Thursday, August 13, 2026

ਬੁੱਢਾਪਾ ਪੈਨਸ਼ਨ ਦੀ ਪੜਤਾਲ ਦੌਰਾਨ ਅਯੋਗ ਪਾਏ ਗਏ ਲਾਭਪਾਤਰੀਆਂ ਨੂੰ ਪੱਖ ਰੱਖਣ ਲਈ ਮੌਕਾ ਦੇਣ ਦਾ ਫੈਸਲਾ

ਪਠਾਨਕੋਟ, 18 ਦਸੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਇੱਕ ਬਿਆਨ ਰਾਹੀਂ ਦੱਸਿਆ ਹੈ ਕਿ Neelima DCਬੁਢਾਪਾ ਪੈਨਸ਼ਨ ਦੀ ਪੜਤਾਲ ਦੌਰਾਨ ਪੇਂਡੂ ਖੇਤਰ ਦੇ ਅਯੋਗ ਪਾਏ ਗਏ ਲਾਭਪਾਤਰੀਆਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਸਰਕਾਰ ਵਲੋਂ ਇਕ ਮੌਕਾ ਦੇਣ ਦਾ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇੰਨ੍ਹਾਂ ਅਯੋਗ ਪਾਏ ਗਏ ਬੁੱਢਾਪਾ ਅਤੇ ਹੋਰ ਦੂਜੀ ਵਿੱਤੀ ਸਹਾਇਤਾਂ ਸਕੀਮਾਂ ਦੇ ਲਾਭਪਾਤਰੀਆਂ ਦੇ ਦਾਅਵੇ/ਇਤਰਾਜ਼ ਸੁਨਣ ਲਈ ਅਧਿਕਾਰੀਆਂ ’ਤੇ ਅਧਾਰਿਤ ਕਮੇਟੀਆ ਦਾ ਗਠਨ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਕਮੇਟੀਆਂ ਵਲੋਂ ਅਯੋਗ ਲਾਭਪਾਤਰੀਆਂ ਦੇ ਦਾਅਵੇ ਅਤੇ ਇਤਰਾਜ਼ 15 ਦਸੰਬਰ 2017 ਤੋਂ 15 ਜਨਵਰੀ 2018 ਤੱਕ ਸੁਣੇ ਜਾਣਗੇ ਅਤੇ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਦੇਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਣਾਈਆਂ ਗਈਆਂ ਕਮੇਟੀਆਂ ਵਿੱਚੋਂ ਬਲਾਕ ਸੁਜਾਨਪੁਰ ਅਤੇ ਪਠਾਨਕੋਟ (ਸ਼ਹਿਰੀ ਖੇਤਰ) ਲਈ ਕਮੇਟੀ ਦਾ ਚੇਅਰਮੈਨ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਕਮਿਸ਼ਨਰ ਨਗਰ ਨਿਗਮ ਪਠਾਨਕੋਟ ਨੂੰ ਬਣਾਇਆ ਗਿਆ ਅਤੇ ਇਸ ਵਿੱਚ ਤਹਿਸੀਲਦਾਰ ਪਠਾਨਕੋਟ, ਸੀ.ਡੀ.ਪੀ.ਓ ਪਠਾਨਕੋਟ ਅਤੇ ਈ.ਓ ਸੁਜਾਨਪੁਰ ਨੂੰ ਮੈਂਬਰ ਬਣਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਬਲਾਕ ਬਮਿਆਲ, ਨਰੋਟ ਜੈਮਲ ਸਿੰਘ, ਪਠਾਨਕੋਟ ਅਤੇ ਘਰੋਟਾ (ਪੇਂਡੂ ਖੇਤਰ) ਲਈ ਕਮੇਟੀ ਦਾ ਚੇਅਰਮੈਨ ਉਪ ਮੰਡਲ ਮੈਜਿਸਟਰੇਟ ਪਠਾਨਕੋਟ ਨੂੰ ਬਣਾਇਆ ਗਿਆ ਹੈ ਅਤੇ ਇਸ ਵਿੱਚ ਸੀ.ਡੀ.ਪੀ.ਓ ਨਰੋਟ ਜੈਮਲ ਸਿੰਘ ਅਤੇ ਪਠਾਨਕੋਟ, ਬੀ.ਡੀ.ਪੀ.ਓ ਘਰੋਟਾ ਅਤੇ ਬਮਿਆਲ ਨੂੰ ਮੈਂਬਰ ਬਣਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਬਲਾਕ ਧਾਰਕਲਾਂ ਅਤੇ ਸੁਜਾਨਪੁਰ (ਪੇਂਡੂ ਖੇਤਰ) ਲਈ ਕਮੇਟੀ ਦਾ ਚੇਅਰਮੈਨ ਉਪ ਮੰਡਲ ਮੈਜਿਸਟਰੇਟ ਧਾਰਕਲਾਂ ਨੂੰ ਬਣਾਇਆ ਗਿਆ ਹੈ ਅਤੇ ਇਸ ਕਮੇਟੀ ਵਿੱਚ ਤਹਿਸੀਲਦਾਰ ਧਾਰਕਲਾਂ, ਨਾਇਬ ਤਹਿਸੀਲਦਾਰ ਪਠਾਨਕੋਟ, ਸੀ.ਡੀ.ਪੀ.ਓ ਸੁਜਾਨਪੁਰ ਅਤੇ ਧਾਰਕਲਾਂ ਨੂੰ ਮੈਂਬਰ ਬਣਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਸਮੂਹ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਆਪਣੇ-ਆਪਣੇ ਬਲਾਕ ਨਾਲ ਸਬੰਧਤ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਅਯੋਗ ਪਾਏ ਗਏ ਲਾਭਪਾਤਰੀਆਂ ਦੀਆਂ ਸੂਚੀਆਂ ਸਬੰਧਤ ਪਿੰਡਾਂ ਵਿੱਚ ਲਗਾਉਣਗੇ ਅਤੇ ਕਮੇਟੀਆਂ ਦੇ ਚੇਅਰਮੈਨ ਨੂੰ ਪਿੰਡ ਵਾਈਜ਼ ਪੇਸ਼ ਕਰਨਗੇ।ਉਨ੍ਹਾਂ ਦੱਸਿਆ ਕਿ ਕਮੇਟੀ ਦੇ ਚੇਅਰਮੈਨ ਵੱਲੋਂ ਨਿਰਧਾਰਿਤ ਕੀਤੀ ਗਈ ਮਿਤੀ ਨੂੰ ਸਬੰਧਤ ਅਯੋਗ ਲਾਭਪਾਤਰੀਆਂ ਨੂੰ ਸੂਚਿਤ ਕਰਨ ਲਈ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਪਾਬੰਦ ਹੋਣਗੇ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply