ਸਮਰਾਲਾ, 26 ਦਸੰਬਰ (ਪੰਜਾਬ ਪੋਸਟ- ਕੰਗ) – ਅਗਾਪੇ ਮਸੀਹੀ ਸਤਿਸੰਗ ਬਹਿਲੋਲਪੁਰ ਰੋਡ ਸਮਰਾਲਾ ਵਲੋਂ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਵਸ ਸਰਕਾਰੀ ਸੀਨੀਅਰ ਸੈਕਡਰੀ ਕੰਨਿਆ
ਸਕੂਲ ਦੇ ਖੁੱਲ੍ਹੇ ਮੈਦਾਨ ਵਿਚ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ।ਬੱਚਿਆਂ ਨੇ ਪ੍ਰਭੂ ਯਿਸੂ ਮਸੀਹ ਜਦੇ ਜਨਮ ਦਿਨ `ਤੇ ਗੀਤ ਤੇ ਭਜਨ ਗਾ ਕੇ ਲੋਕਾਂ ਨੂੰ ਨਿਹਾਲ ਕੀਤਾ ਅਤੇ ਦੋਰਾਹੇ ਤੋਂ ਆਈ ਹੋਈ ਸੰਗਤ ਦੇ ਬੱਚਿਆਂ ਅਤੇ ਵੱਡਿਆ ਨੇ ਗਿੱਧਾ ਤੇ ਭੰਗੜਾ ਪਾ ਕੇ ਪ੍ਰਭੂ ਦੀ ਮਹਿਮਾ ਗਾਈ।ਮੁੱਖ ਪ੍ਰਚਾਰਕ ਪਾਸਟਰ ਡਾ. ਅਲੈਕਸ ਅਬਰਾਹਮ (ਡਾਇਰੈਕਟਰ, ਉਪਰੇਸ਼ਨ ਅਗਾਪੇ) ਨੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੇ ਬਾਰੇ ਪਵਿੱਤਰ ਬਾਈਬਲ ਵਿਚੋਂ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਵਿਚ ਮਨੁੱਖ ਜਾਤੀ ਦੇ ਪਾਪਾਂ ਨੂੰ ਮਿਟਾਉਣ ਦੇ ਲਈ ਇਸ ਸੰਸਾਰ ਵਿਚ ਆਏ ਸਨ।ਉਹਨਾਂ ਨੇ ਲੋਕਾਂ ਨੂੰ ਆਪਸੀ ਭਾਈਚਾਰੇ, ਪ੍ਰੇਮ ਤੇ ਇਕ ਦੂਜੇ ਦੇ ਹਮਦਰਦ ਬਣਨਾ ਸਿਖਾਇਆ ਅਤੇ ਆਪਸੀ ਭਾਈਚਾਰੇ ਤੇ ਦੁਖੀਆਂ ਲਾਚਾਰਾਂ ਲਈ ਹਮਦਰਦੀ ਦਾ ਮਸੀਹਾ ਬਣਨਾ ਸਿਖਾਇਆ।ਦੋਰਾਹੇ ਤੋਂ ਬੀਬੀ ਗੁਰਮੀਤ ਕੌਰ, ਗਿੱੱਧਾ ਤੇ ਭੰਗੜਾ ਟੀਮ ਤੇ ਸੰਗਤ ਨੂੰ ਨਾਲ ਲੈ ਕੇ ਆਏ।
ਪਾਸਟਰ ਮਦਨ ਲਾਲ, ਹਰਪਾਲ ਸਿੰਘ, ਪਾਸਟਰ ਰੇਸਮ ਸਿੰਘ, ਪਾਸਟਰ ਮਨਜੀਤ ਸਿੰਘ, ਪਾਸਟਰ ਅਸ਼ੋਕ ਸਿੰਘ, ਪਾਸਟਰ ਬਹਾਦਰ ਸਿੰਘ, ਬੀਬੀ ਕਾਂਤਾ ਰਾਣੀ, ਪਾਸਟਰ ਜਸਵੀਰ ਸਿੰਘ, ਪਾਸਟਰ ਰੇਸ਼ਮ ਸਿੰਘ, ਮਨਪ੍ਰੀਤ ਸਿੰਘ ਸੋਨੀ, ਮਨਜੀਤ ਸਿੰਘ, ਲੱਖਵੰਤ ਸਿੰਘ, ਨਰਿੰਦਰ ਕੁਮਾਰ ਆਪਣੀ ਆਪਣੀ ਸੰਗਤ ਨੂੰ ਲੈ ਹੰੁਮ ਹੰਮਾ ਕੇ ਪਹੁੰਚੇ। ਬਾਅਦ ਵਿਚ ਆਈ ਹੋਈ ਸਾਰੀ ਸੰਗਤ ਅਤੇ ਮੁੱਖ ਪ੍ਰਚਾਰਕਾਂ ਅਤੇ ਮੁੱਖ ਮਹਿਮਾਨਾਂ ਦਾ ਪਾਸਟਰ ਮਦਨ ਲਾਲ ਅਤੇ ਜਸਵੀਰ ਸਿੰਘ ਜੋ ਮੁੱਖ ਸੇਵਾਦਰ ਅਗਾਪਾ ਮਸੀਹ ਸਤਿਸੰਗ ਘਰ (ਚਰਚ) ਸਮਰਾਲਾ ਨੇ ਸਭਨਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਅਤੇ ਉਹਨਾਂ ਕਿ ਆਖਿਆ ਕਿ ਸਾਨੂੰ ਸਭਨਾਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਮੁੱਖ ਮਹਿਮਾਨ ਜਿਨ੍ਹਾਂ ਅਮਰੀਕ ਸਿੰਘ ਢਿੱਲੋਂ ਕਾਂਗਰਸੀ ਹਲਕਾ ਵਿਧਾਇਕ, ਸੁਖਬੀਰ ਸਿੰਘ ਪੱਪੀ ਚੇਅਰਮੈਨ ਮਾਰਕੀਟਿੰਗ ਸੁਸਾਇਟੀ ਸਮਰਾਲਾ, ਸਨੀ ਦੂਆ ਐਮ. ਸੀ., ਐਡਵੋਕੇਟ ਅਸ਼ਵਨੀ ਢੰਡ, ਕੇਵਲ ਕੁੱਲੇਵਾਲੀਆ, ਕੁੱਕੂ ਸ਼ਰਮਾ, ਲਾਲਾ ਮੰਗਤ ਰਾਏ ਪ੍ਰਧਾਨ ਨਗਰ ਕੌਂਸਲ, ਕਰਨੈਲ ਸਿੰਘ ਇਕੋਲਾਹਾ, ਭਵਨਦੀਪ ਸਿੰਘ ਐਡਵੋਕੇਟ ਗੁਰਦੀਪ ਸਿੰਘ ਰਾਏ ਪਿ੍ਰੰਸੀਪਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਨੰਨੇ ਮੁੰਨੇ ਬੱਚਿਆਂ ਤੇ ਸਾਂਤਾ ਕਲਾਜ਼ ਨੇ ਰੰਗਾ ਰੰਗ ਪ੍ਰੋਗਰਾਮ ਕਰਕੇ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ ਅਤੇ ਪ੍ਰਭੂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ।ਜਸਵੀਰ ਸਿੰਘ ਹੇਡੋਂ, ਮੋਹਣ ਸਿੰਘ ਹੇਡੋਂ, ਨਰੇਸ਼ ਕੁਮਾਰ, ਲੱਖਪਤ ਰਾਏ, ਇੰਦਰਜੀਤ ਕੂੰਮ ਕਲਾਂ, ਜਸਪਾਲ ਸਿੰਘ, ਸ਼ੇਰ ਲਾਲ ਹਲਵਾਈ, ਰਾਜਿੰਦਰ ਕੁਮਾਰ, ਮੋਹਣ ਲਾਲ, ਅਮਰ ਸਿੰਘ ਸਰਪੰਚ, ਧਰਮਪਾਲ, ਹਰਪ੍ਰੀਤ ਹੈਪੀ, ਅਸੋਕ ਕੁਮਾਰ, ਤਰਸੇਮ ਲਾਲ, ਸ਼ੇਰਾ ਲਾਲ ਬੌਂਦਲੀ, ਹਰਪਾਲ ਸਿੰਘ, ਮਨਜੀਤ ਸਿੰਘ, ਰੇਸ਼ਮ ਸਿੰਘ, ਸੁਸ਼ੀਲ ਕੁਮਾਰ, ਮਨਦੀਪ ਸੋਨੀ, ਹੀਰਾ ਲਾਲ, ਜਸਵਿੰਦਰ ਸਿੰਘ, ਬਹਾਦਰ ਸਿੰਘ ਅਤੇ ਹੋਰ ਵੀ ਸੇਵਾਦਾਰ ਵਜੋਂ ਸੇਵਾ ਨਿਭਾਈ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media