Tuesday, March 31, 2026

ਸ਼ਹੀਦ ਊਧਮ ਸਿੰਘ ਜੀ ਦਾ ਜਨਮ ਦਿਹਾੜਾ ਜੰਡਿਆਲਾ ਵਿਖੇ ਮਨਾਇਆ

PPN2612201722ਜੰਡਿਆਲਾ ਗੁਰੂ, 26 ਦਸੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਥਾਨਕ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰਜਿ:) ਵਲੋਂ ਸ਼ਹੀਦ ਊਧਮ ਸਿੰਘ ਜੀ ਦਾ ਜਨਮ ਦਿਹਾੜਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦ ਊਧਮ ਸਿੰਘ ਚੌਕ ਸਥਿਤ ਬੁੱਤ ਨੇੜੇ ਵਿਖੇ ਕਲੱਬ ਦੇ ਸਰਪ੍ਰਸਤ ਕਾਮਰੇਡ ਜਸਵੰਤ ਸਿੰਘ ਜੰਡਿਆਲਾ ਦੀ ਅਗਵਾਈ ਹੇਠ ਮਨਾਇਆ ਗਿਆ !
ਇਸ ਮੌਕੇ ਞਅਜੈਪਾਲ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ ਤੇ ਸਾਬਕਾ ਚੇਅਰਮੈਨ ਪਨਸਪ ਪੰਜਾਬ, ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ, ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਜੋਸਨ, ਜਸਬੀਰ ਸਿੰਘ ਖੇਲਾ, ਕਸ਼ਮੀਰ ਸਿੰਘ ਜਾਣੀਆਂ, ਜਸਵਿੰਦਰ ਸਿੰਘ ਝੰਡ, ਸਰੂਪ ਸਿੰਘ ਸੰਤ ਸ਼ਹਿਰੀ ਪ੍ਰਧਾਨ, ਭਗਵਾਨ ਦਾਸ ਵਿਨਾਇਕ, ਨਿਰਮਲ ਸਿੰਘ ਲਾਹੌਰੀਆ, ਆਸ਼ੂ ਵਿਨਾਇਕ, ਐਡਵੋਕੇਟ ਅਮਰੀਕ ਸਿੰਘ ਮਲਹੋਤਰਾ, ਡਾ: ਨਿਰਮਲ ਸਿੰਘ, ਡਾ: ਹਰਜਿੰਦਰ ਸਿੰਘ ਧੰਜਲ, ਡਾ: ਲਖਵਿੰਦਰ ਸਿੰਘ ਰੰਧਾਵਾ, ਪ੍ਰਦੀਪ ਸਿੰਘ ਥਿੰਦ, ਹਰਪ੍ਰੀਤ ਸਿੰਘ ਥਿੰਦ, ਅਵਤਾਰ ਸਿੰਘ ਟੱਕਰ, ਸਵਿੰਦਰ ਸਿੰਘ ਚੰਦੀ, ਸੰਜੀਵ ਕੁਮਾਰ, ਦੀਪਕ ਕੁਮਾਰ, ਸਤੀਸ਼ ਕੁਮਾਰ, ਮਹਿਕਪ੍ਰੀਤ ਸਿੰਘ ਜੋਸਨ, ਕਾਮਰੇਡ ਸ਼ੇਰਗਿੱਲ,  ਪਰਮਜੀਤ ਸਿੰਘ ਮਿੰਟੂ, ਅਮਰ ਸਿੰਘ, ਕਾਮਰੇਡ ਦਵਿੰਦਰ ਸਿੰਘ ਆਦਿ ਨੇ ਸ਼ਹੀਦ ਊਧਮ ਸਿੰਘ ਜੀ ਦੇ ਬੁੱਤ `ਤੇ ਫੁੱਲਮਾਲਾ ਪਾਉਣ ਉਪਰੰਤ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਸੋਚ `ਤੇ ਪਹਿਰਾ ਦੇ ਕੇ ਸਮਾਜ ਨੂੰ ਸਹੀ ਸੇਧ ਦੇਣੀ ਚਾਹੀਦੀ ਹੈ।ਕਲੱਬ ਵਲੋਂ ਅਜੈਪਾਲ ਸਿੰਘ ਮੀਰਾਂਕੋਟ ਤੇ ਹੋਰ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply