ਧੂਰੀ, 31 ਦਸੰਬਰ (ਪੰਜਾਬ ਪੋਸਟ- ਪਰਵੀਨ ਗਰਗ) – ਅੱਜ ਸਿਰਡੀ ਸਾਂਈ ਸੇਵਾ ਸੋਸਾਇਟੀ ਵੱਲੋਂ ਸ਼ਹਿਰ ਵਿੱਚ ਸਾਂਈ ਬਾਬਾ ਜੀ ਦੀ ਸੋਭਾ ਯਾਤਰਾ ਕੱਢੀ ਜਿਸ
ਵਿੱਚ ਸ਼ਹਿਰ ਨਿਵਾਸੀਆਂ ਵਲੋਂ ਭਾਗ ਲਿਆ ਗਿਆ।ਸ਼ਹਿਰ ਨਿਵਾਸੀਆਂ ਵੱਲੋਂ ਥਾਂ-ਥਾਂ ਤੇ ਲੰਗਰ ਤੇ ਸਟਾਲਾਂ ਲਗਾਈਆਂ ਗਈਆਂ।ਇਹ ਸੋਭਾ ਯਾਤਰਾ ਸਨਾਤਨ ਧਰਮ, ਧਰਮਪੁਰਾ ਮੁੱਹਲਾ ਤੋਂ ਸ਼ੁਰੂ ਹੋ ਕੇ ਪੰਜਾਹ ਫੂਟੀ ਰੋਡ, ਸਬਜੀ ਮੰਡੀ, ਅਨਾਜ ਮੰਡੀ, ਸਦਰ ਬਜਾਰ ਤੋਂ ਰੇਲਵੇ ਸ਼ਟੇਸ਼ਨ ਤੋਂ ਮਾਲ ਗੋਦਾਮ ਰੋਡ ਹੁੰਦੇ ਹੋਏ ਸਾਂਈ ਮੰਦਰ ਵਿਖੇ ਜਾ ਕੇ ਖਤਮ ਹੋਈ ਅਤੇ ਸ਼ਾਮ ਨੂੰ ਸ਼ਿਰਡੀ ਸਾਂਈ ਬਾਬਾ ਜੀ ਦੀ ਚੌਕੀ ਲਗਾਈ ਗਈ।ਜਿਸ ਵਿੱਚ ਮੁੱਖ ਮਹਿਮਾਨ ਵੱਲੋਂ ਨਗਰ ਕੌਸ਼ਲ ਦੇ ਪ੍ਰਧਾਨ ਪਰਸੋਤਮ ਕਾਂਸ਼ਲ ਨੇ ਸੀਰਕਤ ਕੀਤੀ, ਸਾਂਈ ਸੰਧਿਆ `ਚ ਟੀ.ਵੀ ਕਲਾਕਾਰ ਪੰਕਜ ਰਾਜ ਦਿੱਲੀ ਵਾਲੀਆਂ ਵੱਲੋਂ ਸਾਂਈ ਬਾਬਾ ਜੀ ਦਾ ਗੁਣਗਾਨ ਕੀਤਾ ਗਿਆ ਅਤੇ ਸਾਂਈ ਜੀ ਦੇ ਭਜਨਾਂ ਤੇ ਲੋਕ ਝੁਮਣ ਲਗੇ।ਨਗਰ ਕੌਸ਼ਲ ਦੇ ਪ੍ਰਧਾਨ ਪਰਸ਼ੋਤਮ ਕਾਂਸ਼ਲ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ।ਕੈਂਬਰਿਜ ਸਕੂਲ ਦੇ ਚੇਅਰਮੈਨ ਮੱਖਣ ਗਰਗ ਨੇ ਜੋਤੀ ਪ੍ਰਚੰਡ ਕੀਤੀ।ਸੰਸਥਾ ਦੇ ਮੈਬਰਾਂ ਨੇ ਆਏ ਹੋਏ ਮੁੱਖ ਮਹਿਮਾਨਾ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਵਿਜੈ ਕੁਮਾਰ ਪੱਪੂ ਪ੍ਰਿੰਸ ਬਿੱਲਾ, ਮਨਜੀਤ ਬਖਸ਼ੀ, ਨਰੇਸ ਮੰਗੀ, ਭੀਮ ਸੇਨ ਸਿੰਗਲਾ, ਸੰਜੇ ਜਿੰਦਲ ਐਮ.ਸੀ, ਐਮ.ਸੀ ਅਮਰੀਕ ਸਿੰਘ, ਐਮ.ਸੀ ਸੋਮਾ, ਰਜਿੰਦਰ ਸ਼ਰਮਾ ਪ੍ਰਧਾਨ, ਸਿਵ ਭੋਲਾ ਸਮਤੀ ਸਤਪਾਲ ਗਰਗ, ਸੰਜੀਵ ਵੇਹਲ, ਅਸ਼ਵਨੀ ਧੀਰ, ਜਸਪਾਲ ਸਿੰਘ, ਰੋਹਿਤ ਜਿੰਦਲ, ਜੋਨੀ ਜਿੰਦਲ, ਰਿੰਕੁ ਜਿੰਦਲ, ਰਜਨੀਸ ਧੀਰ, ਨਵਦੀਪ ਕੁਮਾਰ, ਯੋਗੇਸ ਗਰਗ ਆਦਿ ਹਾਜਰ ਸਾਮਲ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media