ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਹੱਡੀਆਂ, ਜੋੜਾਂ, ਦਿਮਾਗੀ ਰੋਗਾਂ, ਪਲਾਸਟਿਕ ਸਰਜਰੀ, ਈ.ਐਨ.ਟੀ ਅਤੇ ਜਨਰਲ ਤੇ ਲਾਪਰੋਸ੍ਕੋਪਿਕ ਸਰਜਰੀ ਲਈ ਮਸ਼ਹੂਰ ਅਮਨਦੀਪ ਹਸਪਤਾਲ ਅਤੇ ਕਲਿਨਿਕ ਗਰੁੱਪ, ਵਲੋਂ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਤਹਿਤ ਅਮਨਦੀਪ ਮੈਡੀਸਿਟੀ ਵਲੋਂ ਗੁਰਦੁਆਰਾ ਸ਼ਹੀਦਾਂ ਵਾਲਾ ਖੂਹ (ਕਾਲਿਆਂ ਵਾਲਾ ਖੂਹ), ਅਜਨਾਲਾ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਦਿਲ ਦੇ ਰੋਗਾਂ ਅਤੇ ਜਨਰਲ ਮੈਡੀਸਨ ਦਾ ਮੁਫ਼ਤ ਜਾਂਚ ਕੈਂਪ ਐਤਵਾਰ ਸਵੇਰੇ 10.00 ਵਜੇ ਤੋਂ ਦੁਪਹਿਰ 1.30 ਵਜੇ ਤਕ ਲਗਾਇਆ ਜਾ ਰਿਹਾ ਹੈ।ਜਿਸ ਵਿਚ ਅਮਨਦੀਪ ਮੈਡੀਸਿਟੀ ਦੇ ਵੱਖ-ਵੱਖ ਮਾਹਿਰ ਡਾਕਟਰਾਂ ਵੱਲੋਂ ਮਰੀਜਾਂ ਦੀ ਜਾਂਚ ਕਰਕੇ ਉਚਿਤ ਸਲਾਹ ਦਿੱਤੀ ਜਾਵੇਗੀ ਅਤੇ ਲੋੜਵੰਦਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।ਅਮਨਦੀਪ ਗਰੁੱਪ ਦੇ ਨੁਮਾਇੰਦਿਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਦਿਲ ਦੇ ਰੋਗਾਂ ਦੇ ਮਾਹਿਰ ਡਾ. ਯਾਦਵਿੰਦਰ ਸਿੰਘ, ਐਮ.ਬੀ.ਬੀ.ਐਸ, ਐਮ.ਡੀ, ਡੀ.ੈਮ (ਕਾਰਡਿਕ) ਅਤੇ ਜਨਰਲ ਮੈਡੀਸਨ ਦੇ ਮਾਹਿਰ ਡਾ. ਕੰਵਰਜੀਤ ਸਿੰਘ, ਐਮ.ਡੀ ਮੈਡੀਸਿਨ ਇਸ ਕੈੰਪ ‘ਚ ਪਹੁੰਚ ਕੇ ਮਰੀਜਾਂ ਦੀ ਜਾਂਚ ਕਰਨਗੇ ।ਡਾ. ਯਾਦਵਿੰਦਰ ਸਿੰਘ ਦਿਲ ਦੀਆਂ ਬਿਮਾਰੀਆਂ, ਬੱਚਿਆਂ ਦੇ ਦਿਲ ‘ਚ ਛੇਕ ਹੋਣ, ਬਚਪਨ ‘ਚ ਰੋਂਦੇ ਬੱਚਿਆਂ ਦੇ ਨੀਲੇ ਹੋਣ, ਦਿਲ ਦੀ ਧੜਕਨ ਵਧਣ, ਛਾਤੀ ‘ਚ ਦਰਦ, ਤੁਰਦੇ ਸਮੇਂ ਸਾਹ ਚੜਨਾ, ਅੱਖਾਂ ਅੱਗੇ ਹਨੇਰਾ ਆਉਣ, ਆਦਿ ਦੇ ਮਰੀਜਾਂ ਦੀ ਜਾਂਚ ਕਰਨਗੇ ਅਤੇ ਡਾ. ਕੰਵਰਜੀਤ ਸਿੰਘ ਸ਼ੂਗਰ ਦੇ ਮਰੀਜਾਂ, ਬਲਡ ਪ੍ਰੈਸ਼ਰ ਦੇ ਮਰੀਜਾਂ, ਸ਼ੂਗਰ ਕਰਕੇ ਪੈਰਾਂ ਦੇ ਨਾ ਠੀਕ ਹੋ ਰਹੇ ਜ਼ਖਮਾਂ, ਸਾਹ ਅਤੇ ਛਾਤੀ ਦੇ ਰੋਗਾਂ, ਪੇਟ ਅਤੇ ਜਿਗਰ ਦੇ ਰੋਗਾਂ, ਗੁਰਦਿਆਂ ਦੇ ਰੋਗਾਂ ਦੇ ਮਰੀਜਾਂ ਦੀ ਜਾਂਚ ਕਰਨਗੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਮੁਫ਼ਤ ਕੀਤੀ ਜਾਵੇਗੀ।ਮਰੀਜ਼ ਆਪਣੇ ਐਕਸਰੇ ਅਤੇ ਹੋਰ ਜਾਂਚ ਰਿਪੋਰਟਾਂ ਆਪਣੇ ਨਾਲ ਲਈ ਕੇ ਆਉਣ ਇਸ ਕੈੰਪ ‘ਚ ਗੁਰਦੁਵਅਰਾ ਸ਼ਹੀਦਾਂ ਵਾਲਾ ਖੂਹ (ਕਾਲਿਆਂ ਵਾਲਾ ਖੂਹ) ਅਜਨਾਲਾ ਦੀ ਪ੍ਰਬੰਧਕੀ ਕਮੇਟੀ ਵਿਸ਼ੇਸ਼ ਕਰਕੇ ਅਮਰਜੀਤ ਸਿੰਘ ਸਰਕਾਰੀਆ ਪ੍ਰਧਾਨ, ਮਨਜੀਤ ਸਿੰਘ ਛੀਨਾ ਮੀਤ ਪ੍ਰਧਾਨ, ਹਰਭਜਨ ਸਿੰਘ ਖਜਾਨਚੀ, ਹਰੀਪਾਲ ਸਿੰਘ ਜਨਰਲ ਸਕੱਤਰ ਅਤੇ ਗ੍ਰੰਥੀ ਜੱਜਵਿੰਦਰ ਸਿੰਘ ਦਾ ਵਿਸ਼ੇਸ਼ ਸਹਿਯੋਗ ਹੈ
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media