Thursday, March 26, 2026

ਐਚ.ਆਈ.ਵੀ ਏਡਜ ਵੈਨ ਸਿਵਲ ਸਰਜਨ ਡਾ. ਨਰਿੰਦਰ ਕੌਰ ਨੇ ਹਰੀ ਝੰਡੀ ਦੇ ਕੇ ਕੀਤੀ ਰਵਾਨਾ

ਅੰਮ੍ਰਿਤਸਰ, 29 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਆਮ ਲੋਕਾਂ ਨੂੰ ਐਚ.ਆਈ.ਵੀ ਏਡਜ ਵਰਗੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਅੱਜ ਸਿਵਲ PPN2912201702ਹਸਪਤਾਲ ਵਿਖੇ ਇੱਕ ਐਚ.ਆਈ.ਵੀ ਏਡਜ ਵੈਨ ਨੂੰ ਸਿਵਲ ਸਰਜਨ ਡਾ. ਨਰਿੰਦਰ ਕੌਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜੋ ਕਿ ਇਸ ਬੀਮਾਰੀ ਨੂੰ ਦਰਸ਼ਾਉਦੇ ਲੱਛਣ, ਇਲਾਜ ਤੇ ਬਚਾਓ ਦੇ ਸਾਧਨਾਂ ਪ੍ਰਤੀ ਜਾਣਕਾਰੀ ਨਾਲ ਭਰਪੂਰ ਹੈ।ਸਿਵਲ ਸਰਜਨ ਡਾ. ਨਰਿੰਦਰ ਕੌਰ ਨੇ ਕਿਹਾ ਕਿ ਏਡਜ ਪ੍ਰਤੀ ਜਾਣਕਾਰੀ ਹੀ ਇਸ ਤੋਂ ਬਚਾੳ ਲਈ ਮਦਦਗਾਰ ਹੌ ਸਕਦੀ ਹੈ ਕਿਉਕਿ ਬਚਾਓ ਵਿੱਚ ਹੀ ਬਚਾਓ ਹੈ।ਉਨਾਂ ਨੇ ਆਮ ਲੌਕਾਂ ਨੂੰ ਅਪੀਲ ਕੀਤੀ ਕਿ ਏਡਜ ਪ੍ਰਤੀ ਸਾਵਧਾਨ ਰਹਿਣ ਅਤੇ ਇਸ ਬੀਮਾਰੀ ਦਾ ਸ਼ੱਕ ਹੋਣ ਦੀ ਸੂਰਤ ਵਿੱਚ ਕਿਸੇ ਵੀ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਸੰਪਰਕ ਕਰਨ।
ਇਥੇ ਇਹ ਦੱਸਣਯੋਗ ਹੈ ਕਿ ਏਡਜ਼ ਦਾ ਟੈਸਟ ਮੁਫਤ ਕੀਤਾ ਜਾਂਦਾ ਹੈ ਤੇ ਮਰੀਜ ਦਾ ਨਾਮ ਤੇ ਰਿਪੋਰਟ ਵੀ ਗੁਪਤ ਰੱਖੀ ਜਾਂਦੀ ਹੈ।ਉਨਾਂ ਨੇ ਕਿਹਾ ਕਿ ਜੋ ਲੋਕ ਨਸ਼ੇ ਟੀਕੇ ਦੇ ਰੂਪ ਵਿਚ ਲੈਂਦੇ ਹਨ ਉਨਾ ਨੂੰ ਏਡਜ਼ ਹੋਣ ਦਾ ਜਿਆਦਾ ਖਤਰਾ ਹੁੰਦਾ ਹੈ ।ਜਿਲ੍ਹਾ ਟੀ.ਬੀ ਅਫਸਰ ਡਾ. ਨਰੇਸ਼ ਚਾਵਲਾ ਨੇ ਦੱਸਿਆ ਕਿ ਇਹ ਐਚ.ਆਈ.ਵੀ ਏਡਜ ਵੈਨ ਕੁੱਲ 16 ਦਿਨ ਅੰਮ੍ਰਿਤਸਰ ਵਿੱਚ ਰਹੇਗੀ ਅਤੇ 68 ਪਿੰਡਾ ਨੂੰ ਕਵਰ ਕਰੇਗੀ।ਹਰ ਪਿੰਡ ਵਿੱਚ ਐਚ.ਆਈ.ਵੀ ਟੈਸਟ ਕੀਤੇ ਜਾਣਗੇ।ਇਸ ਮੋਕੇ ਲੋਕ ਮੰਚ ਨਾਟਕ ਵਲੋਂ ਨੁੱਕੜ ਨਾਟਕ ਵੀ ਖੇਡਿਆ ਗਿਆ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ, ਡਾ. ਅਰੋੜਾ, ਡਾ.ਰਮੇਸ਼, ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਪਰਮਜੀਤ ਸਿੰਘ ਸੰਘਾ, ਰਕੇਸ਼, ਆਰੂਸ਼ ਭੱਲਾ ਅਤੇ ਹਸਪਤਾਲ ਦਾ ਸਾਰਾ ਸਟਾਫ ਮੋਜੂਦ ਸੀ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply