ਪਠਾਨਕੋਟ, 15 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਲੋਂ ਲੋਕਾਂ ਨੂੰ ਐਚ.ਆਈ.ਵੀ/ਏਡਜ਼ ਦੇ ਬਾਰੇ ਜਾਗਰੂਕ ਕਰਨ ਲਈ
ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਚਲਾਈ ਗਈ 13 ਦਿਨਾ ਐਚ.ਆਈ.ਵੀ/ ਏਡਜ਼ ਜਨ ਜਾਗਰੂਕਤਾ ਮੁਹਿੰਮ ਦਾ
ਜ਼ਿਲਾ੍ ਪਠਾਨਕੋਟ ਦੇ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਬਮਿਆਲ ਵਿਖੇ ਸਮਾਪਨ ਕੀਤਾ ਗਿਆ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਨੋਡਲ-ਕਮ-ਟੀ.ਬੀ ਅਫਸਰ ਡਾ. ਦੀਪਕ ਮਨਹਾਸ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਸਟੇਟ ਤੋਂ ਆਈ ਪਬਲੀਸਿਟੀ (ਆਈ.ਈ.ਸੀ) ਵੈਨ ਨੇ ਜਿਲੇ੍ਹ ਦੇ ਵੱਖ ਵੱਖ ਬਲਾਕਾਂ ‘ਚ ਜਾ ਕੇ 55 ਪਿੰਡਾਂ ’ਚ ਲੋਕਾਂ ਦੇ ਮੁਫਤ ਐਚ.ਆਈ.ਵੀ ਟੈਸਟ ਅਤੇ ਨਸ਼ਿਆਂ ਨੂੰ ਰੋਕਣ ਲਈ ਲੋਕਾਂ ਦੀ ਕਾਉੁਸਲਿੰਗ ਕੀਤੀ।ਇਸ ਤੋ ਇਲਾਵਾ ਪਿੰਡਾ’ਚ ਨੁੱਕੜ ਨਾਟਕਾਂ ਅਤੇ ਆਈ.ਈ.ਸੀ ਪ੍ਰਿੰਟ ਮਟੀਰੀਅਲ ਰਾਹੀਂ ਲੋਕਾਂ ਨੰੁੂ ਐਚ.ਆਈ.ਵੀ/ ਏਡਜ਼ ਬਾਰੇ ਵੀ ਜਾਗਰੂਕ ਕੀਤਾ ਗਿਆ।ਉਹਨਾਂ ਦੱਸਿਆ ਕਿ ਅਖੀਰੀ ਦਿਨ ਤੱਕ ਇਸ ਵੈਨ ਨਾਲ ਗਠਿਤ ਮਾਹਿਰ ਡਾਕਟਰਾਂ ਅਤੇ ਮੈਡੀਕਲ ਸਟਾਫ ਦੀ ਟੀਮ ਦੁਆਰਾ 1023 ਲੋਕਾਂ ਦੇ ਐਚ.ਆਈ.ਵੀ ਟੈਸਟ ਕੀਤੇ ਗਏ।ਮੁੰਹਿਮ ਦੌਰਾਨ ਨਾਟਕ ਮੰਡਲੀ ਵਲੋਂ ਨਾਟਕ ਖੇਡ ਕੇ ਸੁਰਖਿਅਤ ਯੋਨ ਸੰਬਧ, ਸੁਰਖਿਅਤ ਖੂਨ ਅਤੇ ਸੁਰਖਿਆ ਸਰਿੰਜਾਂ ਦਾ ਇਸਤੇਮਾਲ ਕਰਨ ਅਤੇ ਏਡਜ਼ ਬਾਰੇ ਫੈਲੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਲੋਕਾਂ ’ਚ ਜਾਗਰੂਕਤਾ ਪੈਦਾ ਕੀਤੀ ਗਈ।ਉਨਾਂ ਦੱਸਿਆ ਕਿ ਐਚ.ਆਈ.ਵੀ ਗ੍ਰਸਤ ਵਿਅਕਤੀ ਨਾਲ ਹੱਥ ਮਿਲਾਉਣ, ਜੱਫੀ ਪਾਉਣ, ਕੋਲ ਬੈਠਣ ਨਾਲ ਨਹੀਂ ਹੰੁਦੀ ਬਲਕਿ ਇਹ ਬੀਮਾਰੀ ਕਿਸੇ ਵੀ ਐਚ.ਆਈ.ਵੀ ਪ੍ਰਭਾਵਿਤ ਵਿਅਕਤੀ ਨਾਲ ਅਸੁਰਖਿਅਤ ਸੰਭੋਗ, ਐਚ.ਆਈ.ਵੀ ਪ੍ਰਭਾਵਿਤ ਖੁੂਨ ਚੜਾਉਣ, ਸੂਈਆਂ ਅਤੇ ਸਰਿੰਜਾਂ ਦੀ ਸਾਂਝੀ ਵਰਤੋਂ ਨਾਲ, ਜਾਂ ਐਚ.ਆਈ.ਵੀ ਪ੍ਰਭਾਵਿਤ ਔਰਤ ਤੋਂ ਉਸ ਦੇ ਬੱਚੇ ਨੂੰ ਜਣੇਪੇ ਤੋਂ ਪਹਿਲਾਂ, ਉਸ ਦੇ ਦੌਰਾਨ ਜਾਂ ਇੱਕ ਦਮ ਮਗਰੋਂ ਫੈਲਦੀ ਹੈ।ਇਲਾਜ ਬਾਰੇ ਉਨਾਂ ਕਿਹਾ ਕੇਵਲ ਏਡਜ਼ ਦੇ ਬਾਰੇ ਜਾਣਕਾਰੀ/ਜਾਂ ਜਾਗਰੂਕ ਹੋਣਾ ਹੀ ਇਸ ਬੀਮਾਰੀ ਤੋਂ ਬਚਾਅ ਹੈ।ਇਸ ਤੋਂ ਇਲਾਵਾ ਸੈਕਸ ਐਜੂਕੇਸ਼ਨ ਦਾ ਹੋਣਾ, ਸੰਭੋਗ ਦੌਰਾਨ ਕੰਡੋਮ ਦੀ ਵਰਤੋਂ ਆਦਿ ਅਤੇ ਮਲਟੀ-ਪਾਟਨਰ, ਦੂਸ਼ਤ ਸਰਿਜਾਂ, ਦੂਸ਼ਤ ਖੁਨ, ਗੰਦੇ ਬਲੇਡਾਂ ਤੋ ਪ੍ਰਹੇਜ਼ ਕਰਕੇ ਅਤੇ ਲਗਾਤਾਰ ਡਾਕਟਰ ਦੀ ਦੇਖ-ਰੇਖ ’ਚ ਸਿਹਤ ਜਾਂਚ ਨਾਲ ਅਸੀਂ ਇਸ ਬੀਮਾਰੀ ਤੋਂ ਬਚ ਸਕਦੇ ਹਾਂ।ਇਸ ਮੌਕੇ ਮੈਡੀਕਲ ਅਫਸਰ ਡਾ. ਸੁਖਜਿੰਦਰ ਸਿੰਘ, ਮੈਡਮ ਬਿ੍ਰਜ ਬਾਲਾ,ਨਵਜੋਤ ਕੋਰ, ਜਸਵੀਰ ਸਿੰਘ, ਮਨਮੀਤ ਕੌਰ, ਆਸ਼ਾ ਬਿਮਲਾ ਦੇਵੀ, ਮਲਕੀਤ ਕੌਰ ਅਤੇ ਨਾਟਕ ਮੰਡਲੀ ਮੈਂਬਰ ਹਾਜ਼ਰ ਸਨ।
Check Also
‘ਕਾਗਜ਼ ਦੇ ਫੁੱਲ’ ਨਕਲੀ ਫੁੱਲ ਬਣਾਉਣ ਦੀ ਵਰਕਸ਼ਾਪ
ਅੰਮ੍ਰਿਤਸਰ, 28 ਜੁਲਾਈ (ਜਗਦੀਪ ਸਿੰਘ) — ਖੇਤਰ ਵਿੱਚ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ …
Punjab Post Daily Online Newspaper & Print Media