Friday, March 13, 2026

ਪਿੰਡ ਜੈਪਾਲਗੜ ਵਿਖੇ ਵਿਰਾਸਤੀ ਮੇਲੇ ’ਚ ਭਾਰੀ ਰੌਣਕਾਂ- ਪ੍ਰਬੰਧਕ ਹੋਏ ਬਾਗੋਬਾਗ

ਮਨਪ੍ਰੀਤ ਬਾਦਲ ਵਲੋਂ ਮਾਲਵਾ ਹੈਰੀਟੇਜ ਤੇ ਸੱਭਿਆਚਾਰਕ ਫਾਊਂਡੇਸ਼ਨ ਨੂੰ ਪੰਜ ਲੱਖ ਦੀ ਗਰਾਂਟ ਦਾ ਐਲਾਨ

PPN1712201710ਬਠਿੰਡਾ, 17 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮਾਲਵਾ ਹੈਰੀਟੇਜ਼ ਅਤੇ ਸੱਭਿਆਚਕ ਫਾੳੂਂਡੇਸ਼ਨ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਦਾ ਤੀਜੇ ਦਿਨ ਦੀ ਸ਼ਾਮ ਲਿਖਣ ਤੱਕ ਵਿਰਾਸਤੀ ਮੇਲੇ ਵਿੱਚ ਨਾਮੀ ਕਲਾਕਾਰਾਂ ਦਾ ਖੁੱਲਾ ਅਖਾੜਾ ਵੇਖ ਕੇ ਭਾਰੀ ਗਿਣਤੀ ਵਿੱਚ ਸ਼ਹਿਰੀ ਦਰਸ਼ਕ ਅਤੇ ਆਸ ਪਾਸ ਦੇ ਪਿੰਡ ਵਾਸੀਆਂ ਨੇ ਖੂਬ ਆਨੰਦ ਮਾਣਿਆ ਜਾ ਰਿਹਾ ਸੀ।ਇਸ ਮੌਕੇ ਖੁੱਲੇ ਅਖਾੜੇ ‘ਚ ਨਾਮੀ ਕਲਾਕਾਰਾਂ ਵਿੱਚ ਹੁਸ਼ਿਆਰ ਔਲਖ, ਅਰਸ਼ਦੀਪ ਅਰਸ਼, ਲਾਭ ਰਾਜਸਥਾਨੀ, ਰਾਮਇੰਦਰ, ਬੀ.ਐਸ.ਭੱਟੀ/ਜਸ਼ਨਮੀਤ, ਹੈਰੀ ਹਰਮਨ, ਬਲਬੀਰ ਚੋਟੀਆ/ਜ਼ਸਮੀਨ ਚੋਟੀਆ, ਨਵਦੀਪ ਸੰਧੂ, ਜਸਵੰਤ ਕੌਰ, ਸਤਵਿੰਦਰ ਕੌਰ, ਲਵਜੀਤ, ਹੈਪੀ ਚਹਿਲ, ਰੋਮੀ ਰੋਮਾਣਾ, ਗੋਰਾ ਚੱਕ ਵਾਲਾ, ਮੀਨੂੰ ਸਿੰਘ, ਰਾਜ ਹੀਰ, ਵੀਰਦਵਿੰਦਰ, ਗੁਰਵਿੰਦਰ ਬਰਾੜ, ਪਰਗਟ ਭਾਗੂ, ਪੰਕਜ ਅਲੀ ਵੱਲੋਂ ਆਪਣੀ ਆਪਣੀ ਗਾਇਕੀ ਦੇ ਜੋਹਰ ਦਿਖਾਏ ਗਏ।ਇਨਾਂ ਤੋਂ ਇਲਾਵਾ ਰਿਧਿਕਾ ਵੱਲੋਂ ਮੈਸਜ਼ ਸਕਿਟ ਪੇਸ਼ ਕੀਤੀ ਗਈ।ਮਾਲਵਾ ਫਾੳੂਡੇਸ਼ਨ ਦੇ ਮੈਂਬਰਾਂ ਵੱਲੋਂ ਸਟੇਜ ਸੰਭਾਲਣ ਦੀ ਸੇਵਾ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਦੀ ਅਗਵਾਈ ਵਿੱਚ ਰਮਨ ਸੇਖੋਂ, ਜਸਵਿੰਦਰ ਸਿੰਘ ਗੋਨਿਆਣਾ, ਨਾਇਬ ਸਿੰਘ, ਮੇਜਰ ਸਿੰਘ ਬਾਵਰਾ, ਜਗਤਾਰ ਸਿੰਘ ਭੰਗੂ, ਜਸਵਿੰਦਰ ਸਿੰਘ ਚਹਿਲ, ਜਗਦੀਪ ਸਿੰਘ ਵੱਲੋਂ ਬਾਖੂਬੀ ਨਿਭਾਈ ਜਾ ਰਹੀ ਸੀ।ਇਸ ਕਲਾਕਾਰਾਂ ਦੀ ਸਟੇਜ ’ਤੇ ਅੇਕਰ ਵਜੋਂ ਹਰਮੀਤ ਸਿਵੀਆ ਦੇ ਚੁੱਟਕਲੇ ਨੇ ਦਰਸ਼ਕਾਂ ਦੇ ਢਿੱਡ ਪੀੜਾਂ ਪਾ ਦਿੱਤੀਆਂ ਸਨ।
ਚੇਅਰਮੇਨ ਚਮਕੌਰ ਸਿੰਘ ਮਾਨ ਵਲੋਂ ਮੁੱਖ ਮਹਿਮਾਨ ਅਤੇ ਪਤਵੰਤੇ ਸੱਜਣਾਂ ਦਾ ਵਿਰਾਸਤੀ ਮੇਲੇ ਵਿੱਚ ਸ਼ਿਰਕਤ ਕਰਨ ’ਤੇ `ਜੀ ਆਇਆ` ਨੂੰ ਕਿਹਾ ਗਿਆ।ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਇਸ ਤੋਂ ਪਹਿਲਾ ਕਵੀਸ਼ਰੀ ਜੱਥਿਆਂ ਅਤੇ ਢਾਡੀਆਂ ’ਚ ਮਾਸਟਰ ਰੇਵਤੀ ਪ੍ਰਸ਼ਾਦ, ਰਵਿੰਦਰ ਚਾਉਕੇ, ਜਗਦੀਪ ਗਿੱਲ, ਦਰਸ਼ਨ ਭੰਮੇ, ਹੁਸਨਦੀਪ ਸਿੰਘ, ਗੁਰਦੀਪ ਸਿੰਘ, ਹਰਬੰਤ ਭੁੱਲਰ, ਸਤਪਾਲ, ਅਮਰੀਕ ਸਿੰਘ, ਗੁਰਦੀਪ ਸਿੰਘ, ਹਰਗੋਬਿੰਦ ਸ਼ੇਖਪੁਰੀਆਂ, ਅਵਤਾਰ ਸਿੰਘ ਸ਼ੇਖਪੁਰਾ ਅਤੇ ਬਾਲ ਕਲਾਕਾਰਾਂ ਵੱਲੋਂ ਵਿਰਾਸਤੀ ਮੇਲੇ ਪਹੰੁਚੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ।ਲੋਕਾਂ ਨੇ ਵਿਰਾਸਤੀ ਪਿੰਡ ਜੇਪਾਲਗੜ ਵਿੱਖੇ ਵਿਰਾਸਤ ਸੱਭਿਆਚਾਰਕ ਨਾਲ ਸਬੰਧਤ ਝਾਕੀਆਂ ਤ੍ਰਿਝਣਾਂ, ਫੁੱਲਕਾਰੀ, ਬਾਗ ਕੱੜਣਾ, ਦਰੀਆ ਅਤੇ ਖੇਸ ਬੁਣਨਾ, ਦੁੱਧ ਰਿੜਕਣਾ, ਬਿਸਕੱਟ ਬਣਾਉਣ ਦੀ ਫੈਕਟਰੀ, ਪੁਰਾਤਨ ਸਮੇਂ ਦੇ ਘੁਮਿਆਰਾਂ ਦਾ ਘਰ ਜਿਥੇ ਬਰਤਨ ਬਣਾਏ ਜਾਂਦੇ ਸਨ ਵੇਖੇ। ਇਸ ਵਿਰਾਸਤੀ ਮੇਲੇ ਵਿੱਚ ਪੁਰਾਤਨ ਸਮੇਂ ਦੇ ਬਰਤਨ, ਸਿੱਕੇ, ਰੁਪਏ, ਰੱਥ, ਗੱਤਕਾ ਪਾਰਟੀ ਵਲੋਂ ਪੁਰਾਤਨ ਵੱਖ ਵੱਖ ਹਥਿਆਰਾਂ ਦੇ ਦਰਸ਼ਨ ਅਤੇ ਕਰਤੱਵ ਦਿਖਾਏ ਗਏ, ਕਿਤਾਬਾਂ ਆਦਿ ਦੀਆਂ ਪ੍ਰਦਰਸ਼ਨੀਆਂ ਵਿੱਚ ਅਚੰਭਾ ਮਹਿਸੂਸ ਕੀਤਾ ਗਿਆ।
ਮਾਲਵਾ ਹੈਰੀਟੇਜ਼ ਅਤੇ ਸੱਭਿਆਚਕ ਫਾੳੂਂਡੇਸ਼ਨ ਦੇ ਐਗਜੈਕਟਿਵ ਮੈਂਬਰ ਡੀ.ਸੀ ਸ਼ਰਮਾ, ਰਾਮ ਪ੍ਰਕਾਸ਼ ਐਮ.ਸੀ ਗੋਨਿਆਣਾ, ਬਲਦੇਵ ਸਿੰਘ ਚਹਿਲ, ਰੁਪਿੰਦਰ ਸਿੰਘ ਗੋਦਾਰਾ, ਗੁਰਪ੍ਰੀਤ ਸਕਿੰਟੂ, ਜੇ.ਐਸ ਭੰਗੂ, ਇਸ਼ਟਪਾਲ ਸਿੰਘ ਖਿਆਲੀਵਾਲਾ, ਮੇਜਰ ਬਾਵਰਾ, ਮਾਸਟਰ ਨਰਾਇਣ ਬਾਂਸਲ, ਹਰਗੁਰਜੀਤ ਸਿੰਘ, ਸਲੀਮ ਮੁਹੰਮਦ, ਬਹਾਦਰ ਸਿੰਘ ਪਥਰਾਲਾ, ਮੋਹਨ ਸਿੰਘ ਬੀਬੀਵਾਲਾ, ਮਿੱਠੂ ਸਿੰਘ ਬਰਾੜ ਆਦਿ ਨੇ ਵਿਰਾਸਤੀ ਮੇਲੇ ਵਿੱਚ ਹੋਰ ਪ੍ਰਬੰਧਾਂ ਵਿੱਚ ਪੂਰਨ ਸਹਿਯੋਗ ਦਿੱਤਾ ਗਿਆ।ਇਸ ਮੌਕੇ ਗੱਲਬਾਤ ਕਰਦਿਆਂ ਸੰਸਥਾ ਦੇ ਪ੍ਰਧਾਨ ਅਤੇ ਮੁੱਖ ਪ੍ਰਬੰਧਕ ਹਰਵਿੰਦਰ ਸਿੰਘ ਖਾਲਸਾ ਅਤੇ ਚੇਅਰਮੇਨ ਚਮਕੌਰ ਸਿੰਘ ਮਾਨ ਦੱਸਿਆ ਕਿ ਬੀਤੇ ਰਾਤ ਪੰਜਾਬ ਸਰਕਾਰ ਦੇ ਵਿੱਤੀ ਮੰਤਰੀ ਅਤੇ ਯੋਜਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੇਲੇ ਵਿੱਚ ਸ਼ਿਰਕਤ ਕਰਦਿਆਂ ਆਪਣੇ ਸ਼ਾਇਰੀਅਨਾਂ ਅੰਦਾਜ ਵਿੱਚ ਮੇਲਾ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਲੇ ਸਾਲ ਆਉਣ ਵਾਲੇ 15ਵੇਂ ਵਿਰਾਸਤੀ ਮੇਲੇ ਨੂੰ ਟੋਪ ਗੇਅਰ ਵਿੱਚ ਪਾ ਕੇ ਇਤਿਹਾਸਕ ਦਿੱਖ ਵੱਜੋਂ ਮਨਾਇਆ ਜਾਵੇਗਾ।ਉਨਾਂ ਨੇ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਨੂੰ ਪੰਜ ਲੱਖ ਰੁਪਏ ਦੀ ਵਿੱਤੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply