ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਹੱਡੀਆਂ ਅਤੇ ਜੋੜਾਂ ਦੇ ਇਲਾਜ਼ ‘ਚ ਅਤਿ-ਆਧੁਨਿਕ ਤਕਨੀਕਾਂ ਦੇ ਇਸਤੇਮਾਲ ਲਈ ਜਾਣੇ ਜਾਂਦੇ ਅਮਨਦੀਪ ਹਸਪਤਾਲ `ਚ ਖੇਡਾਂ ਦੌਰਾਨ ਲੱਗੀਆਂ ਸੱਟਾਂ ਦੇ ਮਾਹਿਰ ਅਰਥ੍ਰੋਸਕੋਪੀ ਸਰਜਨ ਡਾ. ਇੰਦਰਦੀਪ ਸਿੰਘ (ਆਈ.ਡੀ ਸਿੰਘ) ਅਤੇ ਦਿਮਾਗ ਤੇ ਰੀੜ ਦੀ ਹੱਡੀ ਦੇ ਰੋਗਾਂ ਦੇ ਮਾਹਿਰ ਡਾ. ਏ.ਏ ਮਹਿਰਾ ਅੱਜ 18 ਦਸੰਬਰ ਨੂੰ ਅੰਮ੍ਰਿਤਸਰ ਦੇ ਮਾਲ ਰੋਡ ਸਥਿਤ ਅਮਨਦੀਪ ਮੈਡੀਸਿਟੀ ਵਿੱਚ ਪਹਿਲੀ ਓ.ਪੀ.ਡੀ ਕਰਨਗੇ।ਡਾ. ਆਈ.ਡੀ ਸਿੰਘ ਵਲੋਂ ਜਿਥੇ ਜੋੜਾਂ ਦੇ ਰੋਗਾਂ ਤੋਂ ਪੀੜਤ ਮਰੀਜਾਂ, ਲਿਗਾਮੈਂਟ ਦੀ ਸੱਟ, ਹੱਡੀਆਂ ‘ਚ ਬਹੁਤ ਤੇਜ਼ ਦਰਦ ਵਾਲੇ ਮਰੀਜਾਂ ਦੀ ਜਾਂਚ ਕਰਨਗੇ, ਉਥੇ ਹੀ ਖੇਡਾਂ ਦੌਰਾਨ ਲੱਗੀ ਸੱਟ ਵਾਲੇ ਮਰੀਜਾਂ ਦੀ ਜਾਂਚ ਵੀ ਕੀਤੀ ਜਾਵੇਗੀ। ਡਾ. ਆਈ.ਡੀ ਸਿੰਘ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਖੇਡਾਂ ‘ਚ ਥੋੜੀ ਜਿਹੀ ਲਾਪਰਵਾਹੀ ਕਾਰਣ ਖਿਡਾਰੀ ਨੂੰ ਮੈਦਾਨ ਤੋਂ ਬਾਹਰ ਹੋਣਾ ਪੈਂਦਾ ਹੈ ਅਤੇ ਕਈ ਵਾਰ ਤਾਂ ਖਿਡਾਰੀਆਂ ਦਾ ਕੈਰੀਅਰ ਵੀ ਦਾਅ ‘ਤੇ ਲੱਗ ਜਾਂਦਾ ਹੈ।ਇਸ ਲਈ ਬਿਨਾ ਕਿਸੇ ਦੇਰੀ ਤੋਂ ਇਸ ਦੀ ਜਾਂਚ ਜਰੂਰ ਕਰਾਉਣੀ ਚਾਹੀਦੀ ਹੈ।ਡਾ. ਏ.ਏ ਮਹਿਰਾ ਸਲਿਪ ਡਿਸਕ, ਸਿਰ ਦੀ ਸੱਟ, ਦਿਮਾਗ ਦੀ ਰਸੌਲੀ, ਦਿਮਾਗ ਦੀ ਨਾੜ ਫਟਣ, ਰੀੜ ਦੀ ਹੱਡੀ ਦੀ ਸੱਟ, ਰੀੜ ਦੀ ਹੱਡੀ ਦੀ ਰਸੌਲੀ ਵਗੈਰਾ ਰੋਗਾਂ ਤੋਂ ਪੀੜਤ ਮਰੀਜਾਂ ਦੀ ਜਾਂਚ ਕਰਨਗੇ ਡਾ. ਮਹਿਰਾ ਅੰਤਰ-ਰਾਸ਼ਟਰੀ ਪ੍ਰਸਿਧੀ ਪ੍ਰਾਪਤ ਨਿਓਰੋ ਸਰਜਨ ਹਨ ਅਤੇ ਹੁਣ ਤੱਕ ਦਿਮਾਗ ਅਤੇ ਰੀੜ ਦੀ ਹੱਡੀ ਦੇ ਸੈਂਕੜੇ ਮਰੀਜਾਂ ਦਾ ਸਫਲਤਾਪੂਰਵਕ ਇਲਾਜ਼ ਕਰਕੇ ਉਨ੍ਹਾਂ ਨੂੰ ਮੁੜ ਤੋਂ ਤੁਰਨ-ਫਿਰਨ ਦੇ ਕਾਬਿਲ ਬਣਾ ਚੁੱਕੇ ਹਨ
ਹਸਪਤਾਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅਮਨਦੀਪ ਮੈਡੀਸਿਟੀ, ਜੋ ਕਿ ਅਮਨਦੀਪ ਹਸਪਤਾਲ ਵੱਲੋਂ ਸ਼ੁਰੂ ਕੀਤਾ ਗਿਆ ਨਵਾਂ ਹਸਪਤਾਲ ਹੈ, ਵਿੱਚ ਉਪਰੋਕਤ ਰੋਗਾਂ ਦੇ ਇਲਾਜ਼ ਤੋਂ ਇਲਾਵਾ ਦਿਲ, ਕਿਡਨੀ, ਪੇਟ ਅਤੇ ਜਿਗਰ ਰੋਗਾਂ, ਹੱਡੀਆਂ, ਜੋੜ ਬਦਲਣ ਦੀ ਸਰਜਰੀ, ਦੰਦਾਂ ਦੇ ਮੁਕੰਮਲ ਇਲਾਜ਼, ਜਨਰਲ ਮੈਡੀਸਿਨ, ਸ਼ੂਗਰ ਰੋਗਾਂ, ਮੋਟਾਪਾ ਘਟਾਉਣ ਦੀ ਸਰਜਰੀ, ਦੂਰਬੀਨ ਨਾਲ ਸਰਜਰੀ ਸਹਿਤ ਈਕੋ-ਟੀਐਮਟੀ, ਹੋਲਟਰ, ਡਾਇਲਿਸਿਸ, ਸਾਰੀਆਂ ਡਾਇਗਨੋਸਟਿਕ ਸੇਵਾਵਾਂ ਉਪਲਬਧ ਹਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media