ਧੂਰੀ, 3 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਅਤੇ ਮਨਜੀਤ ਸਿੰਘ ਬਰਾੜ ਸੁਪਰਡੈਂਟ
ਪੁਲਿਸ, ਸਪੈਸ਼ਲ ਟਾਸਕ ਫੋਰਸ ਸੰਗਰੂਰ ਅਤੇ ਹਰਦੀਪ ਸਿੰਘ ਉਪ ਕਪਤਾਨ ਪੁਲਿਸ, ਵੱਲੋਂ ਨਸ਼ੀਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਦੇ ਇੰਚਾਰਜ ਰਵਿੰਦਰ ਭੱਲਾ ਦੀ ਅਗਵਾਈ ‘ਚ ਇਕ ਔਰਤ ਸਮੇਤ ਨੂੰ ਕਾਬੂ ਕਰਕੇ ਉਹਨਾਂ ਪਾਸੋ 45 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਮਨਜੀਤ ਸਿੰਘ ਬਰਾੜ ਨੇ ਵਿਸ਼ਥਾਰ ‘ਚ ਜਾਣਕਾਰੀ ਦਿੰਦੇ ਦੱਸਿਆ ਕਿ ਐਸ.ਟੀ.ਐਫ ਟੀਮ ਦੇ ਇੰਚਾਰਜ ਰਵਿੰਦਰ ਭੱਲਾ ਦੀ ਅਗਵਾਈ ਵਾਲੀ ਟੀਮ ਦੇ ਹੋਲਦਾਰ ਸੁਖਵੀਰ ਸਿੰਘ, ਹੌਲਦਾਰ ਸਰਬਜੀਤ ਸਿੰਘ, ਸਿਪਾਹੀ ਇਕਵਾਲ ਸਿੰਘ ਅਤੇ ਹੋਰ ਪੁਲਿਸ ਪਾਰਟੀ ਦੇ ਜੈਲ ਪੋਸਟ ਲਹਿਰਾ ਦੇ ਇੰਚਾਰਜ ਥਾਣੇਦਾਰ ਧਰਮਵੀਰ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਦੌਰਾਨ ਰੇਲਵੇ ਓਵਰ ਬਰਿੱਜ ਲਹਿਲ ਕੈਂਚੀਆਂ ਸਾਈਡ ਮੌਜੂਦ ਸੀ ਤਾਂ ਇੱਕ ਨੌਜਵਾਨ ਚਿੱਟੇ ਰੰਗ ਦੀ ਐਕਟਿਵਾ ਸਕੂਟਰੀ ਬਿਨਾਂ ਨੰਬਰੀ ਚਲਾਉਂਦਾ ਆ ਰਿਹਾ ਸੀ ਜਿਸ ਦੇ ਪਿੱਛੇ ਇੱਕ ਔਰਤ ਬੈਠੀ ਸੀ, ਪੁਲਿਸ ਪਾਰਟੀ ਨੇ ਜਦ ਸ਼ੱਕ ਦੇ ਅਧਾਰ `ਤੇ ਇਨ੍ਹਾਂ ਦੀ ਤਲਾਸ਼ੀ ਕੀਤੀ ਤਾਂ ਲੰਚ ਬਾਕਸ ਵਿੱਚ 45 ਗ੍ਰਾਮ ਹੈਰੋਇਨ ਬਰਾਮਦ ਹੋਈ, ਇਸ ਤੋਂ ਇਲਾਵਾ ਲੰਚ ਬੋਕਸ ਵਿੱਚ ਹੈਰੋਇਨ ਤੋਲਣ ਲਈ ਇੱਕ ਇਲੈਕਟਰੋਨਿਕ ਕੰਡਾ ਅਤੇ ਖਾਲੀ ਚਿੱਟੇ ਰੰਗ ਦੀਆਂ ਪਲਾਸਟਿਕ ਦੀਆਂ ਛੋਟੀਆਂ ਲਿਫਾਫੀਆਂ ਬਰਾਮਦ ਹੋਈਆਂ।ਦੋਸ਼ੀਆਂ ਦੀ ਸਨਾਖਤ ਪਠਾਣ ਕੁਮਾਰ ਪੁੱਤਰ ਰਾਮ ਕ੍ਰਿਸ਼ਨ ਅਤੇ ਸ਼ਾਂਤੀ ਦੇਵੀ ਪਤਨੀ ਸੰਤ ਲਾਲ ਵਾਸੀਅਨ ਵਾਰਡ ਨੰਬਰ: 3 ਲਹਿਰਾ ਵਜੋਂ ਹੋਈ ਹੈ।ਦੋਸ਼ੀਆਂ ਦੇ ਵਿਰੋੁਧ ਥਾਣਾ ਲਹਿਰਾ ਵਿਖੇ ਐਨ.ਡੀ.ਪੀ.ਐਸ ਐਕਟ ਮੁੱਕਦਮਾ ਦਰਜ ਕੀਤਾ ਗਿਆ।ਦੋਸ਼ੀਆਂ ਦੀ ਪੁੱਛ-ਗਿੱਛ ਤੋਂ ਇਹ ਖੁਲਾਸਾ ਹੋਇਆ ਕਿ ਦੋਸ਼ਣ ਸ਼ਾਂਤੀ ਦੇਵੀ ਦਾ ਲੜਕਾ ਸੰਦੀਪ ਉਰਫ (ਕੱਲੂ) ਪੁੱਤਰ ਸੰਤ ਲਾਲ ਵਾਸੀ ਲਹਿਰਾ ਜਿਸ ਦੇ ਖਿਲਾਫ਼ ਪਹਿਲਾਂ ਵੀ ਐਨ.ਡੀ.ਪੀ.ਐਸ ਐਕਟ ਮੁਕੱਦਮੇ ਦਰਜ ਹਨ।ਉਹ ਨਸ਼ੇ ਦੀ ਸਪਲਾਈ ਦਾ ਧੰਦਾ ਕਰਦਾ ਹੈ ਅਤੇ ਹੁਣ ਆਪਣੇ ਗੁਆਂਢੀ ਪਠਾਣ ਕੁਮਾਰ ਨੂੰ ਆਪਣੀ ਮਾਂ ਸ਼ਾਂਤੀ ਦੇਵੀ ਨਾਲ ਭੇਜ ਕੇ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਦਾ ਸੀ।ਸੰਦੀਪ ਉਰਫ ਕੱਲੂ ਨੂੰ ਵੀ ਉਕਤ ਮੁੱਕਦਮੇ ਵਿੱਚ ਦੋਸ਼ੀ ਨਾਮਜਦ ਕੀਤਾ ਗਿਆ ਜੋ ਕਿ ਇਹ ਆਪਣੇ ਘਰੋਂ ਫਰਾਰ ਹੈ ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।ਦੋਸੀ ਨੂੰ ਮਾਣਯੋਗ ਪਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਹੋਰ ਪੁੱਛਗਿੱਛ ਕੀਤੀ ਜਾਵੇਗੀ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media