ਧੂਰੀ, 18 ਦਸੰਬਰ (ਪੰਜਾਬ ਪੋਸਟ- ਪਰਵੀਨ ਗਰਗ) – ਪੈਨਸ਼ਨਰਜ ਵੈਲਫ਼ੇਅਰ ਐਸ਼ੋਸ਼ੀਏਸ਼ਨ (ਰਜਿ:) ਵੱਲੋਂ ਹਰ ਸਾਲ ਦੀ ਤਰਾਂ ਮੰਗਲਾ ਆਸ਼ਰਮ ਧੂਰੀ ਵਿਖੇ ਪੈਨਸ਼ਨਰ ਦਿਹਾੜਾ ਬੜੀ ਸ਼ਰਧਾ ਅਤੇ ਧੁਮ-ਧਾਮ ਨਾਲ ਮਨਾਇਆ। ਇਸ ਸਮੇਂ 600 ਦੇ ਲਗਭਗ ਪੈਨਸ਼ਨਰ/ਫੈਮਿਲੀਆਂ ਨੇ ਸ਼ਮੂਲੀਅਤ ਕੀਤੀ।ਮੁੱਖ ਮਹਿਮਾਨ ਦੀ ਭੁਮਿਕਾ ਨਾਜਰ ਸਿੰਘ ਸੇਵਾ ਮੁਕਤ ਹੈੱਡ ਟੀਚਰ ਨੇ ਨਿਭਾਈ, ਜਦਕਿ ਸਮਾਗਮ ਦੀ ਪ੍ਰਧਾਨਗੀ ਹਰਬੰਸ ਸਿੰਘ ਨੇ ਕੀਤੀ। ਸਮਾਗਮ ਵਿੱਚ ਪੁੱਜੇ ਵੱਖ-ਵੱਖ ਬੈਂਕਾਂ ਦੇ ਮੈਨੇਜਰਾਂ ਨੇ ਕਿਹਾ ਕਿ ਪੈਨਸ਼ਨਰਾਂ ਦੇ ਮਸਲੇ ਪਹਿਲ ਦੇ ਅਧਾਰ `ਤੇ ਹੱਲ ਕੀਤੇ ਜਾਣਗੇ।ਪੈਨਸ਼ਨਰਾਂ ਨੂੰ ਟੀ.ਸੀ ਤੇ ਬੁੱਢਾਪਾ ਭੱਤਾ ਆਦਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਿਰ ਦਿੱਤਾ ਜਾਇਆ ਕਰੇਗਾ ਤੇ ਕਰਜ਼ੇ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ।ਰਮੇਸ ਚੰਦ ਸ਼ਰਮਾ ਨੇ ਪੈਨਸ਼ਨ ਦਿਹਾੜੇ ਦੀ ਮਹੱਤਤਾ ਬਾਰੇ ਪੂਰੀ ਜਾਣਕਾਰੀ ਦਿੱਤੀ।ਕਰਮ ਸਿੰਘ ਮਾਨ ਨੇ ਪੈਨਸ਼ਨਰਾਂ ਦੀਆਂ ਮੰਗਾ ਸਬੰਧੀ ਵਿਚਾਰ ਸਾਂਝੇ ਕੀਤੇ।ਕੁਲਵੰਤ ਸਿੰਘ ਨੇ ਫੈਮਿਲੀ ਪੈਨਸ਼ਨ ਸਬੰਧੀ ਪੂਰੀ ਜਾਣਕਾਰੀ ਦਿੱਤੀ।ਜੈਦੇਵ ਸ਼ਰਮਾ ਨੇ ਮੈਡੀਕਲ ਬਿੱਲਾਂ ਸਬੰਧੀ ਵਿਸਥਾਰ ਨਾਲ ਦੱਸਿਆ ਅਤੇ ਹੰਸ ਰਾਜ ਗਰਗ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਟੇਜ ਸੱਕਤਰ ਦੀ ਭੂਮਿਕਾ ਸੋਮਨਾਥ ਅੱਤਰੀ ਅਤੇ ਰਮੇਸ ਚੰਦ ਸ਼ਰਮਾ ਨੇ ਸਾਂਝੇ ਰੂਪ ਵਿਚ ਨਿਭਾਈ।75 ਸਾਲ ਦੀ ਸੇਵਾ ਪੂਰੀ ਕਰ ਚੂੱਕੇ ਲਗਭਗ 50 ਪੈਨਸ਼ਨਰ/ਫ਼ੈਮਿਲੀ ਪੈਨਸ਼ਨਰਾਂ ਨੂੰ ਲੋਈਆਂ, ਸ਼ਾਲ ਤੇ ਮੈਮਟੋ ਦੇ ਕੇ ਸਨਮਾਨਿਤ ਕੀਤਾ।ਪੈਨਸ਼ਨਰ ਵੈਲਫ਼ੇਅਰ ਐਸ਼ੋਸ਼ੀਏਸ਼ਨ ਧੂਰੀ ਦੇ ਪ੍ਰਧਾਨ ਪ੍ਰੀਤਮ ਸਿੰਘ ਧੂਰੀ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਰਕਾਰ ਨੂੰ ਪੁਰਜੋਰ ਅਪੀਲ ਕੀਤੀ ਕਿ ਬਜੁੱਰਗ ਪੈਨਸ਼ਨਰਾਂ ਦੀਆਂ ਬਕਾਇਆ ਰਹਿੰਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media