Thursday, March 12, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ.ਟੀ ਰੋਡ ਦਾ ਮਨਹਰਜੀ ਸਿੰਘ ਬਣਿਆ ਹਰਵਲਬ ਵਿਜੇਤਾ 2017

ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ PPN2012201701ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਦੇ ਵਿਦਿਆਰਥੀ ਮਨਹਰਜੀ ਸਿੰਘ ਨੇ 142ਵੇਂ ਸ੍ਰੀ ਬਾਬਾ ਹਰਵਲਬ ਸੰਗੀਤ ਸੰਮੇਲਨ 2017 ਵਿੱਚ ਭਾਗ ਲਿਆ।ਇਹ ਜੂਨੀਅਰ ਪੱਧਰ ਦੀ ਪ੍ਰਤੀਯੋਗਤਾ ਸੀ, ਜਿਸ ਵਿੱਚ 21 ਬੱਚਿਆਂ ਨੇ ਭਾਗ ਲਿਆ।ਮਨਹਰਜੀ ਸਿੰਘ ਨੇ ਤਬਲਾ ਵਾਦਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ।ਇਸ ਪ੍ਰਤੀਯੋਗਤਾ ਦੇ ਮੁੱਖ ਜੱਜ ਅਰੁਣ ਕੁਮਾਰ ਝਾਅ (ਕੋਲਕਾਤਾ), ਵਿਨੋਦ ਦਿਵੇਦੀ (ਬਨਾਰਸੀ) ਅਤੇ ਪ੍ਰੋ: ਰਵੀ ਸ਼ਰਾ (ਦਿੱਲੀ) ਤੋਂ ਸਨ।ਸਕੂਲ ਦੇ ਸੰਗੀਤ ਅਧਿਆਪਕ ਸ਼੍ਰੀ ਰਾਜ ਕੁਮਾਰ ਨੇ ਨਗਮੇ ਤੇ ਸਾਥ ਦਿੱਤਾ।ਸਕੂਲ ਦੇ ਮੈਂਬਰ ਇੰਚਾਰਜ ਸ੍ਰ. ਹਰਮਿੰਦਰ ਸਿੰਘ, ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਅਤੇ ਮੁੱਖ ਅਧਿਆਪਕਾਵਾਂ ਨੇ ਇਸ ਸ਼ਨਾਦਾਰ ਜਿੱਤ ਤੇ ਮਨਹਰਜੀਤ ਸਿੰਘ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਪ੍ਰਤੀਯੋਗਤਾ ਵਿੱਚ ਸੰਗੀਤ ਅਧਿਆਪਕਾ ਸ਼੍ਰੀਮਤੀ ਪ੍ਰਭਜੋਤ ਕੌਰ, ਸ਼੍ਰੀਮਤੀ ਗੁਣਵੰਤ ਕੌਰ ਅਤੇ ਹਰਦੇਵ ਸਿੰਘ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply