ਪਠਾਨਕੋਟ, 2 ਜਨਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਵਲੋਂ ਜ਼ਿਲੇ ਅੰਦਰ ਮੱਛੀ ਦੇ ਮਿਆਰ ਦੀ ਜਾਂਚ ਲਈ ਬਣਾਈ ਵਿਸ਼ੇਸ਼ ਟੀਮ
ਵਲੋਂ ਮੱਛੀ ਵਿਕ੍ਰੇਤਾਵਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਵੱਖ ਵੱਖ ਤਰਾਂ ਦੀਆ ਮੱਛੀਆਂ ਦੇ ਨਮੂਨੇ ਲੈ ਕੇ ਸਿਹਤ ਵਿਭਾਗ ਨੇ ਪ੍ਰਯੋਗਸ਼ਾਲਾ ਵਿੱਚ ਭੇਜ ਦਿੱਤੇ।ਇਸ ਟੀਮ ਵਿੱਚ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਗੁਰਿੰਦਰ ਸਿੰਘ ਰੰਧਾਵਾ ਮੱਛੀ ਅਫਸਰ, ਰਜਿੰਦਰਪਾਲ ਸਿੰਘ ਸਹਾਇਕ ਕਮਿਸ਼ਨਰ ਸਿਹਤ ਵਿਭਾਗ, ਸ੍ਰੀਮਤੀ ਸਿਮਰਤ ਕੌਰ ਸਹਾਇਕ ਫੂਡ ਅਫਸਰ, ਹਜ਼ੂਰ ਸਿੰਘ ਸਹਾਇਕ, ਸ਼ਿਵ ਕੁਮਾਰ ਸਿਹਤ ਸਹਾਇਕ, ਰਵਿੰਂਦਰ ਕੁਮਾਰ ਸਨ।ਗੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਕੀਤੀ ਅਚਨਚੇਤ ਚੈਕਿੰਗ ਦਾ ਮੁੱਖ ਮਕਸਦ ਸ਼ਹਿਰ ਵਾਸੀਆਂ ਨੂੰ ਮਿਆਰੀ ਮੱਛੀ ਉਪਲਬਧ ਕਰਵਾਉਣਾ ਹੈ।ਉਨਾਂ ਕਿਹਾ ਕਿ ਇਸ ਬਾਰੇ ਜ਼ਿਲਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਨੇ ਵਿਸ਼ੇਸ਼ ਟੀਮ ਬਣਾਈ ਸੀ।ਉਨਾਂ ਦੱਸਿਆ ਕਿ ਅੱਜ ਤਿੰਨ ਮੱਛੀ ਵਿਕ੍ਰੇਤਾਵਾਂ ਦੀਆਂ ਦੁਕਾਨਾ ਤੋਂ ਮੱਛੀ ਦੇ ਤਿੰਨ ਨਮੂਨੇ ਭਰੇ ਗਏ ਹਨ।ਜੋ ਸਿਹਤ ਵਿਭਾਗ ਵਲੋਂ ਪਰਖ ਲਈ ਪ੍ਰਯੋਗਸਾਲਾ ਵਿੱਚ ਭੇਜ ਦਿੱਤੇ ਜਾਣਗੇ।ਉਨਾਂ ਕਿਹਾ ਕਿ ਭਵਿਖ ਵਿੱਚ ਵੀ ਇਹ ਕਾਰਵਾਈ ਇਸੇ ਤਰਾਂ ਜਾਰੀ ਰਹੇਗੀ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media