ਬਠਿੰਡਾ, 21 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੰਸਥਾ `ਅਕਾਲ ਬਖ਼ਸ਼ਿਸ ਸੇਵਾ ਸੁਸਾਇਟੀ ਸਿਮਰਨ ਵੈਲਫੇਅਰ ਸੋਸਾਇਟੀ` ਦੇ ਮੌਜੂਦਾ ਪ੍ਰਧਾਨ ਅਤੇ ਸ੍ਰੀ ਗੁਰੂ ਅਮਰਦਾਸ ਸਮਾਜ ਭਲਾਈ ਸੰਸਥਾ ਦੇ ਸਾਬਕਾ ਪ੍ਰਧਾਨ ਬਿਕਰਮਜੀਤ ਸਿੰਘ ਭਾਈ ਮਤੀ ਦਾਸ ਨਗਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦ ਉਨਾਂ ਦੇ ਪਿਤਾ ਗੁਰਚਰਨ ਸਿੰਘ (80) ਸਦੀਵੀ ਵਿਛੋੜਾ ਦੇ ਗਏ। ਉਨਾਂ ਦਾ ਸੰਸਕਾਰ ਉਨਾਂ ਦੇ ਜੱਦੀ ਪਿੰਡ ਧਿੰਗੜ ਵਿਖੇ ਕੀਤਾ ਗਿਆ।
ਇਸ ਮੌਕੇ ਸਮੂਹ ਧਾਰਮਿਕ ਜਥੇਬੰਦੀਆਂ, ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕਾਂ ਅਤੇ ਸ਼ਹਿਰ ਦੇ ਹੋਰ ਰਾਜਸੀ, ਸਮਾਜਿਕ ਤੇ ਪਤਵੰਤੇ ਸੱਜਣਾਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸੇਵਾਦਾਰ ਅਵਤਾਰ ਸਿੰਘ, ਭਾਈ ਜਸਕਰਨ ਸਿੰਘ ਸਿਵੀਆ ਪ੍ਰਮੁੱਖ ਸੇਵਾਦਾਰ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ, ਅਵਤਾਰ ਸਿੰਘ ਤੁੰਗਵਾਲੀ ਸਕੱਤਰ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾੳੂਨ, ਰਾਜਬਿੰਦਰ ਸਿੰਘ ਸਿੱਧੂ ਐਡਵੋਕੇਟ, ਨੈਬ ਸਿੰਘ, ਗੁਰਰਾਜ ਸਿੰਘ, ਜਗਰੂਪ ਸਿੰਘ, ਹਰਦੇਵ ਸਿੰਘ, ਲੱਖਾ ਸਿੰਘ, ਜਗਰਾਜ ਸਿੰਘ ਆਦਿ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਗੁਰਚਰਨ ਸਿੰਘ ਨਮਿਤ ਅੰਤਿਮ ਅਰਦਾਸ ਪਿੰਡ ਧਿੰਗੜ ਜਿਲਾ ਮਾਨਸਾ ਦੇ ਗੁਰਦੁਆਰਾ ਸਾਹਿਬ ਵਿਖੇ ਐਤਵਾਰ 12.00 ਤੋਂ 1.00 ਵਜੇ ਤੱਕ ਕੀਤੀ ਜਾਵੇਗੀ।ਜ਼ਿਕਰਯੋਗ ਇਹ ਹੈ ਕਿ ਭਾਈ ਬਿਕਰਮਜੀਤ ਸਿੰਘ ਦੀ ਅਗਵਾਈ ਵਿੱਚ ਕਈ ਪਹਿਲਾਂ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਲਈ ਲੰਗਰ ਦੀ ਸੇਵਾ ਅਰੰਭ ਕੀਤੀ ਗਈ ਜੋ ਹੁਣ ਵੀ ਨਿਰੰਤਰ ਜਾਰੀ ਹੈ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media