Monday, July 20, 2026

ਐਸ.ਟੀ.ਐਫ ਸੰਗਰੂਰ ਟੀਮ ਵਲੋਂ 15 ਗ੍ਰਾਮ ਸਮੈਕ ਸਮੇਤ 4 ਕਾਬੂ

ਧੂਰੀ, 20 ਦਸੰਬਰ (ਪੰਜਾਬ ਪੋਸਟ- ਪਰਵੀਨ ਗਰਗ) – ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਅਤੇ ਮਨਜੀਤ ਸਿੰਘ ਬਰਾੜ ਸੁਪਰਡੈਂਟ PPN2012201702ਪੁਲਿਸ, ਸਪੈਸ਼ਲ ਟਾਸਕ ਫੋਰਸ ਸੰਗਰੂਰ ਵੱਲੋਂ ਨਸ਼ਿਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ 15 ਗ੍ਰਾਮ ਸਮੈਕ ਸਮੇਤ 4 ਵਿਅਕਤੀ ਕਾਬੂ ਕੀਤੇ ਗਏ ਹਨ।
ਮਨਜੀਤ ਸਿੰਘ ਬਰਾੜ ਸੁਪਰਡੈਂਟ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ.ਟੀ.ਐਫ (ਸਪੈਸ਼ਲ ਟਾਸਕ ਫੋਰਸ) ਟੀਮ ਸੰਗਰੂਰ ਦੇ ਥਾਣੇਦਾਰ ਰਵਿੰਦਰ ਭੱਲਾ ਦੀ ਅਗਵਾਈ ਵਾਲੀ ਟੀਮ ਦੇ ਹੌਲਦਾਰ ਇਕਬਾਲ ਸਿੰਘ, ਹੋਲਦਾਰ ਜਸਵੀਰ ਸਿੰਘ, ਹੋਲਦਾਰ ਤਜਿੰਦਰ ਸਿੰਘ ਅਤੇ ਥਾਣਾ ਸਦਰ ਸੰਗਰੂਰ ਦੇ ਸਹਾਇਕ ਥਾਣੇਦਾਰ ਪਵਨ ਕੁਮਾਰ ਵੱਲੋਂ ਮੁਖਬਰ ਖਾਸ ਇਤਲਾਹ ਮਿਲਣ `ਤੇ ਮੇਨ ਰੋਡ ਟੀ. ਪੁਆਇੰਟ ਨੇੜੇ ਨਵਾਂ ਮਸਤੂਆਣਾ ਸਾਹਿਬ ਬਾਹੱਦ ਪਿੰਡ ਮੰਗਵਾਲ ਕੋਲ ਨਾਕੇ ਦੌਰਾਨ ਪਿੰਡ ਮੰਗਵਾਲ ਵਲੋਂ ਕਾਰ ਡੀ.ਐਲ-4-ਸੀ-ਐਨ.ਬੀ-3305 ਮਾਰਕਾ ਰਿਨੋਲਟ ਆ ਰਹੀ ਸੀ।ਸੱਕ ਦੇ ਬਿਨਾਂ ਤੇ ਪੁਲਿਸ ਨੇ ਜਦ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਤੋਂ ਕਾਰ ਬੰਦ ਹੋ ਗਈ।ਕਾਰ ਵਿੱਚ ਚਾਰ ਵਿਅਕਤੀ ਉੱਤਰ ਕੇ ਭੱਜਣ ਲੱਗੇ ਤਾਂ ਚਾਰੇ ਵਿਅਕਤੀਆ ਨੂੰ ਕਾਬੂ ਕਰਕੇ ਉਹਨਾਂ ਦੀ ਕਾਰ ਦੀ ਤਲਾਸੀ ਕੀਤੀ ਤਾਂ ਕਾਰ ਦੇ ਡੈਸ਼ ਬੋਰਡ ਵਿੱਚੋਂ 15 ਗ੍ਰਾਮ ਸਮੈਕ ਬ੍ਰਾਮਦ ਹੋਈ।ਚਾਰੇ ਵਿਅਕਤੀਆਂ ਦੀ ਸਨਾਖਤ ਹਰਜੀਤ ਸਿੰਘ ਉਰਫ (ਮਾਣਾ) ਪੁੱਤਰ ਗੁਰਚਰਨ ਸਿੰਘ ਵਾਸੀ ਬਿਗੜਵਾਲ (ਕਾਰ ਚਾਲਕ), ਗੁਰਦਰਸ਼ਨ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਟਿਵਾਣਾ ਪੱਤੀ ਫੁੱਗੂਵਾਲਾ, ਸਿੰਕਦਰ ਸਿੰਘ ਉਰਫ (ਟੀਟੂ) ਪੁੱਤਰ ਬਚਨ ਸਿੰਘ ਵਾਸੀ ਮੱਲਾਂ ਪੱਤੀ ਉਗਰਾਹਾਂ, ਹਰਪ੍ਰੀਤ ਸਿੰਘ ਉਰਫ (ਹੈਪੀ) ਪੁੱਤਰ ਸਪਿੰਦਰ ਸਿੰਘ ਵਾਸੀ ਹਮੀਰ ਪੱਤੀ ਘਰਾਚੋਂ ਸਾਰੇ ਜਿਲ੍ਹਾ ਸੰਗਰੂਰ ਵਜੋਂ ਹੋਈ।ਦੋਸ਼ੀਆਨ ਨੂੰ ਕਾਰ ਸਮੇਤ ਗ੍ਰਿਫਤਾਰ ਕਰਕੇ ਇਹਨਾਂ ਦੇ ਵਿਰੁੱਧ ਥਾਣਾ ਸਦਰ ਸੰਗਰੂਰ ਵਿਖੇ ਐਨ.ਡੀ.ਪੀ.ਐਸ ਐਕਟ ਤਹਿਤ ਮਕੱਦਮਾ ਦਰਜ ਕੀਤਾ ਗਿਆ ਹੈ।ਪੁਲਿਸ ਨੇ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ ਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply