ਬਠਿੰਡਾ, 18 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸਰਕਾਰੀ ਐਲੀਮੈਂਟਰੀ ਸਕੂਲ ਝੁੱਟੀ ਕਾ ਮੁਹੱਲਾ ਵਿਖੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਰਣਦੀਪ ਸਿੰਘ ਬਾਹੀਆ ਅਤੇ ਮਾਲਵਿੰਦਰ ਤਿਉਣਾ ਪੁਜਾਰੀਆਂ ਨੇ ਸਕੂਲ ਦੇ ਸਟਾਫ਼ ਨਾਲ ਸਕੂਲ ਪਹੁੰਚ ਕੇ ਮੀਟਿੰਗ ਸਕੂਲ ਦੀ ਮੁੱਖ ਅਧਿਆਪਕਾਂ ਹਰਪ੍ਰੀਤ ਕੌਰ, ਨਿੱਤੀ ਗੋਇਲ, ਅਮਰਪ੍ਰੀਤ ਕੌਰ ਵਿਰਕ ਅਤੇ ਮਨਪ੍ਰੀਤ ਕੌਰ ਨਾਲ ਕੀਤੀ।ਸਕੂਲ ਅਧਿਆਪਕ ਜਗਰੂਪ ਸਿੰਘ ਨੇ ਦੱਸਿਆ ਕਿ ਇਸ ਸਮੇਂ ਸਕੂਲ ਦੇ 42 ਵਿਦਿਆਰਥੀਆਂ ਨੂੰ ਪੈ ਰਹੀ ਅੱਤ ਦੀ ਠੰਡ ਤੋਂ ਬਚਾਉਣ ਇਸ ਸਮੇਂ ਕੋਟੀਆਂ ਦੀ ਲੋੜ ਹੈ।ਇਸ `ਤੇ ਰਣਦੀਪ ਬਾਹੀਆ ਨੇ ਮੋਂਕੇ ਤੇ ਹੀ ਸਕੂਲ ਦੀ ਇਹ ਮੰਗ ਨੂੰ ਪੂਰਾ ਕੀਤਾ ਅਤੇ ਸਕੂਲੀ ਬੱਚਿਆਂ ਨੂੰ ਕੋਟੀਆਂ ਦਾ ਪ੍ਰਬੰਧ ਕਰਕੇ ਦਿੱਤਾ।ਉਹਨਾਂ ਕਿਹਾ ਕਿ ਉਹ ਇਸ ਸਕੂਲ ਵਿੱਚ ਪੜ੍ਹੇ ਹਨ।ਜਿਸ ਕਾਰਨ ਇਸ ਸਕੂਲ ਨਾਲ ਉਹਨਾਂ ਦੀਆਂ ਦਿਲੀ ਭਾਵਨਾਵਾਂ ਜੁੜੀਆਂ ਹੋਈਆ ਹਨ।ਮਾਲਵਿੰਦਰ ਤਿਉਣਾ ਪੁਜਾਰੀਆ ਨੇ ਸਕੂਲ ਸਟਾਫ਼ ਨੂੰ ਸੁਝਾਅ ਦਿੱਤਾ ਕਿ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨੂੰ, ਇੱਕ ਮੰਚ ਉਪਰ ਜੋੜਣ ਲਈ ਇੱਕ ਵੱਟਸਪ ਗਰੁੱਪ ਸੁਰੂ ਕਰਨ।ਇਸ ਗਰੁੱਪ ਵਿੱਚ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ਼ ਨੂੰ ਸ਼ਾਮਿਲ ਕੀਤਾ ਜਾਵੇ ਅਤੇ ਸਕੂਲ ਦੀ ਲੋੜ ਨੂੰ, ਉਸ ਉਪਰ ਸਾਂਝਾ ਕੀਤਾ ਜਾਵੇ।ਉਹਨਾਂ ਆਸ ਪ੍ਰਗਟਾਈ ਕਿ ਇਹ ਬਣਨ ਵਾਲਾ ਗਰੁੱਪ ਬੜੇ ਵਧੀਆ ਨਤੀਜੇ ਦੇ ਸਕਦਾ ਹੈ।ਉਹਨਾਂ ਕਿਹਾ ਕਿ ਪੰਜਾਬੀ ਦੀ ਕਹਾਵਤ ‘ਇੱਕ ਅਤੇ ਇੱਕ ਗਿਆਰਾ’ ਅਨੁਸਾਰ ਹੁਣ ਉਹਨਾਂ ਨਾਲ ਰਣਦੀਪ ਬਾਹੀਆ ਆ ਗਏ ਹਨ।ਜਿਸ ਕਾਰਨ, ਉਹ ਸਕੂਲ ਦੇ ਵਿਦਿਆਰਥੀਆਂ ਲਈ ਦੋ ਸਾਲ ਵਿੱਚ ਬੈਚਾਂ ਦਾ ਇਤੰਜ਼ਾਮ ਕਰਨ ਲਈ ਹਰ ਯਤਨ ਕਰਨਗੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media