ਅੰਮ੍ਰਿਤਸਰ (ਮੁੰਬਈ), 31 ਦਸੰਬਰ (ਪੰਜਾਬ ਪੋਸਟ ਬਿਊਰੋ) – ਨਸ਼ੇ ਕਰਕੇ ਤੇ ਕਲੱਬਾਂ ਵਿਚ ਜਾ ਕੇ ਨਵਾਂ ਸਾਲ ਮਨਾਉਣ ਦੀ ਬਜ਼ਾਏ ਨੋਜਵਾਨ ਪੀੜੀ ਨੂੰ ਗੁਰੂ ਚਰਨਾਂ
ਨਾਲ ਜੋੜਣ ਲਈ ਮੁੰਬਈ ਦਾ ਬਾਵਾ ਪਰਿਵਾਰ ਪਿਛਲੇ ਕੋਈ 17 ਤੋ ਉਪਰਾਲਾ ਕਰ ਰਿਹਾ ਹੈ, ਜਿਸ ਤਹਿਤ ਹਰ ਸਾਲ 31 ਦਸੰਬਰ ਦੀ ਰਾਤ ਨੂੰ ਗੁਰਬਾਣੀ ਪੜਦਿਆਂ, ਸੁਣਦਿਆਂ ਤੇ ਗਾਇਣ ਕਰਦਿਆਂ ਨਵੇਂ ਸਾਲ ਵਿੱਚ ਪ੍ਰਵੇਸ਼ ਕਰਨ ਲਈ ਵਿਸ਼ੇਸ਼ ਸਮਾਗਮ `ਨਵਾਂ ਸਾਲ ਗੁਰੂ ਚਰਨਾਂ ਦੇ ਨਾਲ` ਕਰਵਾਇਆ ਜਾਂਦਾ ਹੈ, ਜੋ ਇਸ ਸਾਲ ਵੀ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਇਆ ਜਾਵੇਗਾ।
ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਮੁੰਬਈ ਦੇ ਵੱਡੇ ਸਿੱਖ ਤੇ ਅਕਾਲੀ ਆਗੂ ਬਾਵਾ ਗੁਰਿੰਦਰ ਸਿੰਘ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਬੋਰਡ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਮੈਂਬਰ ਵੀ ਹਨ ਨੇ ਦਸਿਆ ਕਿ ਬਾਬਾ ਕੁਲਵੰਤ ਸਿੰਘ ਜਥੇਦਾਰ ਤਖਤ ਸ੍ਰੀ ਹਜ਼ੂਰ ਸਾਹਿਬ ਦੀ ਪ੍ਰੇਰਨਾ ਨਾਲ ਉਹਨਾਂ ਨੇ ਫੈਸਲਾ ਕੀਤਾ ਕਿ ਨਵਾਂ ਸਾਲ ਗੁਰੂ ਚਰਨਾਂ ਵਿਚ ਬੈਠ ਕੇ ਮਨਾਉਣਗੇ, ਜਿਸ ਲਈ ਪਹਿਲਾ ਸਮਾਗਮ 17 ਸਾਲ ਪਹਿਲਾਂ `ਨਵਾਂ ਸਾਲ ਗੁਰੂ ਚਰਨਾਂ ਦੇ ਨਾਲ` ਤਖ਼ਤ ਸਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਬੜੀ ਹੀ ਚੜਦੀ ਕਲਾ ਨਾਲ ਮਨਾਇਆ ਗਿਆ।ਇਸ ਸਮਾਗਮ ਵਿਚ ਸਥਾਨਕ ਸੰਗਤ ਦੇ ਨਾਲ ਨਾਲ ਦੇਸ਼ ਵਿਦੇਸ਼ ਤੋ ਆਈ ਸੰਗਤ ਨੇ ਵੀ ਭਾਗ ਲਿਆ, ਉਸ ਤੋ ਬਾਅਦ ਇਹ ਲੜੀ ਲਗਾਤਾਰ ਜਾਰੀ ਹੈ।ਬਾਵਾ ਨੇ ਕਿਹਾ ਕਿ ਤਖ਼ਤ ਸਾਹਿਬ ਦੀ ਪ੍ਰੀਕਰਮਾ ਵਿਚ ਹੋਣ ਵਾਲੇ ਇਸ ਗੁਰਮਤਿ ਸਮਾਗਮ ਲਈ ਤਖ਼ਤ ਸਚਖੰਡ ਬੋਰਡ ਦੀ ਸਾਰੀ ਮੈਨੇਜਮੈਟ ਅਤੇ ਬੋਰਡ ਦੇ ਮੌਜੂਦਾ ਪ੍ਰਧਾਨ ਤਾਰਾ ਸਿੰਘ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਕੱਤਰ ਦਾ ਵਿਸ਼ੇਸ਼ ਸਹਿਯੋਗ ਹੁੰਦਾ ਹੈ।
ਦੱਸਣਯੋਗ ਹੈ ਕਿ ਤਖ਼ਤ ਸਾਹਿਬ ਵਿਖੇ ਸੰਗਤ ਦੇ ਰਹਿਣ ਲਈ ਬਾਵਾ ਪਰਿਵਾਰ ਵਲੋਂ ਬਣਾਏ ਗਏ ਸ੍ਰੀ ਗੁਰੂ ਅੰਗਦ ਦੇਵ ਯਾਤਰੀ ਨਿਵਾਸ ਵਿਖੇ ਸੰਗਤਾਂ ਦੀ ਰਿਹਾਇਸ ਤੇ ਲੰਗਰ ਦਾ ਇਤਜ਼ਾਮ ਵੀ ਬਾਵਾ ਪਰਿਵਾਰ ਵਲੋ ਕੀਤਾ ਜਾਂਦਾ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media