ਵਿਦਿਆਰਥੀ ਜੀਵਨ ਤੋਂ ਹੀ ਬੱਚਿਆਂ ਨੂੰ ਵਾਤਾਵਰਣ ਨਾਲ ਜੋੜਨਾ ਜਰੂਰੀ-ਡੀ.ਐਫ.ਓ
ਸੰਦੌੜ, 18 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ ਟਿੱਬਾ ਵਿਖੇ ਸਕੂਲ ਦੀ ਸੁੰਦਰ ਦਿੱਖ ਅਤੇ ਵਾਤਾਵਰਣ ਦੀ ਸੁਧਤਾ ਦੇ ਲਈ ਅਧਿਆਪਕਾਂ ਨਿੱਜੀ ਉਪਰਾਲਿਆਂ ਤਹਿਤ ਬਣਾਏ ਸੁੰਦਰ ਪਾਰਕ ਨੂੰ ਜਿਲ੍ਹਾ ਵਣ ਅਫਸਰ ਮੈਡਮ ਮੋਨਿਕਾ ਦੇਵੀ ਯਾਦਵ ਆਈ.ਐਫ.ਐਸ ਵੱਲੋਂ ਉਦਘਾਟਨ ਕਰਕੇ ਬੱਚਿਆਂ ਨੂੰ ਸੌਪਿਆਂ ਗਿਆ।ਸਕੂਲ ਮੁਖੀ ਹਰਜਿੰਦਰ ਸਿੰਘ ਅਤੇ ਇਸ ਪਾਰਕ ਦੇ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਸਕੂਲ ਦੇ ਅਧਿਆਪਕ ਵਾਤਾਵਰਣ ਪ੍ਰੇਮੀ ਜਗਜੀਤਪਾਲ ਸਿੰਘ ਘਨੌਰੀ ਨੇ ਕਿਹਾ ਕਿ ਸਕੂਲ ਵਿੱਚ ਵੱਡਾ ਪਾਰਕ ਬਣਾਉਣ ਦਾ ਇਹ ਪੁਰੲਾਣਾ ਸੁਫਨਾ ਸੀ ਜੋ ਵਣ ਵਿਭਾਗ, ਪੰਛੀ ਪਿਆਰੇ ਟੀਮ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਸਪੰਨ ਹੋ ਸਕਿਆ ਹੈ।
ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਹੋਇਆ ਮੈਡਮ ਮੋਨਿਕਾ ਦੇਵੀ ਯਾਦਵ ਨੇ ਕਿਹਾ ਕਿ ਅੱਜ ਵਾਤਾਵਰਣ ਨੂੰ ਸੰਭਾਲਣ ਦੀ ਬਹੁਤ ਜਰੂਰਤ ਹੈ ਇਸ ਲਈ ਸਾਰਿਆਂ ਨੂੰ ਆਪੋ ਆਪਣੀ ਜਿੰਮੇਵਾਰੀ ਸਮਝਦੇ ਹੋਏ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਹਨ ਉਹਨਾਂ ਕਿਹਾ ਕਿ ਜੇਕਰ ਟਿੱਬਾ ਸਕੂਲ ਵਾਂਗ ਵਿਦਿਆਰਥੀ ਜੀਵਨ ਤੋਂ ਹੀ ਬੱਚਿਆਂ ਨੂੰ ਪੌਦਿਆਂ ਨਾਲ ਪ੍ਰੇਮ ਦੀ ਸਿੱਖਿਆ ਦਿੱਤੀ ਜਾਵੇ ਤਾਂ ਬਹੁਤ ਚੰਗਾ ਹੈ ਇਸ ਨਾਲ ਬੱਚੇ ਸਾਰੀ ਉਮਰ ਪੌਦਿਆਂ ਨਾਲ ਸਾਂਝ ਰੱਖਦੇ ਹੋਏ ਵਾਤਾਵਰਣ ਦੀ ਰਖਵਾਲੀ ਕਰਨਗੇ।ਇਸ ਮੌਕੇ ਉਹਨਾਂ ਨੇ ਵਿਭਾਗ ਵੱਲੋਂ ਸੰਸਥਾਵਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਇਸ ਮੌਕੇ ਰੇਂਜ ਅਫਸਰ ਛੱਜੂ ਰਾਮ ਸੰਗਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਰਜਿੰਦਰ ਕੁਮਾਰ, ਬੀ.ਪੀ.ਈ.ਓ ਅਮਰ ਸਿੰਘ, ਸਰਪੰਚ ਬਲਦੇਵ ਸਿੰਘ, ਸਾਬਕਾ ਸਰਪੰਚ ਹਰਵਿੰਦਰ ਕੌਰ, ਐਸ.ਐਮ.ਸੀ ਚੇਅਰਮੈਨ ਕੁਲਵੰਤ ਸਿੰਘ, ਮਨਜਿੰਦਰ ਸਿੰਘ ਲਵਲੀ, ਪ੍ਰਿਤਪਾਲ ਸਿੰਘ ਖੇੜੀ, ਸਕੂਲ ਮੁਖੀ ਹਰਜਿੰਦਰ ਸਿੰਘ, ਪੰਛੀ ਪਿਆਰੇ ਮੁਹਿੰਮ ਦੇ ਸੰਚਾਲਕ ਰਾਜੇਸ਼ ਰਿਖੀ, ਜਗਜੀਤਪਾਲ ਸਿੰਘ, ਕੁਲਵਿੰਦਰ ਸਿੰਘ ਖੇੜੀ,ਬਲਾਕ ਵਣ ਅਫਸਰ ਮਲਕੀਤ ਸਿੰਘ ਸਮੇਤ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।ਇਸ ਮੌਕੇ ਸਕੂਲ ਵਿੱਚ ਮੈਡਮ ਮੋਨਿਕਾ ਦੇਵੀ ਵੱਲੋਂ ਅਤੇ ਸਮੂਹ ਪਤਵੰਤਿਆਂ ਵੱਲੋਂ ਪੌਦੇ ਵੀ ਲਗਾਏ ਗਏ।
Punjab Post Daily Online Newspaper & Print Media