Monday, March 30, 2026

ਸਵਾਈਨ ਫਲੂ ਤੋ ਡਰਨ ਦੀ ਨਹੀਂ, ਸਗੋਂ ਜਾਗਰੂਕ ਹੋਣ ਦੀ ਲੋੜ – ਸਿਵਲ ਸਰਜਨ

ਪਠਾਨਕੋਟ, 27 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿੱਚ ਸਵਾਈਨ ਫਲੂ ਨੇ ਭਾਵੇਂ ਦਸਤਕ ਦੇ ਦਿੱਤੀ ਹੈ ਪਰ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ,ਬਲਕਿ ਇਸ ਬਾਰੇ ਜਾਗਰੂਕ ਹੋਣ ਦੀ Dr. Sunita Sharmaਲੋੜ ਹੈ, ਕਿੳਂੁਕਿ ਜਾਗਰੂਕਤਾ ਹੀ ਸਵਾਈਨ ਫਲੂ ਦਾ ਇਲਾਜ ਹੈ।ਇਸ ਲਈ ਸਮੂਹ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਵਿਅਕਤੀ ਵਿੱਚ ਖਾਂਸੀ, ਬੁਖਾਰ, ਡਾਇਰੀਆ, ਉਲਟੀਆਂ ਅਤੇ ਸਾਹ ਆਉਣ ਵਿੱਚ ਤਕਲੀਫ ਵਰਗੇ ਲੱਛਣ ਪਾਏ ਜਾਣ ਤਾਂ ੳੇੁਹ ਜਲਦੀ ਤੋ ਜਲਦੀ ਸਰਕਾਰੀ ਸਿਹਤ ਸੰਸਥਾਂ ਨਾਲ ਸਪੰਰਕ ਕਰਨ। ਇਹ ਪ੍ਰਗਟਾਵਾ ਡਾ. ਨਰੇਸ਼ ਕਾਂਸਰਾ ਸਿਵਲ ਸਰਜਨ ਪਠਾਨਕੋਟ ਨੇ ਕੀਤਾ।
ਡਾ. ਨਰੇਸ਼ ਕਾਂਸਰਾ ਨੇ ਕਿਹਾ ਕਿ ਸਵਾਈਨ ਫਲੁ ਤੋ ਬੱਚਣ ਲਈ ਸਾਨੂੰ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਚੰਗੀ ਤਰਾਂ ਸਾਫ ਕਰਨ ਤੋ ਬਾਅਦ ਹੀ ਆਪਣੇ ਨੱਕ, ਮੂੰਹ ਅਤੇ ਅੱਖਾ ਨੂੰ ਛੂਹਣਾ ਚਾਹੀਦਾ ਹੈ।ਇਸ ਤੋ ਇਲਾਵਾ ਭੀੜ ਵਰਗੀਆਂ ਥਾਵਾਂ ਤੇ ਜਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ।ਖੰਘ, ਵਗਦੇ ਨੱਕ,ਛਿੱਕਾਂ ਅਤੇ ਬੁਖਾਰ ਨਾਲ ਪੀੜਤ ਵਿਅਕਤੀ ਤੋ ਇੱਕ ਮੀਟਰ ਦੀ ਦੂਰੀ ਬਣਾ ਕੇ ਰਖਣੀ ਚਾਹੀਦੀ ਹੈ।ਵੱਧ ਤੋਂ ਵੱਧ ਪਾਣੀ ਪੀਓ,ਪੂਰੀ ਨੀਂਦ ਲ਼ੲ,ਸਰੀਟਕ ਤੌਰ ਤੇ ਚੁਸਤ ਰਹੋ ਅਤੇ ਤਣਾਅ ਤੌਂ ਮੁਕਤ ਰਹੋ।ਉਨਾਂ ਨੇ ਜਿਲੇ ਦੇ ਸਮੂਹ ਐਸ.ਐਮ.ੳ ਨੂੰ ਕਿਹਾ ਕਿ ਉਹ ਆਪਣੇ ਖੇਤਰ ਵਿੱਚ ਲੋਕਾਂ ਨੂੰ ਇਸ ਬੀਮਾਰੀ ਦੇ ਮੁੱਖ ਲੱਛਣਾ ਪ੍ਰਤੀ ਜਾਗਰੂਕ ਕਰਨ।ਉਨਾਂ ਨੇ ਜਿਲੇ ਦੇ ਪ੍ਰਾਈਵੇਟ ਡਾਕਟਰਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਵਿੱਚ ਸਵਾਇਨ ਫਲੂ ਦੇ ਲੱਛਣ ਪਾਏ ਜਾਣ ਤਾਂ ਉਹ ਤੁਰੰਤ ਸਰਕਾਰੀ ਸਿਹਤ ਸੰਸਥਾਂਵਾ ਨੂੰ ਸੂਚਿਤ ਕਰਨ।
ਸਵਾਈਨ ਫਲੂ ਬਾਰੇ ਜਿਲਾ ਐਪੀਡੀਮਾਲੋਜਿਸਟ ਡਾ. ਸੁਨੀਤਾ ਸ਼ਰਮਾ ਨੇ ਦੱਸਿਆ ਕਿ ਸਵਾਈਨ ਫਲੂੁ 811 ਨਾਂ ਦੇ ਵਿਸ਼ੇਸ਼ ਵਾਇਰਸ ਰਾਹੀਂ ਹੰੁਦਾ ਹੈ ਜੋ ਕਿ ਸਾਹ ਰਾਹੀਂ ਇੱਕ ਮਨੁੱਖ ਤੋਂ ਦੂਜੇ ਮਨੱੁਖ ਨੂੰ ਫੈਲਦਾ ਹੈ।ਇਹ ਵਾਇਰਸ ਖਾਂਸੀ ਜਾਂ ਨਜ਼ਲੇ ਵਾਲੇ ਮਰੀਜਾਂ ਦੇ ਖੰਘਣ ਜਾਂ ਨਝਲੇ ਦੇ ਤਰਲ ਕਣਾਂ ਦਾ ਹਵਾਂ ਨਾਲ ਮਿਲ ਕੇ ਇੱਕ ਤੰਦਰੁਸਤ ਵਿਅਕਤੀ ਤੱਕ ਪੁੰਹਚਦਾ ਹੈ।ਸਵਾਈਨ ਫਲੂ ਦੇ ਲਛਣਾਂ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਇਸ ਵਿੱਚ ਖਾਂਸੀ, ਤੇਜ਼ ਬੁਖਾਰ (101.6 ਤੋਂ ਉਪਰ), ਗਲਾ ਖਰਾਬ ਹੋਣਾ, ਡਾਇਰੀਆ, ਉਲਟੀਆਂ ਅਤੇ ਸਾਹ ਆਉਣ ਵਿਚ ਤਕਲੀਫ ਹੋਣਾ ਆਦਿ ਸ਼ਾਮਿਲ ਹਨ।ਜੇਕਰ ਇਸ ਤਰਾਂ ਦਾ ਕੋਈ ਵੀ ਲੱਛਣ ਕਿਸੇ ਵਿਅਕਤੀ ਵਿੱਚ ਪਾਏ ਜਾਣ ਤਾਂ ੳੇੁਹ ਜਲਦੀ ਤੋ ਜਲਦੀ ਸਰਕਾਰੀ ਸਿਹਤ ਸੰਸਥਾਂਵਾਂ ਪਠਾਨਕੋਟ ਨਾਲ ਸਪੰਰਕ ਕਰਨ।ਇਸ ਬਿਮਾਰੀ ਤਂੋ ਬਚਣ ਲਈ ਉਹਨਾਂ ਨੇ ਦੱਸਿਆ ਕਿ ਖੰਘਦੇ ਜਾਂ ਛਿਕਦੇ ਹੋਏ ਅਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢੱਕ ਕੇ ਰੱਖੋ।ਸਵਾਈਨ ਫਲੂ ਵਾਲੇ ਮਰੀਜ਼ਾਂ ਨਾਲ ਹੱਥ ਨਾ ਮਿਲਾਓ ਅਤੇ ਨਾ ਹੀ ਗਲੇ ਮਿਲੋ।ਸਵਾਈਨ ਫਲੂ ਦੀ ਰੋਕਥਾਮ ਲਈ ਵਿਭਾਗ ਪੁੁੂਰੀ ਤਰਾਂ ਨਾਲ ਚੋਕਸ ਹੈ ਅਤੇ ਇਸ ਬੀਮਾਰੀ ਦੇ ਸ਼ੱਕੀ ਮਰੀਜ਼ਾਂ ਦੇ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਅਲੱਗ ਤੋ ਆਈਸੋਲੇਸ਼ਨ ਵਾਰਡ ਵੀ ਬਣਾਇਆ ਗਿਆ ਹੈ।ਸਵਾਈਨ ਫਲੂ ਦੇ ਟੈਸਟ ਅਤੇ ਦਵਾਈਆਂ ਸਾਰੇ ਸਰਕਾਰੀ ਜਿਲਾ ਹਸਪਤਾਲਾਂ, ਸਬ ਡਵੀਜ਼ਨਲ ਹਸਪਤਾਲਾਂ ਅਤੇ ਕਮਿਉਨਿਟੀ ਹੈਲਥ ਸੈਂਟਰਾਂ ਵਿੱਚ ਮੁਫਤ ਉਪਲੱਬਧ ਹਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply