Friday, August 14, 2026

ਪਿੰਡ ਢਢੋਗਲ ਤੋਂ ਸ਼੍ਰੀ ਹਜੂਰ ਸਾਹਿਬ ਵਿਖੇ ਲੰਗਰ ਲਈ ਰਸਦ ਦੇ 68 ਟਰੱਕ ਰਵਾਨਾ

ਧੂਰੀ, 12 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਬੀਤੇ ਦਿਨੀਂ ਨੇੜਲੇ ਪਿੰਡ ਢਢੋਗਲ ਤੋਂ ਸੂਬੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਕੱਤਰ ਸੰਤ ਬਾਬਾ PPN1212201712ਨਿਧਾਨ ਸਿੰਘ ਜੀ ਸ਼੍ਰੀ ਹਜੂਰ ਸਾਹਿਬ ਦੇ ਲੰਗਰ ਵਾਸਤੇ ਰਸਦ ਝੋਨੇ ਦੇ 68 ਟਰੱਕਾਂ ਨੂੰ ਸੰਤ ਬਾਬਾ ਨਰਿੰਦਰ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਝੰਡੀ ਦੇ ਕੇ ਜੈਕਾਰਿਆਂ ਦੀ ਗੂੰਜ ਨਾਲ ਸੰਗਤਾਂ ਦੇ ਭਾਰੀ ਇਕੱਠ ਦੀ ਹਾਜ਼ਰੀ ਵਿੱਚ ਰਵਾਨਾ ਕੀਤਾ ਗਿਆ।ਬਾਬਾ ਨਰਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੀ ਹਜੂਰ ਸਾਹਿਬ ਵਿਖੇ ਆਉਣ ਵਾਲੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਲਈ ਗੁਰੂਦੁਆਰਾ ਡੇਰਾ ਸੰਤ ਬਾਬਾ ਨਿਧਾਨ ਸਿੰਘ ਜੀ ਵਿਖੇ 24 ਘੰਟੇ ਲੰਗਰ ਅਤੇ ਰਹਿਣ ਦੀ ਪੂਰੀ ਸੁਵਿਧਾ ਦਾ ਪ੍ਰਬੰਧ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ।ਇਸ ਮੌਕੇ ਜੱਥੇਦਾਰ ਜੋਰਾ ਸਿੰਘ ਸਰਪੰਚ ਜੈਨਪੁਰ, ਸ਼ਿੰਗਾਰਾ ਸਿੰਘ ਉਪਲ ਖੇੜੀ, ਡਾ. ਗੁਰਮੇਲ ਸਿੰਘ, ਬਾਬਾ ਭੋਲਾ ਸਿੰਘ ਲਾਲੀ ਢਢੋਗਲ, ਬਾਬਾ ਸਿਕੰਦਰ ਸਿੰਘ, ਮਨਪ੍ਰੀਤ ਸਿੰਘ, ਬੱਲੀ, ਬਾਬਾ ਬੰਤ ਸਿੰਘ, ਜਰਨੈਲ ਸਿੰਘ ਨੰਗਲ ਕਲਾਂ, ਪ੍ਰਿਥੀ ਸਿੰਘ, ਬਲਵਿੰਦਰ ਸਿੰਘ ਲਹਿਰਾ ਮੁਹੱਬਤ, ਹਰਬੰਸ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply