Friday, September 25, 2026

ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦਾ ਇਨਾਮ ਵੰਡ ਸਮਾਰੋਹ ਹੋਇਆ

ਜੰਡਿਆਲਾ ਗੁਰੂ, 15 ਦਸੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਨੇ `ਰਿਪਲ… ਵੇਵਜ਼ ਅੱਫ ਲਾਈਫ` ਥੀਮ ਤਹਿਤ PPN151220170520ਵਾਂ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਪਰਮਪਾਲ ਸਿੰਘ ਦੀ ਗੈਰ ਹਾਜਰੀ ਵਿੱਚ ਡੀ.ਐਸ.ਪੀ ਜੰਡਿਆਲਾ ਗੁਰੂ ਮਨਿੰਦਰਪਾਲ ਸਿੰਘ ਨੇ ਸ਼ਿਰਕਤ ਕੀਤੀ।ਏ.ਸੀ.ਓ.ਟੀ ਦੇ ਐਮ.ਡੀ ਰਜਨੀਸ਼ ਅਰੋੜਾ ਨੇ ਸ਼ਮਾ ਰੋਸ਼ਨ ਕੀਤੀ ਤੇ ਮਸ਼ਹੂਰ ਕਲਾਕਾਰ ਅਰਵਿੰਦਰ ਸਿੰਘ ਭੱਟੀ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ।ਇਸ ਸਮਾਰੋਹ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਵੱਲੋਂ ਧਾਰਮਿਕ ਸ਼ਬਦ ਨਾਲ ਕੀਤੀ ਗਈ ਅਤੇ ਵੱਖ-ਵੱਖ ਸਮਾਜਿਕ ਬੁਰਾਈਆਂ ਜਿਨ੍ਹਾਂ ਵਿੱਚ ਮਹਿਲਾ ਸ਼ਸ਼ਕਤੀਕਣ ਅਤੇ ਵਿਦੇਸ਼ਾਂ ਵਿੱਚ ਗਏ ਹੋਏ ਬੱਚਿਆਂ ਦੁਆਰਾ ਮਾਪਿਆਂ ਦੀ ਦੁਰਦਸ਼ਾ `ਤੇ ਡਰਾਮੇ ਪੇਸ਼ ਕੀਤੇ ਗਏ ਅਤੇ ਇਸੇ ਹੀ ਸਕੂਲ ਦੀ ਰਹਿ ਚੁੱਕੀ ਵਿਦਿਆਰਥਣ ਸਰਪ੍ਰੀਤ ਕੌਰ ਸਬ ਇੰਸਪੈਕਟਰ ਪੰਜਾਬ ਪੁਲਿਸ ਨੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ `ਤੇ ਪਹੁੰਚ ਕੇ ਭਰੂਣ ਹੱਤਿਆ ਕਰਨ ਵਾਲੇ ਲੋਕਾਂ ਨੂੰ ਹਲੂਣਾ ਦਿੰਦਿਆਂ ਕਿਹਾ ਕਿ ਲੜਕੀਆਂ ਕਿਸੇ ਤੋ ਘੱਟ ਨਹੀ।ਸਕੂਲ ਵੱਲੋਂ ਪੁਰਾਤਨ ਸਭਿਆਚਾਰ ਤੋਂ ਲੈ ਕੇ ਅੱਜ ਦੇ ਨਿਵੇਕਲੇ ਸਭਿਆਚਾਰ ਤੱਕ ਇੱਕ ਖਾਸ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ।
ਇਸ ਸਮਾਰੋਹ ਵਿੱਚ ਪਿੰਦਰਪਾਲ ਸਿੰਘ ਸਰਲੀ, ਪ੍ਰਿੰਸੀਪਲ ਅਮਰਪ੍ਰੀਤ ਕੌਰ, ਪ੍ਰਿੰਸੀਪਲ ਅਮਨਦੀਪ ਕੌਰ, ਸੀ ਈ ੳ ਤਨਵੀਰ ਕੌਰ, ਮਿਉਸੀਪਲ ਕਮੇਟੀ ਦੇ ਕੌਸਲਰ ਐਡਵੋਕੇਟ ਮਨੀ ਚੋਪੜਾ, ਕੌਸਲਰ ਅਵਤਾਰ ਸਿੰਘ ਕਾਲਾ, ਕੌਸਲਰ ਹਰਚਰਨ ਸਿੰਘ ਬਰਾੜ, ਸੁਰਿੰਦਰ ਚੰਦੀ, ਅਮਨ ਢੋਟ, ਮੇਜਰ ਪਿਸ਼ੋਰਾ ਸਿੰਘ, ਡਾ. ਨਿਰਮਲ ਸਿੰਘ, ਲੈਕਚਰਾਰ ਅਮਰਜੀਤ ਕੌਰ, ਟੈਫਿਕ ਇੰਚਾਰਜ ਪ੍ਰਭਦਿਆਲ ਸਿੰਘ, ਪ੍ਰਿਸੀਪਲ ਪਲਵਿੰਦਰ ਸਿੰਘ, ਕੈਸ਼ੀਅਰ ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਹਾਡਾ, ਹਰਵਿੰਦਰ ਸਿੰਘ ਲਾਡੀ, ਜਸਪਿੰਦਰ ਸਿੰਘ ਕਾਹਲੋ, ਚੌਧਰੀ ਸਿਕੰਦਰ ਸਿੰਘ, ਕੋਰਡੀਨੇਟਰ ਵੱਰਿਤੀ ਧੁੱਗਾ ਅਤੇ ਸ਼ਿਲਪਾ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜਿਰ ਸਨ।ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਆਏ ਹੋਏ ਮਾਹਿਮਾਨਾਂ, ਬੱਚਿਆਂ ਦੇ ਮਾਪਿਆਂ ਅਤੇ ਅਖਬਾਰ ਨਵੀਸਾਂ ਦਾ ਤਹਿ ਦਿਲੋ ਧੰਨਵਾਦ ਕੀਤਾ।ਪਤਵੰਤੇ ਸੱਜਣਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply