Thursday, June 11, 2026

ਖ਼ਾਲਸਾ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜਿੱਤਿਆ ਰੰਗੋਲੀ ਮੁਕਾਬਲਾ

PPN2312201717 PPN2312201718ਅੰਮ੍ਰਿਤਸਰ, 23 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ‘ਭਾਈ ਵੀਰ ਸਿੰਘ ਫ਼ਲਾਵਰ ਅਤੇ ਪੌਦੇ ਪ੍ਰਦਰਸ਼ਨੀ-ਕਮ-ਸੈਮੀਨਾਰ’ ਪ੍ਰੋਗਰਾਮ ਤਹਿਤ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਦੇ ਫੋਲੀਜ਼ ਪਲਾਟ ਦੀ ਸ਼੍ਰੇਣੀ ’ਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਪਹਿਲਾਂ ਸਥਾਨ ਹਾਸਲ ਕੀਤਾ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ’ਚ ਕਾਲਜ ਨੇ ‘ਫੋਲੀਜ਼ ਪਲਾਂਟ’ ਦੀ ਸ਼੍ਰੇਣੀ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਐਮ.ਐਸ.ਸੀ (ਫ਼ੈਸ਼ਨ ਡਿਜ਼ਾਇਨਿੰਗ) ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ‘ਰੰਗੋਲੀ’ ’ਚ ਦੂਸਰਾ ਸਥਾਨ ਹਾਸਲ ਕਰਦੇ ਹੋਏ ਕਾਲਜ ਦਾ ਨਾਮ ਰੌਸ਼ਨ ਕੀਤਾ।ਉਨ੍ਹਾਂ ਨੇ ਮਾਲੀਆਂ ਅਤੇ ਵਿਦਿਆਰਥਣ ਨੂੰ ਮੁਬਾਰਕ ਦਿੰਦਿਆਂ ਹੋਇਆਂ ਆਪਣੀ ਕਲਾ ਨੂੰ ਹੋਰ ਪ੍ਰਪੱਕ ਕਰਨ ਲਈ ਪ੍ਰੇਰਿਤ ਕੀਤਾ ਅਤੇ ਅਧਿਆਪਕ ਇੰਚਾਰਜ ਦੀਕਸ਼ਾ ਦੀ ਸ਼ਲਾਘਾ ਕੀਤੀ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply