ਅੰਮ੍ਰਿਤਸਰ, 24 ਦਸੰਬਰ (ਪੰਜਾਬ ਪੋਸਟ ਸੁਖਬੀਰ ਸਿੰਘ) – ਅਮਨਦੀਪ ਮੈਡੀਸਿਟੀ ਅੰਮ੍ਰਿਤਸਰ ਵਲੋਂ ਗੁਰਦੁਆਰਾ ਸ਼ਹੀਦਾਂ ਵਾਲਾ ਖੂਹ (ਕਾਲਿਆਂ ਵਾਲਾ ਖੂਹ)
ਅਜਨਾਲਾ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਦਿਲ ਦੇ ਰੋਗਾਂ ਅਤੇ ਜਨਰਲ ਮੈਡੀਸਨ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿਚ ਅਮਨਦੀਪ ਮੈਡੀਸਿਟੀ ਦੇ ਵੱਖ-ਵੱਖ ਮਾਹਿਰ ਡਾਕਟਰਾਂ ਵਲੋਂ 100 ਤੋਂ ਵਧੇਰੇ ਮਰੀਜਾਂ ਦੀ ਜਾਂਚ ਕਰਕੇ ਲੋੜਵੰਦਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ।ਅਮਨਦੀਪ ਗਰੁੱਪ ਦੇ ਨੁਮਾਇੰਦਿਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿਲ ਦੇ ਰੋਗਾਂ ਦੇ ਮਾਹਿਰ ਡਾ. ਯਾਦਵਿੰਦਰ ਸਿੰਘ, ਐਮ.ਬੀ.ਬੀ.ਐਸ ਐਮ.ਡੀ ਡੀ.ਐਮ (ਕਾਰਡਿਕ) ਅਤੇ ਜਨਰਲ ਮੈਡੀਸਨ ਦੇ ਮਾਹਿਰ ਡਾ. ਕੰਵਰਜੀਤ ਸਿੰਘ ਐਮ.ਡੀ ਮੈਡੀਸਨ ਅਤੇ ਡਾ. ਅਮਨਦੀਪ ਬਿਜਰਾਲ ਮੈਡੀਕਲ ਅਫ਼ਸਰ ਨੇ ਇਸ ਕੈੰਪ ‘ਚ ਪਹੁੰਚ ਕੇ ਮਰੀਜ਼ਾਂ ਦੀ ਜਾਂਚ ਕੀਤੀ ਡਾ. ਯਾਦਵਿੰਦਰ ਸਿੰਘ ਨੇ ਦਿਲ ਦੀਆਂ ਬਿਮਾਰੀਆਂ, ਬੱਚਿਆਂ ਦੇ ਦਿੱਲ ‘ਚ ਛੇਕ ਹੋਣ, ਬਚਪਨ ‘ਚ ਰੋਂਦੇ ਬੱਚਿਆਂ ਦੇ ਨੀਲੇ ਹੋਣ, ਦਿਲ ਦੀ ਧੜਕਨ ਵਧਣ, ਛਾਤੀ ‘ਚ ਦਰਦ, ਤੁਰਦੇ ਸਮੇਂ ਸਾਹ ਚੜਨਾ, ਅੱਖਾਂ ਅੱਗੇ ਹਨੇਰਾ ਆਉਣ, ਆਦਿ ਦੇ ਮਰੀਜਾਂ ਦੀ ਜਾਂਚ ਕੀਤੀ ਅਤੇ ਡਾ. ਕੰਵਰਜੀਤ ਸਿੰਘ ਨੇ ਸ਼ੂਗਰ ਦੇ ਮਰੀਜਾਂ, ਬਲੱਡ ਪ੍ਰੈਸ਼ਰ ਦੇ ਮਰੀਜਾਂ, ਸ਼ੂਗਰ ਕਰਕੇ ਪੈਰਾਂ ਦੇ ਨਾ ਠੀਕ ਹੋ ਰਹੇ ਜ਼ਖਮਾਂ, ਸਾਹ ਅਤੇ ਛਾਤੀ ਦੇ ਰੋਗਾਂ, ਪੇਟ ਅਤੇ ਜਿਗਰ ਦੇ ਰੋਗਾਂ, ਗੁਰਦਿਆਂ ਦੇ ਰੋਗਾਂ ਦੇ ਮਰੀਜਾਂ ਦੀ ਜਾਂਚ ਕੀਤੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਮੁਫ਼ਤ ਕੀਤੀ ਗਈ ਅਤੇ ਲੋੜਵੰਦ ਮਰੀਜਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ।ਇਸ ਕੈਂਪ ‘ਚ ਗੁਰਦੁਆਰਾ ਪ੍ਰਬੰਧਕੀ ਕਮੇਟੀ, ਵਿਸ਼ੇਸ਼ ਕਰਕੇ ਅਮਰਜੀਤ ਸਿੰਘ ਸਰਕਾਰੀਆ, ਪ੍ਰਧਾਨ, ਮਨਜੀਤ ਸਿੰਘ ਛੀਨਾ, ਮੀਤ ਪ੍ਰਧਾਨ, ਹਰਭਜਨ ਸਿੰਘ, ਖਜਾਨਚੀ, ਹਰੀਪਾਲ ਸਿੰਘ, ਜਨਰਲ ਸਕੱਤਰ ਅਤੇ ਗ੍ਰੰਥੀ ਜਜਵਿੰਦਰ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ ਅਮਨਦੀਪ ਗਰੁੱਪ ਵਲੋਂ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media