Wednesday, April 29, 2026

ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ 31 ਮਾਰਚ ਤੱਕ ਵਧੀ- ਡੀ.ਸੀ

ਬਠਿੰਡਾ, 12 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ Deeprava Lakraਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਲਾਭ ਮੁਹੱਈਆ ਕਰਵਾਉਣ ਸਬੰਧੀ ਯੋਜਨਾ ਦੀ ਪਾਲਿਸੀ ’ਚ 31 ਮਾਰਚ 2018 ਤੱਕ ਵਾਧਾ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਇਸ ਯੋਜਨਾ ਅਧੀਨ ਲਾਭਪਾਤਰੀਆਂ ਨੂੰ 50000 ਰੁਪਏ ਤੱਕ ਦਾ ਨਗਦੀ ਰਹਿਤ ਸਿਹਤ ਬੀਮਾ ਸੁਰੱਖਿਆ, 5 ਲੱਖ ਰੁਪਏ ਤੱਕ ਦਾ ਦੁਰਘਟਨਾ ’ਚ ਮੌਤ ਜਾਂ ਅਪੰਗਤਾ ਕਾਰਨ ਬੀਮਾ ਸੁਰੱਖਿਆ ਅਤੇ 5 ਲੱਖ ਰੁਪਏ ਤੱਕ ਦੇ ਅੱਗ ਕਾਰਨ ਹੋਏ ਨੁਕਸਾਨ ਲਈ ਬੀਮਾ ਸੁਰੱਖਿਆ ਦੇ ਲਾਭ ਦਿੱਤੇ ਜਾਂਦੇ ਹਨ।ਉਨਾਂ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਮਿਲਣ ਵਾਲੇ ਲਾਭਾਂ ਦੀ ਮਿਆਦ ਪਹਿਲਾਂ 31 ਅਕਤੂਬਰ 2017 ਸੀ ਜੋ ਕਿ ਹੁਣ ਵਧਾ ਕੇ 31 ਮਾਰਚ 2018 ਕਰ ਦਿੱਤੀ ਗਈ ਹੈ।ਉਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਲਾਭਪਾਤਰੀਆਂ ਦੇ ਨਵੇਂ ਕਾਰਡ ਨਹੀਂ ਬਣਨਗੇ, ਪਰ ਜਿਹੜੇ ਲਾਭਪਾਤਰੀਆਂ ਦੇ ਪਹਿਲਾਂ ਤੋਂ ਕਾਰਡ ਬਣੇ ਹੋਏ ਹਨ, ਉਨਾਂ ਨੂੰ ਹੀ ਇਸ ਸਕੀਮ ਦਾ ਫਾਇਦਾ ਮਿਲੇਗਾ।ਉਨਾਂ ਦੱਸਿਆ ਕਿ ਇਸ ਕਾਰਡ ਨਾਲ ਲਾਭਪਾਤਰੀ ਸਰਕਾਰ ਵੱਲੋਂ ਅਧਿਸੂਚਿਤ ਹਸਪਤਾਲਾਂ ਤੋਂ ਸਲਾਨਾ 50 ਹਜਾਰ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਕਰਵਾ ਸਕਦਾ ਹੈ।ਉਨਾਂ ਦੱਸਿਆ ਕਿ ਲਾਭਪਾਤਰੀਆਂ `ਚ ਨੀਲੇ ਕਾਰਡ ਧਾਰਕ, ਕਿਸਾਨ, ਛੋਟੇ ਵਪਾਰੀ, ਨਿਰਮਾਣ ਮਜ਼ਦੂਰ ਸ਼ਾਮਲ ਹਨ।ਉਨਾਂ ਕਿਹਾ ਕਿ ਲਾਭਪਾਤਰੀ ਵਿਭਾਗ ਦੀ ਵੈਬਸਾਈਟ ਅਤੇ ਟੋਲ ਫ੍ਰੀ ਨੰਬਰ 104 ਤੋਂ ਵੀ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply