ਤੋਂ ਕੀਤੀ ਜਾ ਰਹੀ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਮਨਦੀਪ ਗਰੁੱਪ ਦੇ ਸੀਈਓ-ਕਮ-ਮੈਡੀਕਲ ਡਾਇਰੈਕਟਰ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਭਾਵੇਂ ਅਮਨਦੀਪ ਹਸਪਤਾਲ ਹੱਡੀਆਂ, ਜੋੜਾਂ, ਪਲਾਸਟਿਕ ਸਰਜਰੀ ਅਤੇ ਨਿਊਰੋ ਸਰਜਰੀ ਲਈ ਜਾਣਿਆ ਜਾਂਦਾ ਹੈ।ਪਰ ਲੋਕਾਂ ਵੱਲੋਂ ਅਮਨਦੀਪ ਹਸਪਤਾਲ ਪ੍ਰਤੀ ਦਿਖਾਏ ਅਥਾਹ ਪਿਆਰ ਅਤੇ ਵਿਸ਼ਵਾਸ ਅਤੇ ਇਲਾਕੇ ਦੇ ਲੋਕਾਂ ਨੂੰ ਸਰਵੋਤਮ ਸਿਹਤ ਸੇਵਾਵਾਂ ਦੇਣ ਦੀ ਆਪਣੀ ਵਚਨਬਧਤਾ ਅਤੇ ਜਵਾਬਦੇਹੀ ਦੇ ਕਾਰਣ ਅਮਨਦੀਪ ਹਸਪਤਾਲ ਨੇ ਆਪਣੀਆਂ ਸੇਵਾਵਾਂ ‘ਚ ਵਿਸਥਾਰ ਕੀਤਾ ਹੈ ਅਤੇ ਹੁਣ ਅਮਨਦੀਪ ਮੈਡੀਸਿਟੀ ਨਾਮ ਦਾ ਹਸਪਤਾਲ ਅੰਮ੍ਰਿਤਸਰ ‘ਚ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਦਿਲ ਦੇ ਰੋਗਾਂ, ਕਿਡਨੀ ਰੋਗਾਂ, ਡਾਇਲਿਸਿਸ, ਪੇਟ ਅਤੇ ਜਿਗਰ ਰੋਗਾਂ, ਮੋਟਾਪਾ ਘਟਾਉਣ ਅਤੇ ਦੂਰਬੀਨੀ ਸਰਜਰੀ, ਜਨਰਲ ਮੈਡੀਸਨ, ਦੰਦਾਂ ਦੇ ਰੋਗਾਂ ਸਮੇਤ, ਕੈਥਲੈਬ, ਈਕੋ ਟੀਐਮਟੀ, ਡਾਇਗਨੋਸਟਿਕ ਸੇਵਾਵਾਂ, ਨਵਜੰਮੇ ਬੱਚਿਆਂ ਦੀਆਂ ਗੰਭੀਰ ਬਿਮਾਰੀਆਂ ਦੇ ਇਲਾਜ਼ ਅਤੇ ਦੇਖਭਾਲ ਲਈ ਨਿੱਕੂ ਅਤੇ ਸਾਰੀਆਂ ਆਧੁਨਿਕ ਸਹੂਲਤਾਂ ਤਾਂ ਉਪਲਬਧ ਹੋਣਗੀਆਂ ਹੀ, ਇਸਦੇ ਨਾਲ ਹੀ ਅਮਨਦੀਪ ਹਸਪਤਾਲ ‘ਚ ਉਪਲਬਧ ਸਾਰੀਆਂ ਸਹੂਲਤਾਂ ਜਿਵੇਂ ਕਿ ਹੱਡੀਆਂ, ਜੋੜ ਬਦਲਣ, ਖੇਡਾਂ ਦੌਰਾਨ ਲੱੱਗੀਆਂ ਸੱਟਾਂ, ਦਿਮਾਗ ਅਤੇ ਰੀੜ ਦੀ ਹੱਡੀ ਦੇ ਰੋਗਾਂ, ਕੌਸਮੈਟਿਕ ਸਰਜਰੀ ਵਰਗੀਆਂ ਹੋਰ ਸਾਰੀਆਂ ਇਲਾਜ਼ ਸਹੂਲਤਾਂ ਵੀ ਉਪਲੱਬਧ ਹੋਣਗੀਆਂ
ਅਮਨਦੀਪ ਮੈਡੀਸਿਟੀ ਹਸਪਤਾਲ ‘ਚ ਦਿਲ ਦੇ ਰੋਗਾਂ ਦੇ ਵਿਭਾਗ ਦੀ ਸ਼ੁਰੁਆਤ ਦੇ ਸਮੇਂ ਬੋਲਦੇ ਹੋਏ ਡਾ. ਅਵਤਾਰ ਸਿੰਘ, ਚੀਫ਼ ਆਰਥੋਪੈਡਿਕ ਸਰਜਨ ਅਮਨਦੀਪ ਗਰੁੱਪ ਨੇ ਕਿਹਾ ਕਿ ਦੁਖੀ ਮਨੁੱਖਤਾ ਨੂੰ ਬਿਹਤਰ ਇਲਾਜ਼ ਸਹੂਲਤਾਂ ਬਿਲਕੁਲ ਵਾਜਿਬ ਰੇਟ ‘ਤੇ ਉਪਲਬਧ ਕਰਾਉਣ ਦੇ ਮਕਸਦ ਨਾਲ ਅਮਨਦੀਪ ਮੈਡੀਸਿਟੀ ਹਸਪਤਾਲ ਦੀ ਸ਼ੁਰੁਆਤ ਕੀਤੀ ਜਾ ਰਹੀ ਹੈ ਅਤੇ ਸਾਡੀ ਹਮੇਸ਼ਾਂ ਕੋਸ਼ਿਸ਼ ਰਹੇਗੀ ਕਿ ਦੁਨੀਆ ਦੇ ਕਿਸੇ ਵੀ ਕੋਨੇ ‘ਚ ਉਪਲਬਧ ਆਧੁਨਿਕ ਇਲਾਜ਼ ਸਹੂਲਤਾਂ ਇਲਾਕੇ ਦੇ ਲੋਕਾਂ ਤੱਕ ਪਹੁੰਚਾਈਆਂ ਜਾਣ ਅਮਨਦੀਪ ਗਰੁੱਪ ਦੀ ਹਮੇਸ਼ਾਂ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਨੂੰ ਕੌਮਾਂਤਰੀ ਪਧਰ ਦੀਆਂ ਸੇਵਾਵਾਂ ਇੱਕੋ ਛੱਤ ਹੇਠਾਂ ਅਤੇ ਬਹੁਤ ਵਾਜਿਬ ਰੇਟ ‘ਤੇ ਮਿਲਣ ਇਸ ਦੇ ਲਈ ਅਮਨਦੀਪ ਗਰੁੱਪ ਦੀ ਸਮਰਪਿਤ ਟੀਮ ਦਿਨ-ਰਾਤ ਅਣਥੱਕ ਕੋਸ਼ਿਸ਼ ਕਰਦੀ ਰਹਿੰਦੀ ਹੈ।ਅਮਨਦੀਪ ਮੈਡੀਸਿਟੀ ‘ਚ ਦਿਲ ਦੇ ਰੋਗਾਂ, ਪੇਟ ਅਤੇ ਜਿਗਰ, ਗੁਰਦਿਆਂ, ਜਨਰਲ ਮੈਡੀਸਨ, ਦੰਦਾਂ ਦੀ ਦੇਖਭਾਲ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਜਲਦੀ ਹੀ ਬਾਕੀ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਜਿਸ ਨਾਲ ਲੋਕਾਂ ਨੂੰ ਆਪਣੇ ਇਲਾਜ਼ ਲਈ ਇਧਰ-ਉਧਰ ਨਹੀਂ ਭਟਕਣਾ ਪਏਗਾ
ਇਸ ਮੌਕੇ ਡਾ. ਅਵਤਾਰ ਸਿੰਘ ਨੇ ਡਾ. ਯਾਦਵਿੰਦਰ ਸਿੰਘ ਡਾਇਰੈਕਟਰ ਅਤੇ ਦਿਲ ਦੇ ਰੋਗਾਂ ਦੇ ਵਿਭਾਗ ਦੇ ਮੁਖੀ ਦਾ ਅਮਨਦੀਪ ਗਰੁੱਪ ‘ਚ ਸਵਾਗਤ ਕਰਦੇ ਹੋਏ ਕਿਹਾ ਕਿ ਡਾ. ਯਾਦਵਿੰਦਰ ਸਿੰਘ ਦਿਲ ਦੇ ਰੋਗਾਂ ਦੇ ਬਹੁਤ ਮਾਹਿਰ ਡਾਕਟਰ ਹਨ ਅਤੇ ਉਨ੍ਹਾਂ ਨੇ ਬੰਗਲੋਰ ਦੇ ਪ੍ਰਸਿਧ ਐਸ.ਜੇ.ਆਈ.ਸੀ ਇੰਸਟੀਚਿਊਟ, ਜੋ ਕਿ ਦਿਲ ਦੇ ਰੋਗਾਂ ਦਾ ਭਾਰਤ ‘ਚ ਸਭ ਤੋਂ ਵਧੀਆ ਇੰਸਟੀਚਿਊਟ ਹੈ, ਤੋਂ ਡੀ.ਐਮ ਕੀਤੀ ਹੈ। ਡਾ. ਯਾਦਵਿੰਦਰ ਸਿੰਘ ਨੂੰ 8 ਤੋਂ ਵੀ ਵਧੇਰੇ ਸਾਲਾਂ ਦਾ ਤਜ਼ਰਬਾ ਹੈ ਅਤੇ 2016 ‘ਚ ਉਨ੍ਹਾਂ ਨੂੰ ਸਿੰਗਾਪੁਰ ‘ਚ ਹੋਈ ਕੌਮਾਂਤਰੀ ਕਾਨਫਰੰਸ ‘ਚ ਬੇਸ ਕੇਅਰ ਪੁਰਸਕਾਰ ਵੀ ਮਿਲ ਚੁੱਕਾ ਹੈ।ਡਾ. ਯਾਦਵਿੰਦਰ ਸਿੰਘ ਦਿਲ ਦੇ ਰੋਗਾਂ ਦੇ ਇਲਾਜ਼ ਲਈ ਕੀਤੀਆਂ ਜਾਣ ਵਾਲੀਆਂ ਸਾਰੀਆਂ ਪ੍ਰਕਿਰਿਆਵਾਂ ਜਿਵੇਂ ਕਿ ਐਨਜੀਓਗ੍ਰਾਫੀ, ਹੱਥ ਦੇ ਗੁੱਟ ਰਾਹੀਂ ਸਟੇਨਟਿੰਗ, ਪੇਸਮੇਕਰ ਲਗਾਉਣ ਆਦਿ ‘ਚ ਬਹੁਤ ਹੀ ਮਾਹਿਰ ਹਨ। ਡਾ. ਅਮਨਦੀਪ ਕੌਰ ਨੇ ਇਸ ਮੌਕੇ ਵਿਸ਼ਵਾਸ ਦਿਵਾਇਆ ਕਿ ਲੋਕਾਂ ਨੂੰ ਸਰਵੋਤਮ ਇਲਾਜ਼ ਬਹੁਤ ਹੀ ਵਾਜਿਬ ਰੇਟ ‘ਤੇ ਦੇਣਾ ਯਕੀਨੀ ਬਣਾਇਆ ਜਾਵੇਗਾ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media