Tuesday, March 17, 2026

ਅਨੇਕਾਂ ਯਾਦਾਂ ਨਾਲ ਪਾਈਟੈਕਸ ਮੇਲਾ ਸਮਾਪਤ – ਪੀਐਚਡੀ ਚੈਂਬਰ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਕੀਤਾ ਧੰਨਵਾਦ

PHD Chamberਅੰਮਿ੍ਤਸਰ, 11 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਇਤਹਾਸਕ ਸ਼ਹਿਰ ਅੰਮਿ੍ਤਸਰ ਵਿਚ ਬੀਤੇ ਪੰਜ ਦਿਨਾਂ ਤੋਂ ਚੱਲ ਰਿਹਾ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਮੇਲਾ ਅਨੇਕਾਂ ਯਾਦਾਂ ਛੱਡਦਾ ਹੋਇਆ ਸੋਮਵਾਰ ਨੂੰ ਸਮਾਪਤ ਹੋ ਗਿਆ।ਇਸ ਪੰਜ਼ ਰੋਜ਼ਾ ਮੇਲੇ ਦੌਰਾਨ ਲੋਕਾਂ ਦੀ ਖਿੱਚ ਦਾ ਕੇਂਦਰ ਪਹਿਲੀ ਵਾਰ ਏਅਰ ਫੋਰਸ ਵਲੋਂ ਕੀਤੀ ਗਈ ਸ਼ਮੂਲੀਅਤ ਅਤੇ ਥਾਈਲੈਂਡ, ਚੈਕ ਰਿਪਬਲਿਕ ਅਤੇ ਨੀਦਰਲੈਂਡ ਵਲੋਂ ਲਗਾਏ ਗਏ ਸਟਾਲ, ਏਅਰ ਫੋਰਸ ਅਤੇ ਡੀਆਡੀਓ ਦੇ ਸਹਿਯੋਗ ਨਾਲ ਆਯੋਜਿਤ ਸੈਮੀਨਾਰ ਰਹੇ।
ਪੀਐਚਡੀ ਚੈਂਬਰ ਦੀ ਪੰਜਾਬ ਕਮੇਟੀ ਦੇ ਪ੍ਰਧਾਨ ਆਰ.ਐਸ ਸਚਦੇਵਾ ਨੇ ਇਸ ਪ੍ਰੋਗਰਾਮ ਦੀ ਸਫਲਤਾ ਲਈ ਦਿੱਤੇ ਗਏ ਸਹਿਯੋਗ ਵਾਸਤੇ ਜਿਲ੍ਹੇ ਦੇ ਡਿਪਟੀ ਕਮੀਸ਼ਨਰ ਕਮਲਜੀਤ ਸਿੰਘ ਸੰਘਾ, ਸਮੂਹ ਜ਼ਿਲ੍ਹਾ ਪ੍ਰਸ਼ਾਸਨ ਅਤੇ ਅਮਿ੍ਰੰਤਸਰ ਪੁਲਿਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਪ੍ਰਦਰਸ਼ਨੀ ਵਿਚ ਆਯੋਜਿਤ ਕੀਤੀ ਗਈ ਬਾਈਰ-ਸੈਲਰ ਮੀਟ ਦੀ ਸਾਰੇ ਦੇਸ਼ਾਂ ਨੇ ਪ੍ਰਸ਼ੰਸਾ ਕੀਤੀ ਹੈ।
ਸਚਦੇਵਾ ਨੇ ਕਿਹਾ ਕਿ ਅਗਲੇ ਸਾਲ ਮੀਟ ਦਾ ਦਾਈਰਾ ਹੋਰ ਵਧਾਇਆ ਜਾਵੇਗਾ।ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਰੀਜਨਲ ਡਾਇਰੈਕਟਰ ਮਧੂ ਪਿੱਲੇ ਨੇ ਕਿਹਾ ਕਿ ਪ੍ਰੋਗਰਾਮ ਦਾ ਆਯੋਜਨ ਹਰ ਲਿਹਾਜ਼ ਨਾਲ ਸਫਲ ਰਿਹਾ ਹੈ। ਇਸ ਪ੍ਰਦਰਸ਼ਨੀ ਦੌਰਾਨ ਜਿਥੇ ਵੱਡੇ ਉਦਯੋਗਪਤੀਆਂ ਨੇ ਭਵਿੱਖ ਦੀ ਰਣਨੀਤੀ ਤਿਆਰ ਕੀਤੀ ਹੈ, ਉਥੇ ਹੀ ਮੈਦਾਨ ਵਿਚ ਲੱਗੀਆਂ ਵੱਖ-ਵੱਖ ਸਟਾਲਾਂ ਤੋਂ ਲੱਖਾਂ ਲੋਕਾਂ ਨੇ ਰੋਜ਼ਾਨਾ ਇਸਤੇਮਾਲ ਦੀਆਂ ਚੀਜਾਂ ਦੀ ਖਰੀਦਦਾਰੀ ਕੀਤੀ ਹੈ।ਇਸੇ ਦੌਰਾਨ ਇਸ ਮੇਲੇ ਵਿੱਚ ਭਾਗ ਲੈਣ ਵਾਲੇ ਅਫਗਾਨੀਸਤਾਨ, ਟਰਕੀ, ਥਾਈਲੈਂਡ, ਇਜ਼ੀਪਟ, ਚੈਕ ਰਿਪਬਲਿਕ ਆਦਿ ਤੋਂ ਇਲਾਵਾ ਗੁਆਂਢੀ ਸੂਬੇ ਝਾਰਖੰਡ, ਜੰਮੂ-ਕਸ਼ਮੀਰ, ਨਾਰਥ-ਈਸ਼ਟ, ਛੱਤੀਸਗੜ੍ਹ ਅਤੇ ਰਾਜਸਥਾਨ ਆਦਿ ਸੂਬਿਆਂ ਦੇ ਪ੍ਰਤੀਨਿਧੱਾਂ ਨੇ ਵੀ ਪੀਐਚਡੀ ਚੈਂਬਰ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply